ਤਾਜਾ ਖਬਰਾਂ
ਸੰਵਿਧਾਨ ਅਨੁਸਾਰ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਤੇ ਚੱਲਣ ਦੀ ਪੂਰਨ ਆਜ਼ਾਦੀ ਹਾਸਲ--ਮੁਹੰਮਦ ਇਲਿਆਸ ਅਬਦਾਲੀ , ਸ਼ਹਿਜ਼ਾਦ ਹੁਸੈਨ
ਇਸਮਾਈਲ ਏਸ਼ੀਆ
ਮਾਲੇਰਕੋਟਲਾ 9 ਫਰਵਰੀ ਕਿਸੇ ਵੀ ਸਰਕਾਰ ਨੂੰ ਕਿਸੇ ਵੀ ਧਰਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਕੌਰਨਟ ਕੈਫੇ ਵਿਖੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਪ੍ਰਧਾਨ ਸ਼ਹਿਬਜ਼ਾਦਾ ਨਦੀਮ ਅਨਵਾਰ ਖ਼ਾਨ ਦੀ ਅਗਵਾਈ ਹੇਠ ਕੀਤੀ ਗਈ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਬੁਲਾਰਿਆਂ ਮੁਫਤੀ ਮੁਹੰਮਦ ਦਿਲਸ਼ਾਦ ਕਾਸਮੀ ,ਮੁਹੰਮਦ ਸ਼ਹਿਜ਼ਾਦ ਹੁਸੈਨ, ਮੁਹੰਮਦ ਇਲਿਆਸ ਅਬਦਾਲੀ ਆਦਿ ਨੇ ਬੀਤੇ ਕੱਲ੍ਹ ਕਰਨਾਟਕ ਦੇ ਉਡੁੱਪੀ ਸ਼ਹਿਰ ਵਿਖੇ ਕਾਲਜ ਵਿੱਚ ਮੁਸਲਿਮ ਵਿਦਿਆਰਥਣਾ ਨਾਲ ਕਿਤੇ ਗੈਰ ਸੰਵਿਧਾਨਕ ਰਵੱਈਏ ਬਾਰੇ ਬੋਲਦਿਆਂ ਕੀਤਾ
ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਰੇ ਧਰਮਾਂ ਨੂੰ ਆਪਣੇ ਧਰਮ ਅਨੁਸਾਰ ਚੱਲਣ ਦੀ ਖੁੱਲ੍ਹ ਪ੍ਰਦਾਨ ਕਰਦਾ ਹੈ ਪਰੰਤੂ ਜੋ ਉਸ ਕਾਲਜ ਦੇ ਵਿਦਿਆਰਥੀਆਂ ਵੱਲੋਂ ਮੁਸਲਿਮ ਵਿਦਿਆਰਥਣਾਂ ਦੇ ਪਾਏ ਹਿਜਾਬ ਨੂੰ ਲੈ ਕੇ ਜੋ ਹੰਗਾਮਾ ਕੀਤਾ ਗਿਆ ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ ਉਨ੍ਹਾਂ ਕਿਹਾ ਕਿ ਇਸਲਾਮ ਅੰਦਰ ਹਿਜਾਬ ਅਤੇ ਪਰਦਾ ਔਰਤ ਲਈ ਇਸਲਾਮ ਦੇ ਮੁੱਢਲੇ ਅਸੂਲਾਂ ਵਿੱਚ ਸ਼ਾਮਲ ਕੀਤਾ ਹੈ ਿਜਸ ਤਰਾਂ ਸਿੱਖਾਂ ਲਈ ਪਗੜੀ ਤੇ ਦੋਸ਼ਾਲਾ ਆਦਿ। ਉਨ੍ਹਾਂ ਨੇ ਮੌਜੂਦਾ ਸਮੇਂ ਚੱਲ ਰਹੀਆਂ ਚੋਣਾਂ ਵਿੱਚ ਖੜ੍ਹੇ ਉਮੀਦਵਾਰਾਂ ਦੇ ਦਿੱਲੀ ਬੈਠੇ ਰਾਹਨੁਮਾਵਾਂ ਨੂੰ ਸਵਾਲ ਕੀਤਾ ਕਿ ਮੁਸਲਮਾਨਾਂ ਸਮੇਤ ਘੱਟ ਗਿਣਤੀਆਂ ਬਾਰੇ ਇਹੋ ਵਰਤਾਰਾ ਕਦੋ ਤੱਕ ਚੱਲਦਾ ਰਹੇਗਾ ?
