IMG-LOGO
ਹੋਮ ਪੰਜਾਬ : ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਨੇ ਇੰਸਟਰੱਕਟਰ ਦੀਆਂ ਮੰਗਾਂ ਮੰਨਣ...

ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਨੇ ਇੰਸਟਰੱਕਟਰ ਦੀਆਂ ਮੰਗਾਂ ਮੰਨਣ ਦਾ ਦਿੱਤਾ ਭਰੋਸਾ

Admin user - Oct 19, 2021 04:44 AM
IMG

ਚੰਡੀਗੜ 18 ਅਕਤੂਬਰ(ਖਬਰ ਵਾਲੇ ਬਿਊਰੋ) ਤਕਨੀਕੀ ਸਿੱਖਿਆ ਵਿਭਾਗ  ਦੇ ਮੁਲਾਜ਼ਮਾਂ ਦੀ ਜਥੇਬੰਦੀ ਆਈਟੀਆਈ ਇੰਸਟਰੱਕਟਰ ਯੂਨੀਅਨ ਦਾ ਇਕ ਵਫਦ ਆਪਣੀਆਂ  ਮੰਗਾਂ ਸਬੰਧੀ  ਤਕਨੀਕੀ  ਸਿੱਖਿਆ  ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮਿਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਈਟੀਆਈ ਇੰਸਟਰਕਟਰ ਯੂਨੀਅਨ (ਰਜਿ.) ਪੰਜਾਬ ਦੇ ਸੂਬਾ ਪ੍ਰਧਾਨ ਇੰਜੀ.  ਤਲਵਿੰਦਰ ਸਿੰਘ ਨੇ ਦੱਸਿਆ ਕਿ  ਜਥੇਬੰਦੀ ਵੱਲੋਂ ਕੈਬਨਿਟ ਮੰਤਰੀ ਦੇ  ਸਨਮੁੱਖ ਵਿਭਾਗ ਦੇ ਇੰਸਟ੍ਕਟਰਾਂ ਦੀਆਂ ਪ੍ਰਮੁੱਖ ਮੰਗਾਂ ਜਿਵੇਂ ਕਿ 2015 ਵਿੱਚ  ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ  ਦਾ ਟੈਸਟ ਦੇ ਕੇ ਨਿਯੁਕਤ ਹੋਏ ਇੰਸਟ੍ਕਟਰ ਅਤੇ ਸੀਨੀਅਰ ਸਹਾਇਕਾਂ ਨੂੰ ਕਨਫਰਮ ਕਰਨ ਸਬੰਧੀ, ਉਨ੍ਹਾਂ ਦੇ ਸਾਲਾਨਾ ਅਤੇ ਚਾਰ ਸਾਲਾ ਇੰਕਰੀਮੈਂਟ ਲਗਾਉਣ ਤੋਂ ਇਲਾਵਾ ਹੋਰ ਵਿਭਾਗੀ ਮੰਗਾਂ ਰੱਖੀਆਂ ਗਈਆਂ । ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਜਥੇਬੰਦੀ ਦੇ ਆਗੂਆਂ ਦੀਆਂ ਮੰਗਾਂ ਨੂੰ ਧਿਆਨਪੂਰਵਕ ਸੁਣਿਆ ਗਿਆ ਅਤੇ ਉਨ੍ਹਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ  ਜਥੇਬੰਦੀ ਦੀਆਂ ਮੰਗਾਂ  ਸੰਬੰਧੀ ਜਲਦੀ ਹੀ ਵਿਭਾਗ ਦੇ ਅਫਸਰਾਂ ਨੂੰ ਹਦਾਇਤਾਂ  ਜਾਰੀ ਕਰ ਦਿੱਤੀਆਂ ਜਾਣਗੀਆ ।ਉਨ੍ਹਾਂ ਯਕੀਨ ਦਿਵਾਇਆ  ਕਿ  2015 ਬੈਚ ਦੇ 216 ਇੰਸਟ੍ਕਟਰਾਂ ਅਤੇ ਸੀਨੀਅਰ ਸਹਾਇਕਾਂ ਨੂੰ ਪਹਿਲ ਦੇ ਆਧਾਰ ਤੇ ਕਨਫਰਮ ਕਰ ਕੇ ਉਨ੍ਹਾਂ ਦੀਆਂ ਸਾਲਾਨਾ ਤਰੱਕੀਆਂ ਅਤੇ  ਚਾਰ ਸਾਲਾ ਇੰਕਰੀਮੈਂਟਾਂ ਨੂੰ ਜਲਦ ਤੋਂ ਜਲਦ ਚਾਲੂ ਕੀਤਾ ਜਾਵੇਗਾ। ਮੰਗ ਪੱਤਰ ਦੇਣ ਸਮੇਂ ਹੋਰਨਾਂ ਤੋਂ ਇਲਾਵਾ ਆਈ ਟੀ ਆਈ  ਇੰਸਟਰੱਕਟਰ  ਯੂਨੀਅਨ ਪੰਜਾਬ  ਦੇ ਜਨਰਲ ਸਕੱਤਰ ਸਤਨਾਮ ਸਿੰਘ, ਖਜ਼ਾਨਚੀ ਪਰਮਿੰਦਰ ਤਲਵਾੜਾ, ਹਰਿੰਦਰ ਸਿੰਘ ਅਤੇ ਮਨਿੰਦਰ ਸਿੰਘ ਆਦਿ  ਹਾਜ਼ਰ ਸਨ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.