ਤਾਜਾ ਖਬਰਾਂ
ਫਿਰੋਜਪੁਰ, 8 ਫਰਵਰੀ (ਵਿਸ਼ਵਜੀਤ ਸਿੰਘ ਥਿੰਦ):
5 ਮਹੀਨੇ ਦੀ ਲੜਕੀ ਦੇ ਸਿਰ ਵਿਚ ਖੂੰਡਾ ਵੱਜਣ ਨਾਲ ਹੋਈ ਮੌਤ, ਦੋ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ: ਥਾਣਾ ਮਮਦੋਟ ਦੇ ਅਧੀਨ ਆਉਂਦੇ ਪਿੰਡ ਰਾਓਕੇ ਹਿਠਾੜ ਵਿਖੇ ਇਕ 5 ਮਹੀਨੇ ਦੀ ਲੜਕੀ ਦੇ ਸਿਰ ਵਿਚ ਖੂੰਡਾ ਮਾਰਨ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਦੇ ਸਬੰਧ ਵਿਚ ਪੁਲਿਸ ਨੇ 2 ਲੋਕਾਂ ਖਿਲਾਫ 302, 323, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਮਨਪ੍ਰੀਤ ਕੌਰ ਪੁੱਤਰੀ ਦਰਸ਼ਨ ਸਿੰਘ ਪਤਨੀ ਜੱਜ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਜੱਜ ਸਿੰਘ ਵਾਸੀ ਰਾਓ ਕੇ ਹਿਠਾੜ ਨਾਲ ਕਰੀਬ 5 ਸਾਲ ਪਹਿਲਾ ਹਿੰਦੂ ਰੀਤੀ ਰਿਵਾਜਾਂ ਨਾਲ ਹੋਇਆ ਸੀ। ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਘਰ ਵਾਲਾ ਜੱਜ ਸਿੰਘ ਆਪਣੀ ਦਾਦੀ ਸੱਸ ਨੀਫੋਂ ਦੇ ਘਰ ਰਹਿੰਦਾ ਸੀ ਤੇ ਜੱਜ ਸਿੰਘ ਤੇ ਉਸ ਦੀ ਦਾਦੀ ਸੱਸ ਨੀਫੋ ਅਕਸਰ ਹੀ ਉਸ ਨੂੰ ਦਾਜ ਦਹੇਜ ਦੀ ਖਾਤਰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸੀ ਅਤੇ ਮਿਤੀ 7 ਫਰਵਰੀ 2022 ਨੂੰ ਉਸ ਦਾ ਘਰ ਵਾਲਾ ਜੱਜ ਸਿੰਘ ਤੇ ਦਾਦੀ ਸੱਸ ਨੀਫੋ ਦੇ ਘਰ ਵਿਚ ਹਾਜ਼ਰ ਸੀ ਤਾਂ ਉਹ ਆਪਣੀ 5 ਮਹੀਨੇ ਦੀ ਲੜਕੀ ਨੂੰ ਆਪਣੀ ਗੋਦ ਵਿਚ ਦੁੱਧ ਪਿਆ ਰਿਹਾ ਸੀ ਤਾਂ ਉਸ ਦੀ ਦਾਦੀ ਸੱਸ ਨੀਫੋ ਨੇ ਚਾਹ ਬਣਾਈ ਤਾਂ ਉਸ ਦੇ ਘਰ ਵਾਲੇ ਜੱਜ ਸਿੰਘ ਨੇ ਗਰਮ ਚਾਹ ਉਸ ਉਪਰ ਸੁੱਟ ਦਿੱਤੀ, ਜਿਸ ਨਾਲ ਉਸ ਦੀ ਗਰਦਨ ਦਾ ਮਾਸ ਜਲ ਗਿਆ ਤੇ ਉਸ ਨੇ ਜੱਜ ਸਿੰਘ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦਾਦੀ ਸੱਸ ਨੀਫੋਂ ਪਤਨੀ ਮੋਹਰ ਚੰਦ ਨੇ ਹੱਲਾ ਸ਼ੇਰੀ ਦਿੱਤੀ, ਜਿਸ ਤੇ ਉਸ ਦੇ ਘਰ ਵਾਲੇ ਜੱਜ ਸਿੰਘ ਨੇ ਘਰ ਵਿਚ ਪਿਆ ਖੂੰਡਾ ਚੁੱਕ ਕੇ ਮਾਰਿਆ ਜੋ ਉਸ ਦੀ 5 ਮਹੀਨੇ ਦੀ ਲੜਕੀ ਦੇ ਸਿਰ ਵਿਚ ਪਿੱਛੇ ਵੱਜਿਆ ਜਿਸ ਨਾਲ ਉਸ ਦੀ ਲੜਕੀ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਨਾਬਾਲਿਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਿਚ ਇਕ ਨਾਮਜ਼ਦ
