IMG-LOGO
ਹੋਮ ਪੰਜਾਬ : ਲੋਕਾਂ ਨੂੰ ਲੁੱਟਣ ਵਾਲੇ ਕੁੜੀਆਂ, ਬੰਦੇ ਹਥਿਆਰਾਂ ਸਮੇਤ ਕਾਬੂ

ਲੋਕਾਂ ਨੂੰ ਲੁੱਟਣ ਵਾਲੇ ਕੁੜੀਆਂ, ਬੰਦੇ ਹਥਿਆਰਾਂ ਸਮੇਤ ਕਾਬੂ

Admin user - Sep 25, 2024 12:04 PM
IMG

ਜਗਦੀਸ਼ ਥਿੰਦ

ਫਿਰੋਜ਼ਪੁਰ 26 ਸਤੰਬਰ, ਪੰਜਾਬ ਅੰਦਰ ਰਾਹਗੀਰਾਂ ਨੂੰ ਲੁੱਟਣ ਦੀਆਂ ਘਟਨਾਵਾਂ ਆਮ ਹੀ ਸੁਣਨ ਦੇਖਣ ਨੂੰ ਮਿਲ ਰਹੀਆਂ ਹਨ l
  ਅਜਿਹਾ ਹੀ ਇੱਕ ਗਰੋਹ ਜਿਲ੍ਹਾ ਫਿਰੋਜ਼ਪੁਰ ਪੁਲਿਸ ਦੇ ਹੱਥੀ ਲੱਗਿਆ, ਜਿਸ ਵਿੱਚ ਕੁੜੀਆਂ, ਔਰਤਾਂ ਅਤੇ ਮਰਦ ਸ਼ਾਮਿਲ ਸਨ l
  ਇਹ ਗਿਣੀ ਮਿਥੀ ਸਜਿਸ਼ ਅਧੀਨ ਲੜਕੀਆਂ ਰਾਹਗੀਰਾਂ ਨੂੰ ਹੱਥ ਦੇ ਕੇ ਲਿਫਟ ਮੰਗਦੀਆਂ ਸੀ l
  ਇਸ ਤੋਂ ਬਾਅਦ ਸਾਈਡ ਤੇ ਖੜੇ ਹੋਏ ਹਮਲਾਵਰ ਕਿਰਪਾਨਾ,ਕਾਪਿਆਂ ਬੇਸ ਬਾਲਾਂ ਤੇ ਕੁਹਾੜੀਆਂ ਨਾਲ ਹਮਲਾ ਕਰਕੇ ਉਹਨਾਂ ਨੂੰ ਲੁੱਟ ਲੈਂਦੇ ਸਨ l
  ਅਜੇਹੀ ਸੂਚਨਾ ਜ਼ਿਲ੍ਹਾ ਪੁਲਿਸ ਨੂੰ ਮਿਲੀ ਕਿ ਅੱਜ ਫਿਰ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਅੰਕਲ ਦੇ ਢਾਬੇ ਉੱਪਰ ਬੈਠੇ ਹਨ,


  ਪੁਲਿਸ ਵੱਲੋਂ ਜਦੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਤਾਂ ਕੋਮਲ ਪੁੱਤਰੀ ਕਰਨੈਲ, ਰੇਖਾ ਪਤਨੀ ਧਰਮਾ,

ਨੋਨਾ ਪਤਨੀ ਰਾਹੁਲ , ਨਿਸ਼ਾ ਪੁੱਤਰੀ ਹਰਜਿੰਦਰ ਸਿੰਘ, ਰਾਜ ਪੁੱਤਰੀ ਖੁਸ਼ੀ, ਹੈਪੀ ਪਤਨੀ ਵਿਨੇ ਵਾਸਿਅਨ

ਆਵਾ ਬਸਤੀ ਸਿਟੀ ਫਿਰੋਜਪੁਰ , ਸਨਮ ਪੁੱਤਰ ਸਤਪਾਲ ਵਾਸੀ  ਆਵਾ ਬਸਤੀ,

ਮੰਨੂ ਪੁਤਰੀ ਰਾਜੂ ਵਾਸੀ ਬਾਨੋ ਵਾਲਾ ਵਿਹੜਾ ਸਿਟੀ ਫਿਰੋਜਪੁਰ, ਗਗਨ ਪੁੱਤਰ ਰਜਿੰਦਰ

ਅਤੇ 11 ਹੋਰ ਅਣਪਛਾਤੇ ਮਰਦ ਤੇ ਔਰਤਾਂ  ਬੀਐਨਐਸ ਦੀ ਧਾਰਾ 310 ( 4 ) 310 ( 5 ) ਅਧੀਨ ਮੁਕਦਮਾ ਦਰਜ ਕੀਤਾ ਗਿਆ ਹੈ
  ਉਪਰੋਕਤ ਸਾਰੇ ਜਣੇ ਗ੍ਰਿਫਤਾਰ ਹਨ!


  FIR ਦੇਖਣ ਲਈ ਲਿੰਕ ਤੇ ਕਲਿੱਕ ਕਰੋ

 


 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.