IMG-LOGO
ਹੋਮ ਪੰਜਾਬ : ਪਸ਼ੂ ਪਾਲਣ ਵਿਭਾਗ ਵੱਲੋ ਮਮਦੋਟ ਵਿਖੇ ਲਗਾਇਆ ਗਿਆ ਗਊ ਭਲਾਈ...

ਪਸ਼ੂ ਪਾਲਣ ਵਿਭਾਗ ਵੱਲੋ ਮਮਦੋਟ ਵਿਖੇ ਲਗਾਇਆ ਗਿਆ ਗਊ ਭਲਾਈ ਕੈਂਪ 

Admin user - Sep 25, 2024 05:55 PM
IMG

ਜਸਵੰਤ ਸਿੰਘ ਥਿੰਦ
ਮਮਦੋਟ, 25 ਸਤੰਬਰ- ਪਸ਼ੂ ਪਾਲਣ ਵਿਭਾਗ ਅਤੇ ਗਊ ਸੇਵਾ ਕਮਿਸ਼ਨ ਪੰਜਾਬ ਵੱਲੋ ਸਾਂਝੇ ਤੌਰ ਤੇ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ: ਜੀ.ਐਸ.ਬੇਦੀ ਅਤੇ ਸ਼੍ਰੀ ਅਸ਼ੋਕ ਸਿੰਗਲਾ ਚੇਅਰਮੈਨ ਗਊਸ਼ਾਲਾ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼  ਅਨੁਸਾਰ ਮਮਦੋਟ ਸਥਿਤ ਸ਼੍ਰੀ ਕ੍ਰਿਸ਼ਨਾਂ ਗਊਸ਼ਾਲਾ ਧਾਂਮ  ਵਿਖੇ ਗਊ ਭਲਾਈ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਦਾ ਉਦਘਾਟਨ ਡਾ: ਹਿਮਾਸ਼ੂ ਸਿਆਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਿਰੋਜਪੁਰ ਨੇ ਕੀਤਾ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਡਾ: ਵਿਨੋਦ ਕੰਬੋਜ  ਅਸਿਸਟੈਂਟ  ਡਾਇਰੈਕਟਰ  ਪਸ਼ੂ ਪਾਲਣ ਵਿਭਾਗ ਫਿਰੋਜਪੁਰ , ਡਾ: ਪ੍ਰਵੀਨ ਅਗਰਵਾਲ ਐਸ.ਵੀ.ਓ ਪਸ਼ੂ ਪਾਲਣ ਵਿਭਾਗ ਫਿਰੋਜਪੁਰ  ਵਿਸ਼ੇਸ਼ ਤੌਰ ਤੇ ਹਾਜਰ ਸਨ । ਇਸ ਮੌਕੇ ਤੇ ਡਾ: ਹਿਮਾਸ਼ੂ ਸਿਆਲ ਨੇ ਗਊ ਧੰਨ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੀ ਦੇਖਭਾਲ ਦੇ ਨੁਕਤੇ ਸਾਂਝੇ ਕੀਤੇ ਅਤੇ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਗਊ ਸ਼ਾਲਾਂ ਦੇ ਪ੍ਰਬੰਧਕਾਂ ਅਤੇ  ਕਿਸਾਨਾਂ ਨੂੰ ਜਾਣਕਾਰੀ ਦਿੱਤੀ । ਡਾ: ਪ੍ਰਵੀਨ ਅਗਰਵਾਲ ਨੇ ਆਉਣ ਵਾਲੇ  ਝੋਨੇ  ਦੇ ਸੀਜਨ ਦੌਰਾਨ ਗਊਸ਼ਾਲਾ ਵਿੱਚ ਪਰਾਲੀ ਦੀ ਸੁਚੱਜੇ ਢੰਗ ਨਾਲ ਵਰਤੋ ਕਰਨ ਬਾਰੇ ਵੀ ਦੱਸਿਆ  ਅਤੇ ਗੋਕਿਆਂ ਦੇ ਖੁਰਾਕ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ ।  ਡਿਪਟੀ ਡਾਇਰੈਕਟਰ ਹਿਮਾਸ਼ੂ ਸਿਆਲ ਨੇ ਸਮੂਹ ਟੀਮ ਨਾਲ ਗਊਸ਼ਾਲਾ ਦਾ ਦੌਰਾ ਕੀਤਾ ਅਤੇ ਬਿਮਾਰ ਗਊਆਂ ਦਾ ਇਲਾਜ ਕੀਤਾ ਅਤੇ ਪਸ਼ੂ ਪਾਲਣ ਵਿਭਾਗ ਫਿਰੋਜਪੁਰ ਵੱਲੋ ਸ਼੍ਰੀ ਕ੍ਰਿਸ਼ਨਾਂ ਗਊਸ਼ਾਲਾ ਧਾਂਮ ਵੈਲਫੇਅਰ ਸੋਸਾਇਟੀ ਦੇ ਪ੍ਰਬੰਧਕਾਂ ਨੂੰ 25 ਹਜਾਰ ਰੁਪਏ ਦੀਆਂ ਮੁਫਤ ਦਵਾਈਆਂ ਵੀ ਦਿੱਤੀਆਂ । ਅੰਤ ਵਿੱਚ ਸ਼੍ਰੀ ਕ੍ਰਿਸ਼ਨਾਂ ਗਊਸ਼ਾਲਾਂ ਧਾਂਮ ਦੇ ਪ੍ਰਧਾਨ ਸ਼ਾਮ ਲਾਲ ਭੋਲੇਵਾਸੀਆ , ਸਮਾਜ ਸੇਵੀ ਬਲਦੇਵ ਰਾਜ ਸ਼ਰਮਾਂ , ਰਾਜੇਸ਼ ਗਾਬਾ, ਵਿੱਕੀ ਚਾਵਲਾ ਅਤੇ ਹੋਰ ਮੈਬਰਾਂ ਨੇ ਡਾ: ਹਿਮਾਸ਼ੂ ਸਿਆਲ ਅਤੇ ਸਮੂਹ ਡਾਕਟਰਾਂ ਦੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਅੱਗੇ ਤੋ ਵੀ ਸ਼੍ਰੀ ਕ੍ਰਿਸ਼ਨਾਂ ਗਊਸ਼ਾਲਾ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ । ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਡਾ: ਅਮਨਦੀਪ ਸਿੰਘ  ਟਿੱਬੀ ਕਲਾਂ, ਡਾ: ਨੀਰਜ ਗਰੌਵਰ ਖਾਈ ਫੇਮੇ ਕੀ , ਗੁਰਪ੍ਰੀਤ ਸਿੰਘ ਸੰਧੂ , ਦਲੀਪ ਸੋਨੀ ਆਦਿ ਹਾਜ਼ਰ ਸਨ ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.