IMG-LOGO
ਹੋਮ ਪੰਜਾਬ : ਫਿਰੋਜ਼ਪੁਰ ਰੇਲਵੇ ਡਵੀਜਨ ਨੇ ਪਿਛਲੇ ਵਿੱਤੀ ਸਾਲ ਦੇ ਕੁੱਲ ਮਾਲੀਏ...

ਫਿਰੋਜ਼ਪੁਰ ਰੇਲਵੇ ਡਵੀਜਨ ਨੇ ਪਿਛਲੇ ਵਿੱਤੀ ਸਾਲ ਦੇ ਕੁੱਲ ਮਾਲੀਏ ਨਾਲੋਂ ਵੱਧ ਕੀਤੀ ਕਮਾਈ

Admin user - Feb 07, 2022 04:01 AM
IMG

ਫਿਰੋਜ਼ਪੁਰ 7 ਫਰਵਰੀ (ਵਿਸ਼ਵਜੀਤ ਸਿੰਘ ਥਿੰਦ): ਸਾਲ 2021-22 ਦੌਰਾਨ ਫਿਰੋਜ਼ਪੁਰ ਡਵੀਜਨ ਨੇ ਵਪਾਰ ਤੇ ਉਦਯੋਗ ਨਾਲ ਲਗਾਤਾਰ ਸੰਪਰਕ ਵਿਚ ਰਹਿਣ ’ਤੇ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਵੀਜਨ ਦੁਆਰਾ ਮਾਲ ਭਾੜੇ ਅਤੇ ਕਮਾਈ ਵਿਚ ਉੱਚ ਵਾਧਾ ਕੀਤਾ ਹੈ। ਇਨ੍ਹਾਂ ਅਣਥੱਕ ਯਤਨਾਂ ਸਦਕਾ ਫਿਰੋਜ਼ਪੁਰ ਡਵੀਜਨ ਨੇ ਚਾਲੂ ਮਾਲੀ ਸਾਲ ਦੇ ਮੁਕੰਮਲ ਹੋਣ ਤੋਂ ਪਹਿਲਾਂ ਪਿਛਲੇ ਵਿੱਤੀ ਸਾਲ ਦੀ 12.94 ਮਿਲੀਅਨ ਟਨ ਲੋਡਿੰਗ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ ਅਤੇ ਜਨਵਰੀ 2022 ਤੱਕ 12.97 ਮਿਲੀਅਨ ਟਨ ਦੇ ਨਾਲ ਮਾਲ ਭਾੜੇ ਦੀ ਆਮਦਨ ਵੀ ਹੋ ਗਈ ਹੈ। ਇਸ ਦੇ ਨਾਲ ਹੀ ਚਾਲੂ ਮਾਲੀ ਸਾਲ ਦੀ 4 ਫਰਵਰੀ ਤੱਕ ਫ ਿਰੋਜਪੁਰ ਡਵੀਜਨ ਦੀ ਮਾਲ ਢੋਆ-ਢੁਆਈ ਤੋਂ ਮਾਲੀਆ 2400.97 ਕਰੋੜ ਰੁਪਏ ਰਿਹਾ, ਜਦਕਿ ਪਿਛਲੇ ਵਿੱਤੀ ਸਾਲ ਦੌਰਾਨ ਇਹ 2399.33 ਕਰੋੜ ਰੁਪਏ ਸੀ, ਜਿਸ ਦੇ ਚੱਲਦੇ ਹੁਣ ਤੱਕ ਇੱਕ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ ਅਤੇ ਮਾਰਚ 2022 ਤੱਕ ਇਸ ਵਿਚ ਹੋਰ ਵਾਧਾ ਹੋਵੇਗਾ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਡਵੀਜਨ ਦੀ ਬਿਜਨਸ ਡਿਵੈਲਪਮੈਂਟ ਯੂਨਿਟ ਉਪਰੋਕਤ ਉਚਾਈਆਂ ਨੂੰ ਛੂਹਣ ਲਈ ਅਣਥੱਕ ਮਿਹਨਤ ਕਰ ਰਹੀ ਹੈ, ਜਿਸ ਦੇ ਚੱਲਦੇ ਡਵੀਜਨ ਵਲੋਂ ਆਲੂ ਦੀਆਂ 14 ਕਿਸਾਨ ਰੇਲਾਂ ਚਲਾਈਆਂ ਗਈਆਂ। ਇਸ ਤੋਂ ਇਲਾਵਾ, ਪਾਰਸਲ ਆਵਾਜਾਈ ਲਈ ਆਈਸੀਐੱਫ ਦੇ ਰਵਾਇਤੀ ਪੁਰਾਣੇ ਏਅਰ-ਕੰਡੀਸਨਡ ਯਾਤਰੀ ਕੋਚਾਂ ਦੀ ਵਰਤੋਂ ਕਰਦੇ ਹੋਏ ਡਵੀਜਨ ਦੁਆਰਾ ਦੋ ਕਾਰਗੋ ਐਕਸਪੈੱ੍ਰਸ ਰੇਲ ਗੱਡੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਛੋਟੇ ਵਪਾਰੀਆਂ ਦੀ ਸਹੂਲਤ ਲਈ, ਖਾਣ-ਪੀਣ ਦੀਆਂ ਵਸਤੂਆਂ, ਕਾਗਜ ਅਤੇ ਬਾਸਮਤੀ ਚੌਲਾਂ ਨੂੰ ਪਰਚੂਨ ਵੈਗਨਾਂ ਵਿਚ ਲੋਡਿੰਗ ਰਾਹੀਂ ਲੋਡ ਕੀਤਾ ਜਾਂਦਾ ਸੀ। ਇਸ ਦੇ ਚੱਲਦੇ ਨਸਰਾਲਾ ਤੋਂ ਟਰੈਕਟਰ ਨੂੰ ਦੇਸ਼ ਦੇ ਹੋਰ ਹਿੱਸਿਆਂ ਵਿਚ ਨਿਰਯਾਤ ਕਰਨ ਤੋਂ ਇਲਾਵਾ ਬੈਨਪੋਲ ਨੂੰ ਬੰਗਲਾਦੇਸ਼ ਨੂੰ ਨਿਰਯਾਤ ਕਰਕੇ ਅੰਤਰਰਾਸ਼ਟਰੀ ਵਪਾਰ ਵੀ ਕੀਤਾ ਜਾਂਦਾ ਸੀ। ਡਵੀਜਨਲ ਰੇਲਵੇ ਮੈਨੇਜਰ ਨੇ ਬਿਜਨਸ ਡਿਵੈਲਪਮੈਂਟ ਯੂਨਿਟ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਅਤੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਕਾਰਨ ਡਵੀਜਨ ਵਲੋਂ ਰਵਾਇਤੀ ਚੀਜਾਂ ਤੋਂ ਇਲਾਵਾ ਬਹੁਤ ਸਾਰੀਆਂ ਨਵੀਆਂ ਚੀਜਾਂ ਦੀ ਢੋਆ-ਢੁਆਈ ਕੀਤੀ ਜਾ ਰਹੀ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.