IMG-LOGO
ਹੋਮ ਪੰਜਾਬ : ਝੂਠ ਬੋਲ ਕੇ ਅਤੇ ਸਿਫਾਰਿਸ਼ਾ ਰਾਹੀਂ ਚੁਣਾਵੀ ਡਿਊਟੀ ਤੋਂ ਛੋਟ...

ਝੂਠ ਬੋਲ ਕੇ ਅਤੇ ਸਿਫਾਰਿਸ਼ਾ ਰਾਹੀਂ ਚੁਣਾਵੀ ਡਿਊਟੀ ਤੋਂ ਛੋਟ ਮੰਗਣ ਵਾਲੇ ਕਰਮਚਾਰੀਆਂ ਖਿਲਾਫ ਕੀਤੀ ਜਾ ਰਹੀ ਹੈ ਸਖਤ ਕਾਰਵਾਈ- ਜ਼ਿਲ੍ਹਾ ਚੋਣ ਅਫਸਰ

Admin user - Feb 07, 2022 06:26 AM
IMG

 

 

ਫਿਰੋਜ਼ਪੁਰ 07 ਫ਼ਰਵਰੀ (ਵਿਸ਼ਵਜੀਤ ਸਿੰਘ ਥਿੰਦ) ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਹ ਦੇਖਿਆ ਜਾ ਰਿਹਾ ਹੈ ਕਿ ਵਿਧਾਨਸਭਾ ਚੋਣਾਂ ਵਿਚ ਡਿਊਟੀ ਤੋਂ ਗੁਰੇਜ਼ ਕਰਨ ਲਈ ਕਈ ਅਧਿਕਾਰੀ/ਕਰਮਚਾਰੀ ਸਿਫਾਰਿਸ਼ਾਂ ਰਾਹੀਂ ਜਾਂ ਹੋਰ ਤਰੀਕਿਆਂ ਦੇ ਨਾਲ ਛੁੱਟੀ ਲੈਣ ਲਈ ਅਰਜ਼ੀਆ ਦੇ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਨਾਲ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਅਧਿਕਾਰੀ/ਕਰਮਚਾਰੀ ਨੇ ਬਿਨ੍ਹਾਂ ਕਿਸੇ ਕਾਰਨ ਜਾਂ ਝੂਠ ਬੋਲ ਕੇ ਚੁਣਾਵੀ ਡਿਊਟੀ ਤੋਂ ਛੋਟ ਲੈਣ ਸਬੰਧੀ ਨਿਵੇਦਨ ਕਰਦੇ ਹਨ ਜਾਂ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਬੰਧਿਤ ਵਿਭਾਗਾਂ ਦੇ ਸਕੱਤਰ ਸਹਿਬਾਨਾਂ ਨੂੰ ਸਖਤ ਕਾਰਵਾਈ ਸਬੰਧੀ ਲਿਖਿਆ ਜਾ ਰਿਹਾ ਹੈ।

            ਉਨ੍ਹਾਂ ਕਿਹਾ ਕਿ ਚੋਣਾਂ ਦੇ ਕੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨਾ ਜ਼ਿਲ੍ਹਾ ਪ੍ਰਸ਼ਾਸਨ ਦਾ ਪਹਿਲਾ ਕੰਮ ਹੈ ਅਤੇ ਇਸ ਕੰਮ ਨੂੰ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਦੇ ਸਹਿਯੋਗ ਨਾਲ ਹੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.