IMG-LOGO
ਹੋਮ ਪੰਜਾਬ : ਪੈਰਾਮੈਡੀਕਲ ਦੇ ਆਗੂਆ ਤੇ ਕੀਤੀ FIR ਤੁਰੰਤ ਰੱਦ ਕੀਤੀ ਜਾਵੇ÷...

ਪੈਰਾਮੈਡੀਕਲ ਦੇ ਆਗੂਆ ਤੇ ਕੀਤੀ FIR ਤੁਰੰਤ ਰੱਦ ਕੀਤੀ ਜਾਵੇ÷ ਲੂਥਰਾ         

Admin user - Dec 09, 2022 05:19 AM
IMG

   ਕੰਵਰਜੀਤ ਸਿੰਘ ਜੈਂਟੀ

ਫਿਰੋਜ਼ਪੁਰ  9 ਦਸਬੰਰ  ;ਅੱਜ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਮਰਚਾਰੀ ਜਿਲਾ ਫਿਰੋਜ਼ਪੁਰ ਦੀ ਮੀਟਿੰਗ ਰਮਨ ਅੱਤਰੀ ਜਿਲਾ ਕਨਵੀਨਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਕੀਤੀ ਗਈ। ਪ੍ਰੈੱਸ ਦੇ ਨਾ ਬਿਆਨ ਜਾਰੀ ਕਰਦਿਆ ਰਵਿੰਦਰ ਲੂਥਰਾ ਨੇ ਦੱਸਿਆ ਕਿ ਮਿਤੀ 18/6/2022 ਨੂੰ ਪੰਜਾਬ ਰਾਜ ਫਾਰਮੇਸੀ ਆਫੀਸਰਜ ਐਸੋਸੀਏਸ਼ਨ ਦੀ ਜਿਲਾ ਕਮੇਟੀ ਦੀ ਚੋਣ ਭਾਈ ਮਰਦਾਨਾ ਯਾਦਗਾਰੀ ਹਾਲ ਫਿਰੋਜ਼ਪੁਰ ਸ਼ਹਿਰ ਵਿਖੇ ਪੁਰਅਮਨ ਤਰੀਕੇ ਨਾਲ ਹੋ ਰਹੀ ਸੀ।ਰਾਮ ਪ੍ਰਸਾਦ ਤੇ ਅਜੀਤ ਗਿੱਲ ਦਰਜਾਚਾਰ, ਸੰਦੀਪ ਸਿੰਘ ਤੇ ਵਿਕਰਮ ਕੁਮਾਰ ਰੇਡੀਓਗ੍ਰਾਫਰ, ਨਰਿੰਦਰ ਕੁਮਾਰ ਮ ਪ ਹ ਵ ਮੇਲ ਅਤੇ 8-10 ਅਣਪਛਾਤੇ ਵਿਅਕਤੀਆ ਨੂੰ ਨਾਲ ਲੈ ਕੇ ਸਮਾ ਦੁਪਿਹਰ 1:00 ਵਜੇ ਭਾਈ ਮਰਦਾਨਾ ਯਾਦਗਾਰੀ ਹਾਲ ਫਿਰੋਜ਼ਪੁਰ ਵਿੱਚ ਆਏ ਅਤੇ ਉੱਥੇ ਆ ਕੇ ਇਹਨਾ ਵੱਲੋ ਹੁੱਲੜਬਾਜ਼ੀ ਕਰਕੇ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਇਆ ਗਿਆ ਅਤੇ ਫਾਰਮੇਸੀ ਅਫਸਰਾ ਨੂੰ ਡਰਾ ਧਮਕਾ ਰਹੇ ਸਨ। ਚੋਣ ਵਿੱਚ ਇਸਤਰੀ ਮੁਲਾਜ਼ਮ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਉਹਨਾ ਦੀ ਹਾਜ਼ਰੀ ਵਿੱਚ ਭੱਦੀ ਭਾਸ਼ਾ ਵੀ ਵਰਤ ਰਹੇ ਸਨ ਅਤੇ ਚੋਣ ਕਰਵਾਉਣ ਆਏ ਅਬਜਵਰਾ ਤੋ ਬਲੈਟ ਪੇਪਰ ਖੋਹ ਕੇ ਵੋਟਾ ਪਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜਦ ਇਹਨਾ ਨੂੰ ਵੋਟਾ ਪਾਉਣ ਤੋ ਰੋਕਿਆ ਗਿਆ ਤਾ ਇਹਨਾ ਵੱਲੋ ਕੁੱਟਮਾਰ ਸ਼ੁਰੂ ਕਰ ਦਿਤੀ ਜਦ ਕਿ ਇਹਨਾ ਉਪਰੋਕਤ ਵਿਅਕਤੀਆ ਵਿੱਚੋ ਕੋਈ ਵੀ ਫਾਰਮੇਸੀ ਅਫਸਰ ਐਸੋਸੀਏਸ਼ਨ ਦਾ ਮੈਂਬਰ ਨਹੀ ਹੈ ਅਤੇ ਨਾ ਹੀ ਸਾਡੀ ਕਿਸੇ  ਵੀ ਐਸੋਸੀਏਸ਼ਨ ਦੇ ਮੈਂਬਰ ਹਨ ।