IMG-LOGO
ਹੋਮ ਪੰਜਾਬ : ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਵਿਚ ਨਵਾਂ ਡੈਲੇਸਿਸ ਸੈਂਟਰ ਦਾ...

ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਵਿਚ ਨਵਾਂ ਡੈਲੇਸਿਸ ਸੈਂਟਰ ਦਾ ਉਦਘਾਟਨ ਕੀਤਾ

Admin user - Sep 26, 2024 06:30 PM
IMG

ਬਿਕਰਮਜੀਤ ਸਿੰਘ

ਅੰਮ੍ਰਿਤਸਰ, 26 ਸਤੰਬਰ - ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਵਲੋਂ ਮਾਤਾ ਕੌਸ਼ਲਿਆ ਹਸਪਤਾਲ ਪਟਿਆਲਾ ਵਿਖੇ ਤੋਂ ਪੰਜਾਬ ਭਰ ਦੇ ਕੁੱਲ 8 ਜਿਲਿ੍ਆਂ ਵਿਚ ਨਵੇਂ ਡੈਲੇਸਿਸ ਸੈਂਟਰਾਂ ਦਾ ਉਦਘਾਟਨ ਵੀ.ਸੀ. ਰਾਹੀ ਕੀਤਾ ਗਿਆ। ਜਿਵੇਂ ਹੀ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਵਲੋਂ ਪਟਿਆਲਾ ਵਿਖੇ ਡੈਲੇਸਿਸ ਯੁਨਿਟ ਦਾ ਉਦਘਾਟਨ ਕੀਤਾ, ਠੀਕ ਉਸੇ ਹੀ ਸਮੇਂ ਤੇ ਹੀ ਜਿਲ੍ਹਾ ਅੰਮ੍ਰਿਤਸਰ ਵਿਖੇ ਵਿਧਾਇਕ ਡਾ ਅਜੈ ਗੁਪਤਾ ਅਤੇ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਵੀ ਜਿਲਾ੍ ਅੰਮ੍ਰਿਤਸਰ ਵਿਖੇ ਡੈਲੇਸਿਸ ਯੁਨਿਟ ਦਾ ਉਦਘਾਟਨ ਕਰਕੇ ਇਸ ਨੂੰ ਲੋਕ ਅਪਰਣ ਕੀਤਾ। ਇਸ ਮੌਕੇ ਡਾ ਅਜੈ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ ਅਤੇ ਪੰਜਾਬ ਸਰਕਾਰ ਹਮੇਸ਼ਾਂ ਹੀ ਲੋਕਾਂ ਦੀ ਨਿਰੋਈ ਸਿਹਤ ਪ੍ਰਤੀ ਵਚਨਬੱਧ ਹੈ। ਇਸ ਨਾਲ ਜਿਲ੍ਹੇ ਭਰ ਵਿਚ ਸਾਰੇ ਲੋੜਵੰਦ ਮਰੀਜਾਂ ਦੇ ਮੁਫਤ ਡੈਲੇਸਿਸ ਸੰਭਵ ਹੋਣਗੇ ਅਤੇ ਖਾਸ ਕਰਕੇ ਗਰੀਬ ਮਰੀਜਾਂ ਲਈ ਇਹ ਵਰਦਾਨ ਸਾਬਤ ਹੋਵੇਗਾ। ਇਸ ਮੌਕੇ ਸਿਵਲ ਸਰਜਨ ਡਾ ਕਿਰਨਦੀਪ ਕੌਰ ਨੇ ਕਿਹਾ ਕਿ ਜਿਲਾ ਹਸਪਤਾਲ ਅੰਮ੍ਰਿਤਸਰ ਵਿੱਚ ਪੰਜਾਬ ਸਰਕਾਰ ਵਲੋਂ ਹੰਸ ਫਾਂਓਡੇਸ਼ਨ ਦੀ ਮਦਦ ਨਾਲ ਆਧੁਨਿਕ ਟੈਕਨੋਲੀਜੀ ਨਾਲ ਲੈਸ 3 ਨਵੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ, ਇਹਨਾਂ ਰਾਹੀਂ ਜਿਲ੍ਹੇ ਭਰ ਵਿਚ ਡੈਲੇਸਿਸ ਵਾਲੇ ਮਰੀਜਾਂ ਲਈ ਮੁਫਤ ਡੈਲੇਸਿਸ ਅਤੇ ਡੈਲੇਸਿਸ ਨਾਲ ਸੰਬਧਤ ਮੁਫਤ ਟੈਸਟ ਕੀਤੇ ਜਾਣਗੇ ਅਤੇ ਪਹਿਲੇ ਦਿਨ 3 ਮਰੀਜਾਂ ਦਾ ਮੁਫਤ ਡੈਲੇਸਿਸ ਕੀਤਾ ਗਿਆ। ਇਸ ਅਵਸਰ ਤੇ ਸੀਨੀਅਰ ਮੈਡੀਕਲ ਅਫਸਰ ਡਾ ਸਵਰਨਜੀਤ ਧਵਨ, ਸੀਨੀਅਰ ਮੈਡੀਕਲ ਅਫਸਰ ਡਾ ਰਸ਼ਮੀਂ ਵਿਜ, ਡਾ ਪ੍ਰੀਤਵਿਨ ਕੌਰ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਮੇਟਰਨ ਕਮਲਜੀਤ ਕੌਰ ਅਤੇ ਸਮੂਹ ਸਟਾਫ ਹਾਜਰ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.