ਤਾਜਾ ਖਬਰਾਂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ: 9 ਫਰਵਰੀ ,2022,, ਕੋਵਿਡ-19 ਕਾਰਨ ਜਨਵਰੀ ਤੋਂ ਬੰਦ ਪਏ ਸਕੂਲਾਂ ਨੂੰ ਮੁੜ ਖੁਲਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ) ਵੱਲੋਂ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਅਲੀਪੁਰ ਦੀ ਅਗਵਾਈ ਹੇਠ ਰੋਸ ਮਾਰਚ ਕਰਕੇ ਐਸ.ਡੀ.ਐਮ.ਮਾਲੇਰਕੋਟਲਾ ਨੂੰ ਮੰਗ ਪੱਤਰ ਸੋਪਿਆ ਗਿਆ ਉਨਾਂ ਇਸ ਮਸਲੇ ਨੂੰ ਲੈ ਕੇ ਪੰਜਾਬ ਜਥੇਬੰਦੀ ਦੇ ਸੱਦੇ ਤੇ ਸਕੂਲ ਕਾਲਜ ਮੁੜ ਖੁਲਵਾਉਣ ਲਈ ਅਤੇ ਵਿਦਿਆਰਥੀਆਂ ਦਾ ਪੜਾਈ ਦਾ ਹੋ ਰਹੇ ਨੁਕਸਾਨ ਨੂੰ ਵੇਖਦੇ ਹੋਏ ਇਹ ਰੋਸ ਮੁਜਾਹਰਾ ਕੀਤਾ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕੁਲਵਿੰਦਰ ਸਿੰਘ ਭੂਦਨ ਬਲਾਕ ਖਜਾਨਚੀ, ਸ਼ੇਰ ਸਿੰਘ ਮਹੋਲੀ ਬਲਾਕ ਪ੍ਰਧਾਨ ਅਹਿਮਦਗੜ, ਹੁਸਿਆਰ ਸਿੰਘ ਮਹੋਲੀ, ਚਰਨਜੀਤ ਸਿੰਘ ਹਥਨ, ਚਮਕੌਰ ਸਿੰਘ ਹਥਨ, ਕੇਵਲ ਸਿੰਘ ਭੜੀਮਾਨਸਾ, ਸਤਨਾਮ ਸਿੰਘ ਮਾਣਕਮਾਜਰਾ, ਮੇਜਰ ਸਿੰਘ ਮਜਦੂਰ ਆਗੂ , ਸੁਖਵਿੰਦਰ ਕੌਰ ਅਤੇ ਗੈਸਟ ਫੈਕਲਟੀ ਪ੍ਰੋਫੈਸਰ ਯੂਨੀਅਨ ਤੋਂ ਸੁਖਚੈਨ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਰੋਨਾ ਦੀ ਆੜ ਹੇਠ ਸਕੂਲ, ਕਾਲਜ ਬੰਦ ਕੀਤੇ ਗਏ ਹਨ ਜਦੋਂ ਕਿ ਸਿਆਸੀ ਆਗੂਆਂ ਨੂੰ ਰੈਲੀਆਂ ਕਰਨ ਦੀ ਖੁੱਲ ਦਿੱਤੀ ਗਈ ਵਿਦਿਆਰਥੀ ਘਰਾਂ ਵਿਚ ਬੈਠ ਕੇ ਮਾਨਸਿਕ ਤਣਾਅ ਦਾ ਸਿਕਾਰ ਹੋ ਰਹੇ ਹਨ ਅਤੇ ਉਹਨਾਂ ਦੀ ਪੜਾਈ ਖਰਾਬ ਹੋ ਰਹੀ। ਉਨਾਂ ਕਿਹਾ ਕਿ ਭਾਂਵੇ ਕਿ ਸਰਕਾਰ ਵੱਲੋਂ ਛੇਂਵੀ ਤੋਂ ਬਾਰਹਵੀਂ ਤੱਕ ਸਕੂਲ ਖੋਲਣ ਦਾ ਫੈਸਲਾ ਕੀਤਾ ਹੈ ਫਿਰ ਵੀ ਅਸੀਂ ਮੰਗ ਕਰਦੇ ਹਾਂ ਕਿ ਨਰਸਰੀ ਤੋਂ ਲੈ ਕੇ ਉਚ ਵਿੱਦਿਆ ਤੱਕ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਕਾਲਜ ਖੋਲੇ ਜਾਣ ਅਤੇ ਬੱਚਿਆ ਦੀ ਪੜਾਈ ਸੁਰੂ ਕਰਵਾਈ ਜਾਵੇ। ਇਸ ਸਬੰਧੀ ਐਸ.ਡੀ.ਐਮ.ਮਾਲੇਰਕੋਟਲਾ ਨੂੰ ਇੱਕ ਮੰਗ ਪੱਤਰ ਵੀ ਸੋਪਿਆ ਗਿਆ।
ਕੈਪਸ਼ਨ: ਐਸ.ਡੀ.ਐਮ.ਦਫਤਰ ਵੱਲ ਰੋਸ ਪ੍ਰਦਸ਼ਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਵਿਦਿਆਰਥੀ।
Get all latest content delivered to your email a few times a month.