IMG-LOGO
ਹੋਮ ਰਾਸ਼ਟਰੀ: ਸਤਿਕਾਰ ਕੌਰ ਗਹਿਰੀ ਨੂੰ ਭੇਜਿਆ ਇੱਕ ਦਿਨ ਦੇ ਪੁਲਿਸ ਰਿਮਾਂਡ...

ਸਤਿਕਾਰ ਕੌਰ ਗਹਿਰੀ ਨੂੰ ਭੇਜਿਆ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ, ਨਸ਼ੇ ਵੇਚਣ ਦੇ ਦੋਸ਼ ਵਿੱਚ ਹੋਈ ਹੈ ਗ੍ਰਿਫਤਾਰ

editor user - Oct 24, 2024 05:46 PM
IMG

  ਸ਼ਬਦੀਸ਼ ਥਿੰਦ
 ਮੁਹਾਲੀ/ ਚੰਡੀਗੜ੍ਹ 24 ਅਕਤੂਬਰ 2024, ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੂੰ ਅੱਜ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ।

ਇਸ ਸਮੇਂ ਅਦਾਲਤ ਦੇ ਸਾਹਮਣੇ ਫੜੇ ਗਏ ਨਸ਼ੇ ਦੇ ਸੈਂਪਲ ਸੀਲ ਕੀਤੇ ਗਏ ਜੋ ਕਿ  ਪਰਖ ਲਈ ਲੈਬੋਰਟਰੀ ਵਿੱਚ ਜਾਣਗੇ।ਇਸ ਦੇ ਦੌਰਾਨ ਹੀ 

ਤਫਤੀਸ਼ ਅਧਿਕਾਰੀ ਇੰਸਪੈਕਟਰ ਆਰ ਡੀ ਸ਼ਰਮਾ ਨੇ ਅਦਾਲਤ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਸ ਸਾਬਕਾ ਵਿਧਾਇਕਾ ਵੱਲੋਂ ਨਸ਼ੇ ਦਾ ਰੈਕਟ ਚਲਾਇਆ ਜਾ ਰਿਹਾ ਸੀ ਅਤੇ ਜਿਸ ਦੀਆਂ ਪੁਲਿਸ ਕੋਲ ਰਿਕਾਰਡਿੰਗ ਵੀ ਹਨ l
 ਮੌਕੇ ਤੇ ਟਰੈਕ ਲਗਾ ਕੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
  ਸਤਿਕਾਰ ਕੌਰ ਗਹਿਰੀ ਦੇ ਨਾਲ ਫੜੇ ਗਏ ਬਰਿੰਦਰ ਸਿੰਘ ਨਾਮ ਦੇ ਡਰਾਈਵਰ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ।


   ਅਦਾਲਤ ਨੇ ਪੁਲਿਸ ਨਾਲ ਸਹਿਮਤ ਹੁੰਦੇ ਹੋਏ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ।
   ਪੁਲਿਸ ਦਾ ਕਹਿਣਾ ਸੀ ਕਿ ਉਹ  ਇਸ ਦੀ ਬਰੀਕੀ ਨਾਲ ਜਾਂਚ ਕਰਕੇ ਤੱਥਾਂ ਨੂੰ ਸਾਹਮਣੇ ਲਿਆਉਣ ਅਤੇ ਹੋਰ ਵੀ ਰਿਕਵਰੀਆਂ ਕਰਨ ਲਈ ਜਾਂਚ ਕਰਨਾ ਚਾਹੁੰਦੀ  ਹੈ।
  ਇਸ ਤੋਂ ਪਹਿਲਾਂ ਮੈਡੀਕਲ ਚੈੱਕਅਪ ਲਈ ਸਤਿਕਾਰ ਕੌਰ ਗਹਿਰੀ ਅਤੇ ਬਰਿੰਦਰ ਸਿੰਘ ਨੂੰ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ, ਜਿੱਥੇ  ਚੋਣਵੇਂ ਪੱਤਰਕਾਰਾਂ ਨਾਲ

