IMG-LOGO
ਹੋਮ ਰਾਸ਼ਟਰੀ: ਸੁਰਿੰਦਰ ਕੰਬੋਜ ਦੀ ਸਾਥਣ ਆਖਿਰ ਕੌਣ ਹੈ ਇਹ ਸੁਮਨ ਭਾਟੀਆ

ਸੁਰਿੰਦਰ ਕੰਬੋਜ ਦੀ ਸਾਥਣ ਆਖਿਰ ਕੌਣ ਹੈ ਇਹ ਸੁਮਨ ਭਾਟੀਆ

Admin user - Oct 30, 2024 05:44 PM
IMG

 ਬਿਊਰੋ ਚੀਫ਼
 ਚੰਡੀਗੜ੍ਹ 30 ਅਕਤੂਬਰ 2024, ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਵਾਇਰਲ ਹੋਈਆਂ ਸੁਰਿੰਦਰ ਕੰਬੋਜ ਦੀਆਂ ਵੀਡੀਓਜ

  ਵੱਡੀ ਚਰਚਾ ਦਾ ਵਿਸ਼ਾ ਹਨ ਕਿ ਰੋਮਾਂਟਿਕ ਗੀਤਾਂ ਉਪਰ ਸੁਰਿੰਦਰ ਕੰਬੋਜ ਦੇ ਨਾਲ ਸਾਥ ਦੇ ਰਹੀ ਔਰਤ ਆਖਰ ਹੈ ਕੌਣ ?
  ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਪਿਤਾ ਸੁਰਿੰਦਰ ਕੰਬੋਜ ਦੇ ਨਾਲ ਲਾਲ ਚੂੜਾ ਪਾ ਕੇ ਇੱਕ ਔਰਤ ਨੇ ਵੀਡੀਓਜ਼ ਸ਼ੂਟ ਕਰਵਾਈਆਂ ਸੀ l
  ਇੰਸਟਾਗਰਾਮ ਤੇ ਸੁਮਨ ਭਾਟੀਆ ਨਾਮ ਦੀ ਆਈ ਡੀ ਪੇਜ ਬਣਿਆ ਹੋਇਆ ਸੀ ਜਿਸ ਦੇ ਉੱਪਰ ਇਹ ਵੀਡੀਓਜ ਲੋਡ ਕੀਤੀਆਂ ਗਈਆਂ ਸੀ l
    ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਤਾਂ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ ਸੀ ਕਿ

ਆਖਰਕਰ ਵਿਆਹਿਆ ਵਰਿਆ ਬੰਦਾ ਜੋ ਕਿ ਬਹੁਜਨ ਸਮਾਜ ਪਾਰਟੀ ਦਾ ਆਗੂ ਵੀ ਹੈ  ਨੇ ਇਹ ਕਿਸ ਆਧਾਰ ਤੇ ਕੀਤਾ ?
  ਵੱਡਾ ਸਵਾਲ ਇਹ ਹੈ ਕਿ ਕੀ ਸੁਰਿੰਦਰ ਕੰਬੋਜ ਨੇ ਇਸ ਔਰਤ ਨਾਲ ਵਿਆਹ ਕਰਵਾ ਲਿਆ ਹੈ ਜਾਂ ਫਿਰ ਵੈਸੇ ਹੀ ਮਨ ਪਰਚਾਵੇ ਲਈ ਇਹ ਸਭ ਕੀਤਾ ਗਿਆ ਹੈ l
  ਕੰਬੋਜ ਹਰਿਦੁਆਰ ਅਤੇ ਹੋਰ ਪਹਾੜੀ ਖੇਤਰਾਂ ਵਿੱਚ ਵੀ ਇਸ ਔਰਤ ਦੇ ਨਾਲ ਦਿਖਾਈ ਦਿੱਤੇ ਹਨ l
  ਇਹ ਵੀਡੀਓਜ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਉਹਨਾਂ ਦਾ ਫੋਨ ਬੰਦ ਆ ਰਿਹਾ ਹੈ l

ਸੁਰਿੰਦਰ ਦਾ MLA ਪੁੱਤਰ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹਨਾਂ ਦੇ ਪਿਤਾ ਨਾਲ ਸਾਡਾ ਹੁਣ ਕੋਈ ਸਬੰਧ ਨਹੀਂ ਹੈ

 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.