ਤਾਜਾ ਖਬਰਾਂ
Bolda Punjab
ਅੰਮ੍ਰਿਤਸਰ, 6 ਦਸੰਬਰ:--ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਾਗਬਾਨੀ ਵਿਭਾਗ ਨੇ ਕਿਸਾਨਾਂ ਨੂੰ ਵਿਭਿੰਨਤਾ ਦੀ ਖੇਤੀ ਵੱਲ ਖਿੱਚਣ ਲਈ ਵਿੱਤੀ ਸਹਿਯੋਗ ਦੇਣ ਦੀ ਸ਼ੁਰੂਆਤ ਕੀਤੀ ਹੈ। ਡਿਪਟੀ ਡਾਇਰੈਕਟਰ ਬਾਗਬਾਨੀ ਸ ਜਗਤਾਰ ਸਿੰਘ ਨੇ ਇਹ ਜਾਣਕਾਰੀ ਦਿੰਦੇ ਦਸਿਆ ਕਿ ਬਾਗਬਾਨੀ ਮੰਤਰੀ ਪੰਜਾਬ ਸ੍ਰ. ਫੌਜਾ ਸਿੰਘ ਸਰਾਰੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਦੀਆਂ ਸਕੀਮਾਂ ਨੂੰ ਵੱਧ ਤੋਂ ਵੱਧ ਜਿਮੀਦਾਰਾਂ ਤੱਕ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਜਿਮੀਦਾਰਾਂ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਐਨ.ਐਚ.ਐਮ ਸਕੀਮ ਅਧੀਨ ਨਵਾਂ ਬਾਗ ਲਗਾਉਣ ਲਈ 19000/- ਰੁਪਏ ਪ੍ਰਤੀ ਹੈਕ, ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ 20000/- ਰੁਪਏ ਪ੍ਰਤੀ ਹੈਕ, ਫੁੱਲ ਲਗਾਉਣ ਲਈ 16000/- ਰੁਪਏ ਪ੍ਰਤੀ ਹੈਕ, ਪੌਲੀ ਹਾਊਸ ਲਗਾਉਣ ਲਈ 18,70,000/- ਰੁਪਏ ਪ੍ਰਤੀ ਏਕੜ, ਸ਼ੇਡ ਨੈੱਟ ਹਾਊਸ ਲਈ 14,20,000/- ਰੁਪਏ ਪ੍ਰਤੀ ਏਕੜ, ਵਰਮੀ ਕੰਪੋਸਟ ਯੂਨਿਟ ਲਈ 50000/- ਰੁਪਏ, ਸ਼ਹਿਦ ਦੀਆਂ ਮੱਖੀਆਂ ਪਾਲਣ ਲਈ 1600/- ਰੁਪਏ ਪ੍ਰਤੀ ਬਕਸਾ ਸਮੇਤ 8 ਫਰੇਮ ਮੱਖੀ, ਖੁੰਬ ਪੈਦਾ ਕਰਨ ਲਈ 8 ਲੱਖ ਪ੍ਰਤੀ ਯੂਨਿਟ, ਖੁੰਬਾਂ ਦਾ ਬੀਜ ਤਿਆਰ ਕਰਨ ਲਈ 6 ਲੱਖ ਪ੍ਰਤੀ ਯੂਨਿਟ, ਕੰਪੋਸਟ ਬਣਾਉਣ ਲਈ 8 ਲੱਖ ਰੁਪਏ ਪ੍ਰਤੀ ਯੂਨਿਟ, ਮਸ਼ੀਨਰੀ ਜਿਵੇਂ ਟਰੈਰਟਰ 20 ਐਚ.ਪੀ, ਪਾਵਰ ਟਿੱਲਰ, ਸਪਰੇ ਪੰਪ ਤੇ 40% ਸਬਸਿਡੀ, ਬਾਗ ਅਤੇ ਸਬਜੀਆਂ ਦੀ ਤੋੜਾਈ ਤੋਂ ਬਾਅਦ ਸਾਂਭ-ਸੰਭਾਲ ਅਤੇ ਪੈਕਿੰਗ ਲਈ ਪੈਕ ਹਾਊਸ ਬਣਾਉਣ ਲਈ 2 ਲੱਖ ਰੁਪਏ ਸਬਸਿਡੀ, ਕੋਲਡ ਸਟੋਰ ਤੇ ਰਾਈਪਨਿੰਗ ਚੈਂਬਰ ਬਣਾਉਣ ਲਈ 35% ਸਬਸਿਡੀ ਦਿੱਤੀ ਜਾ ਰਹੀਂ ਹੈ। ਉਹਨਾਂ ਹੋਰ ਦੱਸਿਆ ਕਿ ਆਰ.ਕੇ.ਵੀ.ਵਾਈ ਸਕੀਮ ਅਧੀਨ ਬੈਬੂ ਸਟੇਕਿੰਗ ਲਈ 15,000/- ਰੁਪਏ ਏਕੜ, ਆਈ.ਐਨ.ਐਮ ਸਕੀਮ ਅਧੀਨ 50,000/- ਰੁਪਏ ਪ੍ਰਤੀ ਏਕੜ, ਕੋਲਡ ਰੂਮ ਲਈ 1,50,000/- ਲੱਖ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ । ਉਹਨਾਂ ਨੇ ਜਿਮੀਂਦਾਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਬਾਗਬਾਨੀ ਵਿਭਾਗ ਦੇ ਬਾਗਬਾਨੀ ਵਿਕਾਸ ਅਫਸਰਾਂ ਨਾਲ ਸਪੰਰਕ ਕੀਤਾ ਜਾਵੇ ਜਿਵੇਂ ਬਲਾਕ ਹਰਸ਼ਾ ਛੀਨਾ ਤੇ ਚੋਗਾਵਾਂ ਲਈ ਹਰਪ੍ਰੀਤ ਕੌਰ ਫੋਨ ਨੰ. 9872220502, ਬਲਾਕ ਅਜਨਾਲਾ ਤੇ ਮਜੀਠਾ ਲਈ ਕਿਰਨਬੀਰ ਕੌਰ ਫੋਨ ਨੰ. 9592459343, ਬਲਾਕ ਵੇਰਕਾ ਤੇ ਅਟਾਰੀ ਲਈ ਸੁਖਪਾਲ ਸਿੰਘ ਫੋਨ ਨੰ. 9592881617, ਬਲਾਕ ਜੰਡਿਆਲਾ ਗੁਰੂ, ਰਈਆ ਤੇ ਤਰਸਿੱਕਾ ਲਈ ਹਰਵਿੰਦਰ ਸਿੰਘ ਫੋਨ ਨੰ. 9463842600 ਅਤੇ ਜਿਲ੍ਹਾ ਪੱਧਰ ਤੇ ਜਸਪਾਲ ਸਿੰਘ ਢਿਲੋਂ ਸਹਾਇਕ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਫੋਨ ਨੰ. 7508018816 ਅਤੇ ਡਿਪਟੀ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਫੋਨ ਨੰ. 0183-2502476 ਨਾਲ ਰਾਬਤਾ ਕੀਤਾ ਜਾ ਸਕਦਾ ਹੈ।
Get all latest content delivered to your email a few times a month.