ਤਾਜਾ ਖਬਰਾਂ
ਸ਼ਬਦੀਸ਼ ਥਿੰਦ
ਅੰਮ੍ਰਿਤਸਰ 9 ਫ਼ਰਵਰੀ , ਪੰਜਾਬ ਅੰਦਰ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਹੀ ਕਾਂਗਰਸ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਿਆ ਜਦੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੌਜੂਦਾ ਕਾਂਗਰਸੀ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਭਰਾ ਰਾਜਨਬੀਰ ਸਿੰਘ ਗਿੱਲ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ ।
ਅਕਾਲੀ ਦਲ ਵਿੱਚ ਸ਼ਾਮਲ ਹੋਏ ਇਸ ਵੱਡੇ ਆਗੂ ਵੱਲੋਂ ਤੱਕੜੀ ਫੜਨ ਮੌਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ , ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ ।
ਹਰਪਿੰਦਰ ਸਿੰਘ ਗਿੱਲ ਉਰਫ ਰਾਜਨਬੀਰ ਸਿੰਘ ਗਿੱਲ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਾਉਣ ਮੌਕੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੇਂਡੂ ਖੇਤਰ ਦੇ ਤੇ ਆਧਾਰਤ ਵਿਧਾਨ ਸਭਾ ਹਲਕੇ ਬਾਬਾ ਬਕਾਲਾ ਅਤੇ ਖਡੂਰ ਸਾਹਿਬ ਤੋਂ ਗਿਲ ਪਰਿਵਾਰ ਵੀ ਮੇਹਨਤ ਸਦਕਾ ਹੀ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਜਿੱਤਦੀ ਆ ਰਹੀ ਸੀ ।
ਉਨ੍ਹਾਂ ਕਿਹਾ ਕਿ ਇਕੱਲੇ ਖਡੂਰ ਸਾਹਿਬ ਹਲਕੇ ਵਿਚ ਹੀ ਨਹੀਂ ਰਾਜਨਬੀਰ ਸਿੰਘ ਗਿੱਲ ਪੂਰੇ ਮਾਝਾ ਖੇਤਰ ਵਿੱਚ ਆਪਣਾ ਵੱਡਾ ਅਸਰ ਰਸੂਖ ਰੱਖਦੇ ਹਨ ।
ਇਸ ਮੌਕੇ ਰਾਜਨਬੀਰ ਸਿੰਘ ਗਿੱਲ ਦੇ ਨਾਲ ਵੱਡੀ ਗਿਣਤੀ ਪਾਰਟੀ ਅਹੁਦੇਦਾਰ ਅਤੇ ਪੰਚ , ਸਰਪੰਚ ਚੇਅਰਮੈਨ ਵੀ ਮੌਜੂਦ ਸਨ ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਰਾਜਨਬੀਰ ਸਿੰਘ ਗਿੱਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਥਾਪਿਆ ।
Get all latest content delivered to your email a few times a month.