ਮੱਖੂ (ਫਿਰੋਜ਼ਪੁਰ) : ਇਕ ਨਾਬਾਲਿਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਿਚ ਥਾਣਾ ਮੱਖੂ ਦੀ ਪੁਲਿਸ ਨੇ ਇਕ ਵਿਅਕਤੀ ਖਿਲਾਫ 452, 354, 354-ਬੀ ਆਈਪੀਸੀ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਈ ਨਾਬਾਲਿਗ ਲੜਕੀ ਨੇ ਦੱਸਿਆ ਕਿ ਮਿਤੀ 7 ਫਰਵਰੀ 2022 ਨੂੰ ਉਹ ਘਰ ਵਿਚ ਇਕੱਲੀ ਸੀ ਤਾਂ ਦੋਸ਼ੀ ਪਰਮਜੀਤ ਸਿੰਘ ਪੁੱਤਰ ਜਗਤਾਰ ਸਿੰਘ ਉਸ ਦੇ ਘਰ ਗਿਆ ਤੇ ਇਕੱਲੀ ਦੇਖ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ, ਜਦ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀ ਵੱਲੋਂ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਹੱਥੋਂਪਾਈ ਦੌਰਾਨ ਉਸ ਦੇ ਕੱਪੜੇ ਪਾੜ ਦਿੱਤੇ, ਜਦ ਉਸ ਨੇ ਆਪਣੀ ਜਾਨ ਬਚਾਉਣ ਲਈ ਰੌਲਾ ਪਾਉਣ ਲੱਗੀ ਤਾਂ ਦੋਸ਼ੀ ਉਸ ਦੀ ਜਾਤੀ ਪ੍ਰਤੀ ਅਪਸ਼ਬਦ ਬੋਲੇ ਤੇ ਕਿਹਾ ਕਿ ਉਹ ਉਸ ਦੇ ਨਾਲ ਜਬਰਦਸਤੀ ਕਰਨੀ ਹੀ ਹੈ, ਜਦ ਉਸ ਵੱਲੋਂ ਆਪਣੇ ਬਚਾਅ ਲਈ ਰੌਲਾ ਪਾਇਆ ਤਾਂ ਆਂਡ ਗੁਆਂਢ ਰੌਲਾ ਸੁਣ ਕੇ ਆਏ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਰੰਜ਼ਿਸ਼ ਦੇ ਚੱਲਦਿਆਂ ਘਰ ਦੇ ਅੱਗੇ ਕੀਤੇ ਹਵਾਈ ਫਾਇਰ ਤੇ ਜਾਨੋ ਮਾਰਨ ਦੀਆਂ ਦਿੱਤੀਆਂ ਧਮਕੀਆਂ
-ਪੁਲਿਸ ਨੇ ਕੀਤਾ ਤਿੰਨ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ: ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਸ਼ੇਰ ਖਾਂ ਵਿਖੇ ਰੰਜ਼ਿਸ਼ ਦੇ ਚੱਲਦਿਆਂ ਇਕ ਵਿਅਕਤੀ ਦੇ ਘਰ ਅੱਗੇ ਹਵਾਈ ਫਾਇਰ ਕਰਨ ਅਤੇ ਉਸ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿਚ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ 336, 506, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਧਰਮਾ ਪੁੱਤਰ ਦਰਸ਼ਨ ਵਾਸੀ ਪਿੰਡ ਸ਼ੇਰ ਖਾਂ ਨੇ ਦੱਸਿਆ ਕਿ ਉਸ ਦਾ ਭਤੀਜਾ ਹਰਮਨ (7 ਸਾਲ) ਪੁੱਤਰ ਕਰਮਾ ਵਾਸੀ ਸ਼ੇਰ ਖਾਂ ਵਾਲਾ ਉਸ ਦੇ ਘਰ ਦੇ ਬੂਹੇ ਅੱਗੇ ਖੜਾ ਸੀ ਤਾਂ ਇਕ ਦਮ ਆਈ-20 ਕਾਰ ਬਿਨ੍ਹਾ ਨੰਬਰੀ ਆਈ ਜਿਸ ਨੂੰ ਡਰਾਈਵਰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ ਤੇ ਉਸ ਦੇ ਭਤੀਜੇ ਹਰਮਨ ਵਿਚ ਮਾਰੀ, ਜਿਸ ਨਾਲ ਹਰਮਨ ਸੜਕ ਤੇ ਡਿੱਗ ਪਿਆ ਤਾਂ ਉਸ ਨੇ ਕਾਰ ਡਰਾਈਵਰ ਨੂੰ ਕਿਹਾ ਕਿ ਤੈਨੂੰ ਦਿੱਸਦਾ ਨਹੀਂ ਕਿ ਬੱਚੇ ਨੂੰ ਕਾਰ ਥੱਲੇ ਦੇਣਾ ਹੈ। ਜਿਸ ਦੇ ਦੋਸ਼ੀ ਰਵੀ ਨੇ ਉਸ ਨੂੰ ਗਾਲ ਕੱਢੀ ਜਿਸ ਤੇ ੳਬੁਸ ਨੇ ਰਵੀ ਦੇ ਦੋ ਚਪੇੜਾ ਮਾਰ ਦਿੱਤੀਆਂ। ਇਸੇ ਰੰਜ਼ਿਸ਼ ਕਰਕੇ ਦੋਸ਼ੀਅਨ ਰਵੀ, ਹੰਸ ਪੁੱਤਰ ਰਾਜ ਕੁਮਾਰ, ਵਿੱਕੀ ਪੁੱਤਰ ਰਾਜ ਕੁਮਾਰ ਨੇ ਹਮਮਸ਼ਵਰਾ ਹੋ ਕੇ ਮੁੱਸਲਾ 315 ਬੋਰ ਕੱਟਾ ਪਿਸਤੌਲ ਤੇ ਹੋਰ ਮਾਰੂ ਹਥਿਆਰਾਂ ਨਾਲ ਲੈੱਸ ਹੋ ਕੇ ਉਸ ਦੇ ਘਰ ਅੱਗੇ ਜਾ ਕੇ ਹਵਾਈ ਫਾਇਰ ਕੀਤੇ ਤੇ ਉਸ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਕਰਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
4 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਰਫਤਾਰ
ਫਿਰੋਜ਼ਪੁਰ: ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ 4 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕਰਕੇ ਉਸ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਨੇੜੇ ਚਾਂਦ ਪੈਲੇਸ ਪੁਲ ਸੂਆ, ਚਾਹਲ ਥਾਣਾ ਮੱਲਾਂਵਾਲਾ ਵਿਖੇ ਮੌਜ਼ੂਦ ਸੀ ਤਾਂ ਇਕ ਵਿਅਕਤੀ ਪੈਦਲ ਆਉਂਦਾ ਵਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਤੇ ਇਕ ਦਮ ਪਿੱਛੇ ਨੂੰ ਮੁੜ ਪਿਆ। ਜਿਸ ਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਿਨਾਅ ’ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਅਰਜਨ ਪੁੱਤਰ ਸ਼ੰਕੂ ਵਾਸੀ ਟੈਂਕੀਵਾਲਾ ਮੁਹੱਲਾ ਮੱਲਾਂਵਾਲਾ ਦੱਸਿਆ ਜਿਸ ਦੀ ਤਲਾਸ਼ੀ ਲੈਣ ਤੇ ਇਸ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
500 ਨਸ਼ੀਲੀਆਂ ਗੋਲੀਆਂ ਸਮੇਤ ਇਕ ਗਿ੍ਰਫਤਾਰ
ਗੁਰੂਹਰਸਹਾਏ (ਫਿਰੋਜ਼ਪੁਰ): ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ 500 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਰਫਤਾਰ ਕਰਕੇ ਉਸ ਖਿਲਾਫ ਥਾਣਾ ਗੁਰੂਹਰਸਹਾਏ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਤਾਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗੋਲੂ ਕਾ ਮੋੜ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਛਿੰਦਰ ਸਿੰਘ ਉਰਫ ਕਾਲੀ ਪੁੱਤਰ ਸ਼ਾਮ ਸਿੰਘ ਵਾਸੀ ਬਸਤੀ ਮੱਘਰ ਵਾਲੀ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ, ਜੋ ਇਸ ਸਮੇਂ ਵੀ ਨਸ਼ੀਲੀਆਂ ਗੋਲੀਆਂ ਵੇਚਣ ਲਈ ਦਾਣਾ ਮੰਡੀ ਗੁਰੂਹਰਸਹਾਏ ਵਿਖੇ ਖੜਾ ਹੈ, ਜੇਕਰ ਹੁਣੇ ਇਸ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ’ਤੇ ਛਾਪੇਮਾਰੀ ਕੀਤੀ ਗਈ ਤੇ ਤਲਾਸ਼ੀ ਦੌਰਾਨ ਇਸ ਕੋਲੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਰਫਤਾਰ
