IMG-LOGO
ਹੋਮ ਰਾਸ਼ਟਰੀ: ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ ਦੇ ਤਹਿਤ ਲਗਾਇਆ ਗਿਆ ਟੀਕਾਕਰਨ...

ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ ਦੇ ਤਹਿਤ ਲਗਾਇਆ ਗਿਆ ਟੀਕਾਕਰਨ ਕੈਂਪ*

Admin user - Feb 09, 2022 09:51 AM
IMG

ਬੋਲਦਾ ਪੰਜਾਬ ਬਿਊਰੋ  

ਫ਼ਾਜ਼ਿਲਕਾ 9 ਫ਼ਰਵਰੀ  

      ਮਾਣਯੋਗ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਤੇਜਵੰਤ ਸਿੰਘ ਢਿੱਲੋਂ ਦੀਆਂ ਹਦਾਇਤਾਂ ਅਨੁਸਾਰ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਗਰਭਵਤੀ ਮਾਵਾਂ ਲਈ ਸਪੈਸ਼ਲ ਚੈਕ ਅਪ ਕੈਂਪ ਲਗਾਇਆ ਗਿਆ। ਇਸ ਪ੍ਰੋਗਰਾਮ ਅਧੀਨ ਮਹੀਨੇ ਦੀ ਹਰ 9 ਤਰੀਕ ਨੂੰ ਗਰਭਵਤੀ ਔਰਤਾਂ ਦਾ ਮੈਡੀਕਲ ਚੈਕ ਅਪ ਕੀਤਾ ਜਾਂਦਾ। ਓਹਨਾਂ ਦਾ ਸੁਗਰ, ਬਲੱਡ ਪਰੈਸ਼ਰ, ਭਾਰ, ਬੱਚੇ ਦੀ ਗਰਭ ਵਿਚ ਸਤਿਥੀ ਦੇ ਨਾਲ ਓਹਨਾਂ ਨੂੰ ਟੈਟਨਸ ਦੇ ਟੀਕੇ ਵੀ ਲਗਾਏ ਜਾਂਦੇ ਹਨ। ਨਾਲ ਹੀ ਓਹਨਾਂ ਦਾ ਐੱਚ ਬੀ ਵੀ ਟੈਸਟ ਕੀਤਾ ਜਾਂਦਾ ਹੈ ਤੇ ਓਹਨਾਂ ਨੂੰ ਆਇਰਨ ਦੀਆਂ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਨ। ਇਸਦੇ ਨਾਲ ਨਾਲ ਬੱਚੇ ਦੀ ਹਾਲਤ , ਮਾਂ ਦਾ ਕੱਦ ਅਤੇ ਭਾਰ ਅਨੁਸਾਰ ਓਹਨਾਂ ਨੂੰ ਹਾਈ ਰਿਸਕ ਮਾਂਵਾਂ ਦੀ ਸੂਚੀ ਵਿੱਚ ਦਰਜ ਕਰਕੇ ਓਹਨਾਂ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਨਾਲ ਹੀ ਗਰਭਵਤੀ ਮਾਂਵਾਂ ਨੂੰ ਜਣੇਪਾ ਸਰਕਾਰੀ ਹਸਪਤਾਲ ਜਾਂ ਕਿਸੇ ਟ੍ਰੇਨਡ ਸਿਹਤ ਕਰਮਚਾਰੀ ਕੋਲੋਂ ਕਰਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸਦੇ ਨਾਲ ਨਾਲ ਗਰਭਵਤੀ ਮਾਂ ਦੇ ਖਾਣ ਪੀਣ ਅਤੇ ਉਸਦੀ ਸਿਹਤ ਮੁਤਾਬਕ ਹਲਕੀ ਫੂਲਕਾ ਕੰਮ ਜਾ ਕਸਰਤ ਕਰਨ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ ਤੇ ਜਣੇਪੇ ਤੋਂ ਬਾਅਦ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਓ ਦੇ ਟੀਕੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਅੱਜ ਇਸ ਅਭਿਆਨ ਵਿਚ ,15 ਗਰਭਵਤੀ ਮਾਂਵਾਂ ਨੂੰ ਟੈਟਨਸ ਦੇ ਟੀਕੇ ਲਗਾਏ ਗਏ ਅਤੇ ,198 ਬੱਚਿਆਂ ਨੂੰ ਵੀ ਟੀਕੇ ਲਗਾਏ ਗਏ। ਇਸ ਮੌਕੇ ਤੇ ਜ਼ਿਲਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੂੰ, ਦੇਵਿੰਦਰ ਕੌਰ ਐਲ ਐੱਚ ਵੀ, ਸ਼ਾਲੂ ਰਾਣੀ ਏ ਐਨ ਐੱਮ, ਨੀਸ਼ਾ ਰਾਜਵੰਤ ਤੇ ਓਮ ਪਰਭਾ ਆਸ਼ਾ ਵਰਕਰ ਅਤੇ ਸੁਖਜਿੰਦਰ ਐਮ ਪੀ ਐੱਚ ਡਬਲਯੂ ਹਾਜ਼ਿਰ ਸਨ

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.