IMG-LOGO
ਹੋਮ ਪੰਜਾਬ : ਮਾਤਾ ਸਾਹਿਬ ਕੌਰ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਪੰਕਜ ਧਮੀਜਾ...

ਮਾਤਾ ਸਾਹਿਬ ਕੌਰ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਪੰਕਜ ਧਮੀਜਾ ਨੂੰ ਮਿਲਿਆ ਸਰਬੋਤਮ ਸਪੀਕਰ ਦਾ ਪੁਰਸਕਾਰ 

Admin user - Dec 06, 2022 03:27 AM
IMG

 Bolda Punjab

 ਬਠਿੰਡਾ 6 ਦਸੰਬਰ , ਐਤਵਾਰ ਪਾਰੁਲ ਯੂਨੀਵਰਸਿਟੀ ਗੁਜਰਾਤ ਵੱਲੋ ਬਠਿੰਡਾ ਵਿਖੇ ਨੈਸ਼ਨਲ ਮੈਗਾ ਅਕਾਦਮਿਕ ਐਕਸੀਲੈਨਸ ਐਵਾਰਡ ਪ੍ਰੋਗਰਾਮ ਦੇ ਦੌਰਾਨ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ  ਪ੍ਰਿੰਸੀਪਲ ਡਾ. ਪੰਕਜ ਧਮੀਜਾ ਨੂੰ ਸਰਬੋਤਮ ਸਪੀਕਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ 200 ਤੋ ਵੱਧ ਪ੍ਰਿੰਸੀਪਲ ਨੂੰ ਵੱਖ ਵੱਖ ਖੇਤਰਾਂ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਨਵੀ ਸਿੱਖਿਆ ਨੀਤੀ 2020 ਦੇ ਬਾਰੇ ਵਿਚਾਰ ਵਿਮਰਸ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਨਵੀ ਸਿਖਿਆ ਨੀਤੀ 2020 ਦੇ ਅਨੁਸਾਰ ਸਕੂਲਾਂ ਵਿੱਚ ਮਾਂ-ਬੋਲੀ ਨੂੰ ਸਿੱਖਿਆ ਦੇ ਮਾਧਿਅਮ ਵੱਜੋਂ ਵਰਤਣ ਸਬੰਧੀ ਡਾ. ਪੰਕਜ ਧਮੀਜਾ ਜੀ ਵੱਲੋ ਆਪਣੇ ਵਿਚਾਰ ਪ੍ਰੇਸ਼ ਕੀਤੇ ਗਏ ਅਤੇ ਦੱਸਿਆ ਗਿਆ ਕਿ ਮਾਂ ਬੋਲੀ ਦੇ ਵਿੱਚ ਪੜ੍ਹਾਉਣ ਨਾਲ ਵਿਦਿਆਰਥੀਆਂ ਦੇ ਅਕਾਦਮਿਕ ਨੂੰ ਹੋਰ ਜਿਆਦਾ ਸੁਧਾਰਿਆ ਜਾ ਸਕਦਾ ਹੈ, ਕਿਉਕਿ ਵਿਦਿਆਰਥੀਆਂ ਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਸਿਰਫ਼ ਮਾਂ ਬੋਲੀ ਦੁਆਰਾ ਹੀ ਨਿਖਾਰਿਆ ਜਾ ਸਕਦਾ ਹੈ। ਇਸ ਤੋ ਇਲਾਵਾ ਡਾ. ਪੰਕਜ ਤ੍ਰਿਵੇਦੀ ਡਿਪਟੀ ਰਜਿਸਟਰਾਰ, ਪਾਰੁਲ ਯੂਨੀਵਰਸਿਟੀ ਗੁਜਰਾਤ ਵੱਲੋਂ ਵੀ ਨਵੀ ਸਿੱਖਿਆ ਨੀਤੀ  2020 ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਪਾਰੁਲ ਯੂਨੀਵਰਸਿਟੀ ਗੁਜਰਾਤ ਅਤੇ ਪਰਆਸ ਔਰਗਨਾਈਜੇਸ਼ਨ ਦੇ ਮੈਬਰ ਮਿਸਟਰ ਰਜਿੰਦਰ ਕੁਮਾਰ ਬਾਂਸਲ, ਡਾ. ਵਿਮਲ ਕੁਮਾਰ, ਡਾ. ਪਿੰਕੀ ਅਰੌੜਾ, ਸ਼੍ਰੀਮਤੀ ਸੁਮਨਪ੍ਰੀਤ  ਸਿੱਧੂ ਵੱਲੋ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਨਵੀ ਸਿੱਖਿਆ ਨੀਤੀ 2020 ਆਪਣੇ ਸਕੂਲਾਂ ਵਿੱਚ ਸਹੀ ਤਰੀਕੇ ਨਾਲ ਲਾਗੂ ਕਰਨ ਬਾਰੇ  ਦੱਸਿਆ ਗਿਆ। ਮਾਤਾ ਸਾਹਿਬ ਕੋਰ ਸੀ. ਸੈ. ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਪੰਕਜ ਧਮੀਜਾ ਵੱਲੋ ਇਹ ਪੁਰਸਕਾਰ ਪ੍ਰਾਪਤ ਕਰਕੇ ਖੁਸ਼ੀ ਜ਼ਾਹਿਰ ਕੀਤੀ ਗਈ ਅਤੇ ਇਸ ਪੁਰਸਕਾਰ ਦਾ ਸਿਹਰਾ ਸਕੂਲ ਦੇ ਪ੍ਰਬੰਧਕ ਮਹੀਪਾਲ ਸਿੰਘ, ਗੁਰਿੰਦਰ ਸਿੰਘ, ਕਮਲਪਾਲ ਸਿੰਘ ਅਤੇ ਹਰਬੀਰ ਸਿੰਘ ਦੁੱਗਲ ਦੇ ਨਾਲ ਸਮੂਹ ਸਕੂਲ ਸਟਾਫ਼ ਨੂੰ ਦਿੱਤਾ। ਸਕੂਲ ਮੈਨਜਮੈਂਟ ਅਤੇ ਸਮੂਹ ਸਟਾਫ਼ ਵੱਲੋਂ ਸਕੂਲ ਦੇ ਪ੍ਰਿੰਸੀਪਲ ਡਾਂ. ਪੰਕਜ ਧਮੀਜਾ ਜੀ ਨੂੰ ਵਧਾਈ ਦਿੱਤੀ ਗਈ

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.