ਗੁਰੂਹਰਸਹਾਏ (ਫਿਰੋਜ਼ਪੁਰ): ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ 9 ਬੋਤਲਾਂ ਸਮੇਤ ਗਿ੍ਰਫਤਾਰ ਕਰਕੇ ਉਸ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗੋਲੂ ਕਾ ਮੋੜ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਜਗਦੀਸ਼ ਪੁੱਤਰ ਹਰੀ ਚੰਦ ਵਾਸੀ ਪਿੰਡ ਮੋਹਨ ਕੇ ਹਿਠਾੜ ਜੋ ਨਾਜਾਇਜ਼ ਸ਼ਰਾਬ ਬਾਹਰੋਂ ਲਿਆ ਕੇ ਵੇਚਣ ਦਾ ਆਦੀ ਹੈ, ਜੇਕਰ ਹੁਣੇ ਇਸ ਦੇ ਘਰ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਨਾਜਾਇਜ਼ ਸ਼ਰਾਬ ਬਰਾਮਦ ਹੋ ਸਕਦੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ’ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਤੇ ਮੌਕੇ ’ਤੇ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਸਵਾ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਔਰਤ ਗਿ੍ਰਫਤਾਰ
ਜ਼ੀਰਾ (ਫਿਰੋਜ਼ਪੁਰ): ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ ਇਕ ਔਰਤ ਨੂੰ ਸਵਾ 9 ਬੋਤਲ ਨਾਜਾਇਜ਼ ਸ਼ਰਾਬ ਸਮੇਤ ਗਿ੍ਰਫਤਾਰ ਕਰਕੇ ਉਸ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਸ਼ੇਰਾਂ ਵਾਲਾ ਚੋਂਕ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ਣ ਬਿਮਲਾ ਰਾਣੀ ਪਤਨੀ ਗੁਰਬਚਨ ਸਿੰਘ ਵਾਸੀ ਮੱਲੋਕੇ ਰੋਡ ਜ਼ੀਰਾ ਜੋ ਨਾਜਾਇਜ਼ ਸ਼ਰਾਬ ਬਾਹਰੋਂ ਲਿਆ ਕੇ ਵੇਚਣ ਦੀ ਆਦੀ ਹੈ, ਜੇਕਰ ਹੁਣੇ ਇਸ ਦੇ ਘਰ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਨਾਜਾਇਜ਼ ਸ਼ਰਾਬ ਬਰਾਮਦ ਹੋ ਸਕਦੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ਣ ’ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਤੇ ਮੌਕੇ ’ਤੇ ਸਵਾ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
52 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 50 ਲੀਟਰ ਲਾਹਣ ਬਰਾਮਦ, ਮਾਮਲਾ ਦਰਜ