ਉਨ੍ਹਾਂ ਕਿਹਾ ਕਿ ਇਸ ਬਾਰੇ ਵੱਖੋ ਵੱਖ ਪਾਰਟੀਆਂ ਦੇ ਚੋਣ ਲੜ ਰਹੇ ਉਮੀਦਵਾਰ ਆਪਣੇ ਰਹਿਨੁਮਾਵਾਂ ਨਾਲ ਗੱਲਬਾਤ ਕਰਕੇ ਆਪਣਾ ਤੇ ਆਪਣੀ ਪਾਰਟੀ ਦਾ ਸਟੈਂਡ ਸਪੱਸ਼ਟ ਕਰਨ । ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਜਿੱਥੇ ਇਸ ਦੇਸ਼ ਦੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਹੈ ਉਥੇ ਹੀ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਤੇ ਚੱਲਣ ਦੀ ਪੂਰਨ ਆਜ਼ਾਦੀ ਹਾਸਲ ਹੈ ਪਰ ਜੋ ਇਹ ਕਾਰਾ ਕਰਨਾਟਕ ਵਿਖੇ ਕੀਤਾ ਗਿਆ ਹੈ ।
ਉਹ ਤਾਂ ਕੋਈ ਮਨੁੱਖੀ ਜ਼ਿਹਨੀਅਤ ਦਾ ਇਨਸਾਨ ਨਹੀਂ ਕਰ ਸਕਦਾ ਇਹ ਤਾਂ ਸ਼ੈਤਾਨੀ ਜ਼ਿਹਨ ਦੇ ਲੋਕਾਂ ਦਾ ਕੰਮ ਹੈ ਜੋ ਦੇਸ਼ ਵਿੱਚ ਸ਼ਾਂਤੀ ਨੂੰ ਪਸੰਦ ਨਹੀਂ ਕਰਨਾ ਚਾਹੁੰਦੇ । ਅਜਿਹੀਆਂ ਕਸਰਵਾਈਆ ਰਾਹੀ ਲਡਕੀਆ 'ਚ ਡਰ ਦਾ ਮਹੌਲ ਪੈਦਾ ਕਰਕੇ ਸਿਖਿਆ ਤੋ ਦੂਰ ਕਰਨਾ ਨਹੀ ਤਾਂ ਹੋਰ ਕੀ ਹੈ? ਜਿਸ ਲਈ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਵੱਲੋਂ ਆਪਣੇ ਕਾਨੂੰਨੀ ਮਾਹਰਾਂ ਨਾਲ ਗੱਲਬਾਤ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਬਾਰੇ ਵੀ ਸੋਚਿਆ ਜਾਵੇਗਾ ਉਨ੍ਹਾਂ ਇਸ ਮੌਕੇ ਤੇ ਵਿਦਿਆਰਥਣ ਮੁਸਕਾਨ ਨੂੰ ਸਲਾਮ ਪੇਸ਼ ਕਰਦਿਆਂ ਕਿਹਾ ਕਿ ਅਜਿਹੀਆਂ ਬੱਚੀਆਂ ਨੂੰ ਆਪਣੇ ਧਰਮ ਤੇ ਪ੍ਰਪੱਕ ਰਹਿੰਦਿਆਂ ਜੋ ਇਨ੍ਹਾਂ ਗੁੰਡਿਆਂ ਦਾ ਉਸ ਸਮੇਂ ਮੁਕਾਬਲਾ ਕੀਤਾ ਹੈ ਉਹ ਕਿਸੇ ਜਿਹਾਦ ਤੋਂ ਘੱਟ ਨਹੀਂ।ਉਨ੍ਹਾਂ ਕਿਹਾ ਕਿ ਅਗਰ ਇਸ ਬਾਰੇ ਨਾ ਸੋਚਿਆ ਤਾਂ ਦੂਜੇ ਧਰਮਾਂ ਦੇ ਲੋਕਾਂ ਲਈ ਵੀ ਇਹ ਖਤਰੇ ਦੀ ਘੰਟੀ ਹੋਵੇਗੀ ਜੋ ਇਹ ਮੁੱਠੀ ਭਰ ਲੋਕ ਸਾਮਾਨ ਸਿਵਲ ਕੋਡ ਦੇ ਨਾਮ ਤੇ ਹਿੰਦੁਸਤਾਨ ਨੂੰ ਭਾਗਵਾਕਰਨ ਵੱਲ ਧੱਕ ਰਹੇ ਹਨ ਜਿਸ ਦੌਰਾਨ ਉਨ੍ਹਾਂ ਵੱਲੋਂ ਸਿੱਖ ਧਰਮ ਅਤੇ ਈਸਾਈ ਧਰਮ ਦੇ ਮੰਨਣ ਵਾਲਿਆਂ ਨੂੰ ਵੀ ਉਨ੍ਹਾਂ ਦੀਆਂ ਧਾਰਮਿਕ ਨਿਸ਼ਾਨੀਆਂ ਪਹਿਨਣ ਤੋਂ ਅਜਿਹੀਆਂ ਘਟਨਾਵਾਂ ਤਹਿਤ ਰੋਕਿਆ ਜਾਵੇਗਾ ।ਇਸ ਮੌਕੇ ਤੇ ਕਾਮਰੇਡ ਮੁਹੰਮਦ ਇਲਿਆਸ ,ਰਿਟਾਇਡ ਸੁਪਰਡੈਂਟ ਮੁਹੰਮਦ ਅਖਲਾਕ ,ਮੁਹੰਮਦ ਫਾਰੂਕ ਆਦਿ ਮੈਂਬਰ ਹਾਜ਼ਰ ਸਨ ।
Get all latest content delivered to your email a few times a month.