ਤਾਜਾ ਖਬਰਾਂ
Bolda Punjab
ਅਬੋਹਰ, 15 ਨਵੰਬਰ। ਸ਼ਹੀਦ ਊਧਮ ਸਿੰਘ ਯਾਦਗਰ ਕਮੇਟੀ ਦੇ ਬਾਨੀ ਸਾਬਕਾ ਕੌਂਸਲਰ ਅਤੇ ਸਮਾਜ ਸੇਵੀ ਅਮਰੀਕ ਸਿੰਘ ਥਿੰਦ ਦਾ ਵੀਰਵਾਰ ਨੂੰ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਸ਼ਾਮ ਨੂੰ ਫਾਜ਼ਿਲਕਾ ਰੋਡ ਸਥਿਤ ਨਾਨਕਸਰ ਸ਼ਿਵਪੁਰੀ ਵਿਖੇ ਕੀਤਾ ਗਿਆ। ਜਿੱਥੇ ਸੈਂਕੜੇ ਨਮ ਅੱਖਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਵੱਡੇ ਪੁੱਤਰ ਹਰਪ੍ਰੀਤ ਸਿੰਘ ਥਿੰਦ ਅਤੇ ਛੋਟੇ ਬੇਟੇ ਕੈਨੇਡੀਅਨ ਗੁਰਪ੍ਰੀਤ ਗੈਰੀ ਥਿੰਦ ਨੇ ਕੀਤਾ। ਇਸ ਮੌਕੇ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਡਾਕਟਰ ਮਹਿੰਦਰ ਰਿਣਵਾ, ਵਿਧਾਇਕ ਗੋਲਡੀ ਕੰਬੋਜ, ਘਨੇਰ ਦੇ ਵਿਧਾਇਕ ਮਦਨ ਲਾਲ ਜਲਾਲਪੁਰੀ ਦੇ ਪੁੱਤਰ ਗਗਨਦੀਪ ਜੌਲੀ, ਨਗਰ ਨਿਗਮ ਦੇ ਮੇਅਰ ਵਿਮਲ ਠੱਠਈ, ਕੌਂਸਲਰ ਵਿਜੇ ਨਾਗਪਾਲ, ਕੌਂਸਲਰ ਮੰਗਤਰਾਏ ਬਠਲਾ, ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਦੇ ਪ੍ਰਧਾਨ ਸ਼ੌਂਕੀ ਕੰਬੋਜ ,ਸਲਾਹਕਾਰ ਐਡਵੋਕੇਟ ਦੇਸਰਾਜ ਕੰਬੋਜ, ਕੰਬੋਜ ਸਭਾ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕੰਬੋਜ, ਡਾ: ਨਵੀਨ ਸੇਠੀ, ਡਾ: ਰਮੇਸ਼ ਅਰੋੜਾ, ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਵਰਿੰਦਰ ਕੰਬੋਜ, ਆਲਮਗੜ ਦੇ ਸਰਪੰਚ ਜੰਗੀਰ ਸਿੰਘ,ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ 'ਚ ਪਤਵੰਤੇ ਸੱਜਣ ਪਰਿਵਾਰਕ ਮੈਂਬਰਾਂ ਨੂੰ ਮਿਲੇ ਅਤੇ ਸ਼ੋਕ ਪ੍ਰਗਟ ਕੀਤਾ।
ਵਰਨਣਯੋਗ ਹੈ ਕਿ ਸਾਬਕਾ ਕੌਂਸਲਰ ਅਮਰੀਕ ਸਿੰਘ ਥਿੰਦ ਨੇ ਨਗਰ ਕੌਂਸਲ ਅਬੋਹਰ ਅਤੇ ਅਬੋਹਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ। ਸ਼ਹੀਦ ਊਧਮ ਸਿੰਘ ਦਾ ਬੁੱਤ ਆਪਣੀ ਦੇਖ-ਰੇਖ ਹੇਠ 1985 ਵਿੱਚ ਬੱਸ ਸਟੈਂਡ ਅਬੋਹਰ ਦੇ ਸਾਹਮਣੇ ਸ਼ਹੀਦ ਊਧਮ ਸਿੰਘ ਪਾਰਕ, ਸੈਨਿਕ ਮੰਦਰ ਵਿੱਚ ਸ਼ਹੀਦ ਊਧਮ ਸਿੰਘ ਧਰਮਸ਼ਾਲਾ, ਆਭਾ ਚੌਕ ਵਿੱਚ ਸ਼ਹੀਦ ਊਧਮ ਸਿੰਘ ਚੌਕ ਵਿੱਚ ਸਥਾਪਤ ਕਰਕੇ ਮਹਾਨ ਦੇਸ਼ ਭਗਤ ਸ਼ਹੀਦ ਊਧਮ ਸਿੰਘ ਦਾ ਬੁੱਤ ਸਥਾਪਿਤ ਕੀਤਾ।
Get all latest content delivered to your email a few times a month.