ਤਾਜਾ ਖਬਰਾਂ
ਭਾਰਤੀ ਰਿਜ਼ਰਵ ਬੈਂਕ (RBI) ਦੀ ਨਵੀਂ ਮੁਦਰਾ ਨੀਤੀ ਕਮੇਟੀ (MPC) ਦੀ ਮੀਟਿੰਗ 4-7 ਫਰਵਰੀ ਦੇ ਵਿਚਕਾਰ ਹੋਵੇਗੀ, ਜਿਸਦੀ ਪ੍ਰਧਾਨਗੀ ਨਵੇਂ ਗਵਰਨਰ ਸੰਜੇ ਮਲਹੋਤਰਾ ਕਰਨਗੇ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਮੀਟਿੰਗ ਵਿੱਚ, ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ (bps) ਦੀ ਕਮੀ ਕੀਤੀ ਜਾ ਸਕਦੀ ਹੈ, ਜਿਸ ਨਾਲ ਇਹ 6.5% ਤੋਂ ਘੱਟ ਕੇ 6.25% ਹੋ ਜਾਵੇਗਾ। MPC 7 ਫਰਵਰੀ ਨੂੰ ਵਿਆਜ ਦਰਾਂ ‘ਤੇ ਆਪਣੇ ਫੈਸਲੇ ਦਾ ਐਲਾਨ ਕਰੇਗਾ। ਹਾਲਾਂਕਿ ਮੁਦਰਾਸਫੀਤੀ ਅਜੇ ਵੀ ਆਰਬੀਆਈ ਦੇ 4% ਦੇ ਟੀਚੇ ਤੋਂ ਉੱਪਰ ਹੈ, ਪਰ ਆਰਥਿਕ ਮੰਦੀ ਅਤੇ ਤਰਲਤਾ (ਬਾਜ਼ਾਰ ਵਿੱਚ ਨਕਦੀ ਪ੍ਰਵਾਹ) ਵਧਾਉਣ ਦੇ ਸਰਕਾਰ ਦੇ ਉਪਾਵਾਂ ਦੇ ਮੱਦੇਨਜ਼ਰ ਦਰਾਂ ਵਿੱਚ ਕਟੌਤੀ ਦੀ ਸੰਭਾਵਨਾ ਹੋਰ ਮਜ਼ਬੂਤ ਹੋ ਗਈ ਹੈ।
ਪਿਛਲੇ ਹਫ਼ਤੇ, ਆਰਬੀਆਈ ਨੇ ਬੈਂਕਿੰਗ ਪ੍ਰਣਾਲੀ ਵਿੱਚ ₹ 1.5 ਲੱਖ ਕਰੋੜ ਦੀ Liquidity ਪਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਦਸੰਬਰ ਵਿੱਚ ਵੀ, ਕੇਂਦਰੀ ਬੈਂਕ ਨੇ ਸਿਸਟਮ ਵਿੱਚ 1.16 ਲੱਖ ਕਰੋੜ ਰੁਪਏ ਦੀ Liquidity ਪਾਈ ਸੀ ਜਦੋਂ ਨਕਦ ਰਿਜ਼ਰਵ ਅਨੁਪਾਤ (CRR) ਵਿੱਚ 50 bps ਦੀ ਕਟੌਤੀ ਕੀਤੀ ਗਈ ਸੀ। ਇਸ ਤੋਂ ਇਲਾਵਾ, ਆਰਬੀਆਈ ਜਲਦੀ ਹੀ 6 ਮਹੀਨਿਆਂ ਦੀ ਮਿਆਦ ਲਈ 5 ਬਿਲੀਅਨ ਡਾਲਰ ਦੀ ਡਾਲਰ-ਰੁਪਏ ਦੀ ਸਵੈਪ ਨਿਲਾਮੀ ਕਰੇਗਾ।
Reporter
ਕੱਪੜ ਛਾਣ
Get all latest content delivered to your email a few times a month.