ਗੱਲਬਾਤ ਕਰਦਿਆਂ ਸਤਿਕਾਰ ਕੌਰ ਗਹਿਰੀ ਨੇ ਕਿਹਾ ਕਿ ਉਹ ਬੇਕਸੂਰ ਹੈ ਅਤੇ ਉਸ ਨੂੰ ਫ਼ਸਾਇਆ ਜਾ ਰਿਹਾ ਹੈ ।
  ਦੱਸਣਯੋਗ ਹੈ ਕਿ ਬੀਤੇ ਕੱਲ ਦੀ ਸ਼ਾਮ ਨੂੰ ਸਨੀ ਅਨਕਲੇਵ ਦੇ ਵਿੱਚ ਰਹਿੰਦੀ ਸਤਿਕਾਰ ਕੌਰ ਗਹਿਰੀ ਆਪਣੇ ਡਰਾਈਵਰ ਦੇ ਨਾਲ ਉਸ ਵਕਤ ਕਾਰ ਰਾਹੀਂ ਆਈ ਸੀ ਜਦੋਂ ਫੋਨ ਦੇ ਉੱਪਰ ਕਾਲ ਕਰਕੇ ਉਸ ਨੂੰ ਨਸ਼ਾ ਦੇਣ ਲਈ ਇੱਕ ਗਾਹਕ ਨੇ ਬੁਲਾਇਆ ਸੀ ।
ਪੁਲਿਸ ਵੱਲੋਂ ਲਗਾਏ ਗਏ ਟਰੈਕ ਦੌਰਾਨ ਉਸ ਨੇ ਕਾਰ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਜਿਸ ਨਾਲ ਇੱਕ ਅਧਿਕਾਰੀ ਦਾ ਪੈਰ ਟਾਇਰ ਦੇ ਨੀਚੇ ਆ ਗਿਆ।
   ਪੁਲਿਸ ਥਾਣਾ ਸਾਈਬਰ ਕ੍ਰਾਈਮ
  ਵਿੱਚ ਐਫਆਈਆਰ ਨੰਬਰ 159 ਦਰਜ ਕੀਤੀ ਗਈ ਸੀ ਜਿਸ ਦੇ ਵਿੱਚ ਐਨ ਡੀ ਪੀ ਐਸ ਐਕਟ ਅਧੀਨ ਮੁਕਦਮਾ ਦਰਜ ਕੀਤਾ ਗਿਆ ਸੀ ।
  ਇਸ ਤੇ ਘਰ ਵਿੱਚੋਂ ਚਾਰ ਕਾਰਾਂ ਸੋਨਾ ਅਤੇ ਨਗਦੀ ਵੀ ਬਰਾਮਦ ਕੀਤੀ ਗਈ ਸੀ।
  ਅਜਿਹੀਆਂ ਨੰਬਰ ਪਲੇਟਾਂ ਵੀ ਮਿਲੀਆਂ ਜਿਨਾਂ ਦੀ ਸ਼ਾਇਦ ਇਹ ਸਮਗਲਿੰਗ ਲਈ ਕਾਰਾਂ ਦੇ ਉੱਪਰ ਲਗਾ ਕੇ ਵਰਤੋਂ ਕਰਦੇ ਹੋਣਗੇ ।
    ਇਹ ਵੀ ਦੱਸਣਾ ਬਣਦਾ ਹੈ ਕਿ ਸਤਿਕਾਰ ਕੌਰ ਗਹਿਰੀ ਅਤੇ ਉਹਨਾਂ ਦੇ ਪਤੀ ਜਸੁਮੇਲ ਸਿੰਘ ਲਾਡੀ ਗਹਿਰੀ ਉਪਰ ਵਿਜੀਲੈਂਸ ਵੱਲੋਂ ਵਸੀਲਿਆਂ ਤੋਂ ਵੱਧ ਆਪਣੀ ਜਾਇਦਾਦ ਬਣਾਉਣ ਦੇ ਦੋਸ਼ ਅਧੀਨ ਅਪਰਾਧਿਕ ਮੁੱਕਦਮਾ ਦਰਜ ਕੀਤਾ ਗਿਆ ਸੀ ਅਤੇ ਉਹ ਕਈ ਦਿਨ ਜੇਲ੍ਹ ਵਿੱਚ ਵੀ ਰਹਿ ਕੇ ਆਏ ਹਨ l
  ਪਰ ਹੁਣ  ਵਾਲਾ ਕੇਸ ਇਹਨਾਂ ਨੂੰ ਬਹੁਤ ਭਾਰੀ ਪਵੇਗਾ ਕਿਉਂਕਿ ਰਿਕਾਰਡਿੰਗ ਅਤੇ ਵੀਡੀਓਗ੍ਰਾਫੀ ਹੇਠ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਜੇਕਰ ਅਦਾਲਤ ਇਹਨਾਂ ਨੂੰ ਸਜ਼ਾ ਸੁਣਾਉਂਦੀ ਹੈ ਤਾਂ ਫਿਰ ਇਸ ਅਰਸੇ ਦੌਰਾਨ ਬਣਾਈ ਹੋਈ ਜਾਇਦਾਦ ਵੀ ਕੁਰਕ ਹੋ ਜਾਵੇਗੀ ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.