ਫਿਰੋਜ਼ਪੁਰ: ਥਾਣਾ ਸਦਰ ਫਿਰੋਜ਼ਪੁਰ, ਥਾਣਾ ਸਿਟੀ ਫਿਰੋਜ਼ਪੁਰ ਅਤੇ ਥਾਣਾ ਆਰਿਫ ਦੇ ਦੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ 52 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 50 ਲੀਟਰ ਲਾਹਣ ਬਰਾਮਦ ਕਰਕੇ ਤਿੰਨ ਵਿਅਕਤੀਆਂ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਫਿਰੋਜ਼ਪੁਰ ਦੇ ਹੌਲਦਾਰ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਅਲੀ ਕੇ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਵਿੱਕੀ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਖੂਹ ਮੋਹਰ ਸਿੰਘ ਵਾਲਾ ਨਾਜਾਇਜ਼ ਸ਼ਰਾਬ ਕਸੀਦ ਕਰਕੇ ਵੇਚਦ ਦਾ ਆਦੀ ਹੈ, ਜੋ ਅੱਜ ਵੀ ਨਾਜਾਇਜ਼ ਸ਼ਰਾਬ ਪਿੰਡ ਖੂਹ ਮੋਹਰ ਸਿੰਘ ਵਾਲਾ ਤੋਂ ਪਿੰਡ ਝੁੱਗੇ ਨਿਹੰਗਾਂ ਵਾਲੇ ਨੂੰ ਜਾਂਦੇ ਰਸਤੇ ’ਤੇ ਵੇਚ ਰਿਹਾ ਹੈ, ਜੇਕਰ ਹੁਣੇ ਇਸ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ, ਪੁਲਿਸ ਪਾਰਟੀ ਵੱਲੋਂ ਦੋਸ਼ੀ ’ਤੇ ਛਾਪੇਮਾਰੀ ਕੀਤੀ ਗਈ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਤੇ ਮੌਕੇ ’ਤੇ 28 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ। ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਦੇ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਨੇੜੇ ਗੇਟ ਗੁਰੂ ਰਾਮ ਦਾਸ ਕਾਲੌਨੀ ਸਿਟੀ ਫਿਰੋਜ਼ਪੁਰ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਰੋਡੇਵਾਲਾ ਨੂੰ ਗਿ੍ਰਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ। ਉਧਰ ਥਾਣਾ ਆਰਿਫ ਕੇ ਦੀ ਪੁਲਿਸ ਦੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਗੁਲਾਮੀ ਵਾਲਾ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਨਿਰਮਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਸਤੀ ਬੱਗੇ ਵਾਲੀ ਜੋ ਨਾਜਾਇਜ਼ ਸ਼ਰਾਬ ਕਸੀਦ ਕਰਕੇ ਵੇਚਦ ਦਾ ਆਦੀ ਹੈ, ਜੇਕਰ ਹੁਣੇ ਇਸ ਦੇ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਨਾਜਾਇਜ਼ ਸ਼ਰਾਬ ਬਰਾਮਦ ਹੋ ਸਕਦੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ’ਤੇ ਛਾਪੇਮਾਰੀ ਕੀਤੀ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਤੇ ਮੌਕੇ ’ਤੇ 50 ਲੀਟਰ ਲਾਹਣ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Get all latest content delivered to your email a few times a month.