ਇਸ ਘਟਨਾ ਦੀ ਜਾਣਕਾਰੀ ਐਸੋਸੀਏਸ਼ਨ ਵੱਲੋ ਥਾਣਾ ਸਿਟੀ ਫਿਰੋਜ਼ਪੁਰ ਨੂੰ ਦੇ ਦਿੱਤੀ ਗਈ ਸੀ।ਉਪਰੋਕਤ ਵਿਅਕਤੀ ਆਪਣੀ ਡਿਊਟੀ ਤੇ ਹਾਜ਼ਰ ਹੋਣ ਦੇ ਬਾਵਜੂਦ ਇਸ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਆਏ ਅਤੇ ਰਾਤ ਲਗਭਗ 9:00 ਵਜੇ ਆਪਣੇ ਆਪ ਸੱਟਾ ਮਾਰ ਕੇ ਸਾਡੇ ਆਗੂਆ ਤੇ ਝੂਠੀਆ ਐਮ ਐਲ ਆਰ ਕਟਵਾਈਆ ਗਈਆ। ਸੀਨੀਅਰ ਮੈਡੀਕਲ ਅਫਸਰ ਫਿਰੋਜ਼ਪੁਰ ਵੱਲੋ ਥਾਣਾ ਸਿਟੀ ਫਿਰੋਜ਼ਪੁਰ ਨੂੰ ਇਸ ਦੀ ਨਿਰਪੱਖ ਜਾਂਚ ਕਰਨ ਲਈ ਲਿਖਿਆ ਗਿਆ ਸੀ ਪਰੂੰਤ 6 ਮਹੀਨੇ ਬੀਤ ਜਾਣ ਅਤੇ ਸਾਡਾ ਪੱਖ ਜਾਨਣ ਤੋ ਬਿਨਾ ਐਫ ਆਈ ਆਰ ਕਰ ਦਿੱਤੀ ਗਈ। ਜਥੇਬੰਦੀ ਮੰਗ ਕਰਦੀ ਹੈ ਕਿ ਇਸ ਐਫ ਆਈ ਆਰ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਇਸ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਝੂਠੀ ਐਫ ਆਈ ਆਰ ਕਰਵਾਉਣ ਵਾਲਿਆ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੀਟਿੰਗ ਵਿੱਚ ਹਰਪ੍ਰੀਤ ਸਿੰਘ, ਪੁਨੀਤ ਮਹਿਤਾ,ਰਾਜ ਕੁਮਾਰ, ਨਰੇਸ਼ ਕੁਮਾਰ, ਅਰੁਣ ਕੁਮਾਰ, ਸੇਖਰ, ਰਵਿੰਦਰ ਸ਼ਰਮਾ, ਅਸ਼ੋਕ ਕੁਮਾਰ, ਮਨੋਜ ਗਰੋਵਰ, ਸੰਦੀਪ ਸਿੰਘ, ਮਧੂ ਬਾਲਾ,ਸ਼ਿਵਾਨੀ ਸੁਕਲਾ,ਕਮਲਾ ਰਾਣੀ,ਵੀਰਪਾਲ ਕੌਰ, ਹਰਮਿੰਦਰ ਕੌਰ, ਸੁਖਜਿੰਦਰ ਕੌਰ, ਰਜਨੀ ਉਬਰਾਏ, ਗੀਤਾ ਹਾਂਸ, ਵੰਦਨਾ ਆਦਿ ਆਗੂਆ ਨੇ ਪੁਰਜੋਰ ਮੰਗ ਕੀਤੀ ਕਿ ਇਸ ਐਫ ਆਈ ਆਰ ਦੀ ਨਿਰਪੱਖ ਜਾਂਚ ਕਰਕੇ ਇਸ ਨੂੰ ਤੁਰੰਤ ਰੱਦ ਕੀਤਾ ਜਾਵੇ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.