IMG-LOGO
ਹੋਮ ਪੰਜਾਬ : ਸੋਲਰ ਪਾਵਰ ਪਲਾਂਟ ਤੋਂ ਤਾਰਾਂ ਚੋਰੀ ਕਰਨ ਦੇ ਦੋਸ਼ ’ਚ...

ਸੋਲਰ ਪਾਵਰ ਪਲਾਂਟ ਤੋਂ ਤਾਰਾਂ ਚੋਰੀ ਕਰਨ ਦੇ ਦੋਸ਼ ’ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ

Admin user - Sep 23, 2024 02:00 PM
IMG

ਬਾਲ ਕਿਸ਼ਨ

ਫ਼ਿਰੋਜ਼ਪੁਰ, 23 ਸਤੰਬਰ- ਥਾਣਾ ਛਾਉਣੀ ਫ਼ਿਰੋਜ਼ਪੁਰ ਦੀ ਪੁਲਿਸ ਨੇ 101/ਜੀਈਐੱਨ/99/ਈਐੱਮ ਪੱਤਰ ਦੇ ਆਧਾਰ ’ਤੇ ਸੋਲਰ ਪਾਵਰ ਪਲਾਂਟ ਨੇੜੇ ਚੁੰਗੀ ਨੰਬਰ 7 ਤੋਂ ਤਾਰਾਂ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ਼ ਚੋਰੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਛਾਉਣੀ ਦੇ ਸਹਾਇਕ ਇੰਸਪੈਕਟਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਪੱਤਰ ’ਚ ਏਈ/ਈਐੱਮ ਗੈਰੀਸ਼ਨ ਇੰਜੀਨੀਅਰ ਈਸਟ ਕੈਂਟ ਫਿਰੋਜ਼ਪੁਰ ਬਜਰੀਆ ਡਾਕ ਥਾਣਾ ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਬੀਤੇ ਦਿਨ ਕਿਸੇ ਅਣਪਛਾਤੇ ਵਿਅਕਤੀ ਨੇ ਚੁੰਗੀ ਨੰਬਰ ਨੇੜੇ ਸੋਲਰ ਪਾਵਰ ਪਲਾਂਟ ਤੋਂ ਡੀਸੀ ਸੁਕੇਅਰ ਐੱਮਐੱਮ 3500 ਮੀਟਰ ਲੰਬੀ ਐਮਐਮ ਤਾਰ ਚੋਰੀ ਕਰ ਲਈ ਹੈ। ਮਾਮਲੇ ਦੀ ਜਾਂਚ ਕਰ ਰਹੇ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.