ਤਾਜਾ ਖਬਰਾਂ
ਬਿਊਰੋ ਚੀਫ਼
ਫਾਜ਼ਿਲਕਾ / ਜਲਾਲਾਬਾਦ
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਸ਼ਨੀਵਾਰ ਨੂੰ ਪ੍ਰੈਸ ਡੇ ਦੇ ਸੰਬੰਧ ਵਿੱਚ ਇੱਕ ਸੈਮੀਨਾਰ ਰੱਖਿਆ ਹੈ ,
ਇਸ ਸਮਾਗਮ ਵਿੱਚ ਜਥੇਬੰਦੀ ਨਾਲ ਜੁੜੇ ਹੋਏ ਜ਼ਿਲ੍ਹੇ ਭਰ ਦੇ ਪੱਤਰਕਾਰ ਸ਼ਮੂਲੀਅਤ ਕਰਨਗੇ ਜਦਕਿ
ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਜਿਲ੍ਹਾ ਲੋਕ ਸੰਪਰਕ ਅਫਸਰ ਸਰਦਾਰ ਭੁਪਿੰਦਰ ਸਿੰਘ ਬਰਾੜ ਪੁੱਜ ਰਹੇ ਹਨ l
ਸਰਦਾਰ ਭੁਪਿੰਦਰ ਸਿੰਘ ਬਰਾੜ ਜੋ ਕਿ ਡੀ ਪੀ ਆਰ ਓ ਫਾਜ਼ਿਲਕਾ ਦੀਆਂ ਬਾਖੂਬੀ ਸੇਵਵਾਂ ਨਿਭਾ ਰਹੇ ਹਨ , ਉਹ ਇਸ ਤੋਂ ਪਹਿਲਾਂ
ਇੱਕ ਪੱਤਰਕਾਰ ਵਜੋਂ ਵਿਚਰਦੇ ਹੋਏ ਪੰਜਾਬ ਦੇ ਇੱਕ ਵੱਡੇ ਅਖਬਾਰ ਦੇ ਦਫਤਰ ਇੰਚਾਰਜ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ l
ਬਰਾੜ ਸਮਾਜਿਕ ਸਰੋਕਾਰਾਂ ਦੀ ਵੀ ਚੰਗੀ ਸੂਝ ਰੱਖਦੇ ਹਨ, ਉਮੀਦ ਹੈ ਕਿ ਇਹ ਸੈਮੀਨਾਰ ਨਵਾਂ ਰਾਹ ਦਸੇਰਾ ਬਣੇਗਾ l
ਇਹ ਸਮਾਗਮ ਦੁਪਹਿਰ 12 ਵਜੇ ਐਫੀਸ਼ਂਟ ਕਾਲਜ ਜਲਾਲਾਬਾਦ ਵਿੱਚ ਹੋਏਗਾ l
Get all latest content delivered to your email a few times a month.