IMG-LOGO
ਹੋਮ ਪੰਜਾਬ : ਪੰਜਾਬ ਸਰਕਾਰ ਦੇ ਵੱਡੇ ਫੈਸਲੇ , ਸਰਕਾਰੀ ਨੌਕਰੀਆਂ ਦੇ ਖੁੱਲੇ...

ਪੰਜਾਬ ਸਰਕਾਰ ਦੇ ਵੱਡੇ ਫੈਸਲੇ , ਸਰਕਾਰੀ ਨੌਕਰੀਆਂ ਦੇ ਖੁੱਲੇ ਮੌਕੇ

Admin user - Dec 12, 2022 02:47 AM
IMG

Bolda Punjab
ਚੰਡੀਗੜ੍ਹ-12 ਦਸੰਬਰ 2022-
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਕੈਬਨਿਟ ਦੀ ਅੱਜ ਬਹੁਤ ਹੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿਚ ਬਹੁਤ ਵੱਡੇ -ਵੱਡੇ ਫ਼ੈਸਲਿਆਂ ਦੇ ਨਾਲ ਹੀ ਪੰਜਾਬ ਪੁਲਿਸ ਤੋਂ ਇਲਾਵਾ ਪਟਵਾਰੀਆਂ ਦੀ ਭਰਤੀ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਗਿਆ।

ਪੰਜਾਬ ਦੇ ਫਾਇਨਾਂਸ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਵੱਡਾ ਐਲਾਨ ਕੀਤਾ ਕਿ, 1800 ਪੋਸਟਾਂ, ਕਾਂਸਟੇਬਲ ਹਰ ਸਾਲ ਪੰਜਾਬ ਪੁਲਿਸ ਦੇ ਅੰਦਰ ਸਿਪਾਹੀ, ਕਾਂਸਟੇਬਲਾਂ ਦੀ ਭਰਤੀ ਕਰਿਆ ਕਰਾਂਗੇ।

ਇਸ ਦੇ ਨਾਲ ਹੀ ਪੰਜਾਬ ਦੇ ਅੰਦਰ ਸਬ ਇੰਸਪੈਕਟਰਾਂ ਦੀਆਂ 300 ਪੋਸਟਾਂ ਹਰ ਸਾਲ ਭਰੀਆਂ ਜਾਣਗੀਆਂ । ਜਾਰੀ ਸ਼ਡਿਊਲ ਅਨੁਸਾਰ ਹਰ ਸਾਲ ਸਤੰਬਰ ਦੇ ਮਹੀਨੇ 15 ਤੋਂ 30 ਸਤੰਬਰ ਤੱਕ ਫਿਜੀਕਲ ਟੈਸਟ ਹੋਇਆ ਕਰੇਗਾ।

ਇਸ ਤੋਂ ਇਲਾਵਾ 203 ਪੋਸਟਾਂ ਐਨ ਸੀ ਸੀ ਵਿਚ ਕੀਤੀਆਂ ਜਾਣਗੀਆਂ। 710 ਪੋਸਟਾਂ ਮਾਲ ਪਟਵਾਰੀ ਦੀਆਂ ਪੋਸਟਾਂ ਭਰਨ ਦਾ ਫ਼ੈਸਲਾ ਦਿੱਤਾ ਹੈ ।
  ਪੰਜਾਬ ਸਰਕਾਰ ਵੱਲੋਂ ਠੇਕਾ ਅਧਾਰਤ ਕਾਮਿਆਂ ਨੂੰ ਪੱਕੇ ਕਰਨ ਦੇ ਵਾਅਦੇ ਉੱਪਰ ਵੀ ਸ਼ੁਰੂ ਕੀਤਾ ਕੰਮ ਜਾਰੀ ਰਹੇਗਾ

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.