ਤਾਜਾ ਖਬਰਾਂ
ਬੋਲਦਾ ਪੰਜਾਬ ਬਿਊਰੋ
ਜੈਪੁਰ 22 ਅਕਤੂਬਰ, ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਐਨਕਾਉਂਟਰ ਕਰਨ ਵਾਲੇ ਨੂੰ
ਇਕ ਕਰੋੜ 11 ਲੱਖ 111 ਰੁਪਏ ਇਨਾਮ ਦੇਣ ਦਾ ਐਲਾਨ ਕਰਨੀ ਸੈਣਾ ਦੇ ਆਗੂ ਡਾਕਟਰ ਰਾਜ ਸ਼ੇਖਾਵਤ ਵੱਲੋਂ ਕੀਤਾ ਗਿਆ ।
ਉਹਨਾਂ ਨੂੰ ਇਹ ਦੁੱਖ ਹੈ ਕਿ ਕਰਨੀ ਸੇਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੈਡੀ ਦੀ ਹੱਤਿਆ ਲਾਰੈਂਸ ਬਿਸ਼ਨੋਈ ਗੈਂਗ ਨੇ ਕੀਤੀ ਸੀ ।
ਸੁਖਦੇਵ ਸਿੰਘ ਗੋਗਾਮੈਡੀ ਨੂੰ 5 ਦਸੰਬਰ 2023 ਵਾਲੇ ਦਿਨ ਅਣਪਛਾਤੇ ਹਥਿਆਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ।
ਇਸ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਸੁਪਰ ਸਟਾਰ ਸਲਮਾਨ ਖਾਨ ਨੂੰ ਮਾਰ ਦੇਣ ਦੀਆਂ ਧਮਕੀਆਂ ਦੇ ਬਾਅਦ ਪਹਿਲੀ ਵਾਰ ਉਹਨਾਂ ਦੀ ਪ੍ਰਤੀਕਿਰਿਆ ਆਈ ਹੈ ।
ਸਲਮਾਨ ਖਾਨ ਬੜੇ ਵੱਡੇ ਸਦਨੇ ਅਤੇ ਡਰ ਦੇ ਮਾਹੌਲ ਵਿੱਚ ਜੀ ਰਹੇ ਹਨ ਅਤੇ ਪਿਛਲੇ ਦਿਨੀ ਉਹਨਾਂ ਦੇ ਇੱਕ ਨਜ਼ਦੀਕੀ ਦੋਸਤ ਨੂੰ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ ।
ਸਲਮਾਨ ਖਾਨ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।
ਇਹ ਪਹਿਲੀ ਵਾਰ ਹੈ ਜਦੋਂ ਸਲਮਾਨ ਦੇ ਪੱਖ ਤੋਂ ਕੋਈ ਪ੍ਰਤੀਕਿਰਿਆ ਆਈ ਹੈ
ਟੀਵੀ ਸ਼ੋਅ ਦੇ ਐਪੀਸੋਡ 'ਚ ਸਲਮਾਨ ਖਾਨ ਨੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਬਾਰੇ ਗੱਲ ਕੀਤੀ।
ਸ਼ੋਅ 'ਬਿੱਗ ਬੌਸ 18' ਦੇ ਹਾਲ ਹੀ ਦੇ ਐਪੀਸੋਡ ਵਿੱਚ ਹੋਸਟ ਸਲਮਾਨ ਖਾਨ ਨੇ ਆਪਣੇ ਦਰਦ ਬਿਆਨ ਕੀਤਾ। ਸਲਮਾਨ ਦੇ
ਪੱਖ ਤੋਂ ਕੋਈ ਪ੍ਰਤੀਕਿਰਿਆ ਸਲਮਾਨ ਖਾਨ ਨੇ ਕਿਹਾ, "ਅੱਜ ਮੈਨੂੰ ਲੱਗਦਾ ਹੈ ਕਿ ਮੈਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ। ਪਰ ਮੈਂ ਵਾਧੇਬਧ ਹਾਂ ,
ਇਸ ਲਈ ਮੈਂ ਇੱਥੇ ਆਇਆ ਹਾਂ।" 12 ਅਕਤੂਬਰ ਨੂੰ ਮੁੰਬਈ ਵਿੱਚ ਗੋਲੀ ਮਾਰ ਕੇ ਮਾਰੇ ਗਏ ਉਸਦੇ ਨਜ਼ਦੀਕੀ ਦੋਸਤ,NCP ਨੇਤਾ ਬਾਬਾ ਸਿੱਦੀਕੀ
ਦੀ ਹਾਲ ਹੀ ਵਿੱਚ ਹੋਈ ਮੌਤ ਤੋਂ ਉਸਦੀ ਭਾਵਨਾਤਮਕ ਸਥਿਤੀ ਹੋਰ ਵੀ ਵਿਗੜ ਗਈ ਹੈ।
ਸ਼ੋਅ ਦੇ 'ਵੀਕੈਂਡ ਕਾ ਵਾਰ' ਸੈਗਮੈਂਟ ਦੀ ਮੇਜ਼ਬਾਨੀ ਕਰਦੇ ਹੋਏ ਸਲਮਾਨ ਖਾਨ ਨੇ ਮੁਕਾਬਲੇਬਾਜ਼ਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, "
ਯਾਰ, ਮੈਂ ਰੱਬ ਦੀ ਸੌਂਹ ਖਾਂਦਾ ਹਾਂ, ਮੇਰੀ ਆਪਣੀ ਜ਼ਿੰਦਗੀ ਵਿੱਚ ਕੀ - ਕੀ ਗੁਜ਼ਰ ਰਿਹਾ ਹੈ ਅਤੇ ਮੈਨੂੰ ਇਸ ਨੂੰ ਸੰਭਾਲਣਾ ਪਵੇਗਾ।"
ਦੱਸ ਦੇਈਏ ਕਿ ਸਲਮਾਨ ਨੇ ਇਹ ਗੱਲ ਉਦੋਂ ਕਹੀ ਜਦੋਂ ਉਹ ਬਿੱਗ ਬੌਸ ਸ਼ੋਅ ਦੇ ਪ੍ਰਤੀਯੋਗੀਆਂ ਵਿਚਾਲੇ ਚੱਲ ਰਹੇ ਵਿਵਾਦਾਂ ਨੂੰ
ਸੰਬੋਧਨ ਕਰ ਰਹੇ ਸਨ। ਸਲਮਾਨ ਖਾਨ ਨੇ ਕਿਹਾ ਕਿ ਉਹ ਇਸ ਸਮੇਂ ਕਾਫੀ ਮੁਸ਼ਕਲਾਂ 'ਚੋਂ ਗੁਜ਼ਰ ਰਹੇ ਹਨ ਪਰ ਫਿਰ ਵੀ ਉਹ ਉਨ੍ਹਾਂ ਦੇ ਵਿਵਾਦਾਂ ਨੂੰ ਸੁਲਝਾਉਣ ਆਏ ਹਨ।
ਵੱਡੇ ਪਹਿਰਾ ਹੇਠ ਚੱਲੀ ਕਾਰਵਾਈ
ਪੂਰੇ ਐਪੀਸੋਡ ਦੌਰਾਨ ਸਲਮਾਨ ਗੰਭੀਰ ਨਜ਼ਰ ਆਏ। ਸਲਮਾਨ ਨੇ ਕਰੀਬ 7 ਵਜੇ ਬਿੱਗ ਬੌਸ 18 ਦੇ ਐਪੀਸੋਡ ਦੀ ਸ਼ੂਟਿੰਗ ਕੀਤੀ।
ਮੌਕੇ ਤੇ ਮੌਜੂਦ ਸੂਤਰ ਦੱਸਦੇ ਹਨ ਕਿ ਸ਼ੋਅ ਦੇ ਸੈੱਟ 'ਤੇ 60 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਸਨ।
ਜਗ੍ਹਾ ਜਗ੍ਹਾ ਤੇ ਮੈਟਰਿਕਟੈਕਟਰ ਲੈ ਕੇ ਸੁਰੱਖਿਆ ਕਰਮੀ ਤੈਨਾਤ ਖੜੇ ਸਨ
ਅਭਿਨੇਤਾ ਸਲਮਾਨ ਖਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਸਿਰਫ ਆਧਾਰ ਕਾਰਡ ਵੈਰੀਫਿਕੇਸ਼ਨ ਵਾਲੇ
ਲੋਕਾਂ ਨੂੰ ਹੀ ਇਮਾਰਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ।
Get all latest content delivered to your email a few times a month.