ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 23 ਸਤੰਬਰ- ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਇਮਰੀ ਸਕੂਲ ਖੇਡਾਂ 2024 ਦਾ ਆਗਾਜ਼ ਕੀਤਾ ਜਾ ਚੁੱਕਾ ਹੈ, ਜਿਸ ਤਹਿਤ ਕਲੱਸਟਰ ਪੱਧਰੀ ਖੇਡਾਂ ਸਮੂਹ ਕਲੱਸਟਰਾਂ ਵਿੱਚ ਚੱਲ ਰਹੀਆਂ ਹਨ। ਇਸ ਲੜੀ ਤਹਿਤ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਸੁਨੀਤਾ ਰਾਣੀ ਜੀ ਦੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸਤੀਏ ਵਾਲਾ ਇੰਦਰਜੀਤ ਸਿੰਘ ਜੀ ਅਤੇ ਸੀ.ਐਚ.ਟੀ. ਸਾਂਦੇ ਹਾਸ਼ਮ ਹਰਬੰਸ ਕੌਰ ਜੀ ਦੀ ਯੋਗ ਅਗਵਾਈ ਹੇਠ ਕਲੱਸਟਰ ਸਾਂਦੇ ਹਾਸ਼ਮ ਦੀਆਂ ਖੇਡਾਂ ਗੁਰੂ ਰਾਮਦਾਸ ਪਬਲਿਕ ਸੀ.ਸਕੈ. ਸਕੂਲ ਸ਼ਾਹਦੀਨ ਵਾਲਾ (ਅਰਮਾਨਪੁਰਾ) ਦੇ ਖੇਡ ਗਰਾਊਂਡ ਵਿੱਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਭਗਤ ਮਿਲਖਾ ਸਿੰਘ ਜੀ ਵੱਲੋਂ ਵਿਸ਼ੇਸ਼ ਸੁਨੇਹੇ ਰਾਹੀਂ ਆਸ਼ੀਰਵਾਦ ਦਿੱਤਾ ਗਿਆ। ਇਨ੍ਹਾਂ ਖੇਡਾਂ ਵਿੱਚ ਕਲੱਸਟਰ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਤੋਂ ਇਲਾਵਾ ਗੁਰੂ ਰਾਮਦਾਸ ਸਕੂਲ ਦੇ 11 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਦਾ ਆਗਾਜ਼ ਮੈਨੇਜਰ, ਗੁਰੂ ਰਾਮਦਾਸ ਪਬਲਿਕ ਸੀ.ਸਕੈ. ਸਕੂਲ ਸ਼ਾਹਦੀਨ ਵਾਲਾ (ਅਰਮਾਨਪੁਰਾ) ਇੰਦਰਪਾਲ ਸਿੰਘ ਜੀ ਵੱਲੋਂ ਬੱਚਿਆਂ ਨੂੰ ਆਸ਼ੀਰਵਾਦ ਦੇ ਕੇ ਕੀਤਾ ਗਿਆ। ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸੰਬੋਧਤ ਹੁੰਦੇ ਹੋਏ ਇੰਦਰਪਾਲ ਸਿੰਘ ਜੀ ਨੇ ਕਿਹਾ ਕਿ ਖੇਡਾਂ ਸਰੀਰਕ ਵਿਕਾਸ ਦੇ ਨਾਲ਼ ਨਾਲ਼ ਬੱਚਿਆਂ ਵਿੱਚ ਅਗਵਾਈ ਅਤੇ ਹਾਰ ਨੂੰ ਸਵੀਕਾਰਨ ਦੀ ਭਾਵਨਾ ਪੈਦਾ ਕਰਦੀਆਂ ਹਨ। ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ ਦੇ ਨਾਲ਼ ਨਾਲ਼ ਕੁਸ਼ਤੀਆਂ ਦੇ ਮੁਕਾਬਲੇ ਤਲਵਿੰਦਰ ਸਿੰਘ ਏ.ਸੀ. ਸਮਾਰਟ ਸਕੂਲ, ਫ਼ਿਰੋਜ਼ਪੁਰ ਅਤੇ ਗੁਰੂ ਰਾਮਦਾਸ ਸਕੂਲ ਦੇ ਖੇਡ ਅਫ਼ਸਰ ਜਸਵੰਤ ਸਿੰਘ ਦੀ ਦੇਖਰੇਖ ਹੇਠ ਕਰਵਾਏ ਗਏ। ਇਨ੍ਹਾਂ ਖੇਡਾਂ ਵਿੱਚ 100 ਮੀ. ਮੁੰਡਿਆਂ ਦੀ ਦੌੜ ਵਿੱਚ ਅਗਮਦੀਪ ਸਿੰਘ ਗੁਰੂ ਰਾਮਦਾਸ ਸਕੂਲ ਨੇ ਪਹਿਲਾ, ਅਰਮਾਨਦੀਪ ਸਿੰਘ ਅਜੀਜ ਵਾਲੀ ਨੇ ਦੂਜਾ ਅਤੇ ਰਣਬੀਰ ਲੂੰਬੜੀ ਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ ਜਦੋਂ ਕਿ ਕੁੜੀਆਂ ਦੇ 100 ਮੀ. ਦੌੜ ਵਿੱਚ ਖੁਸ਼ੀ ਸ਼ਾਹਦੀਨ ਵਾਲਾ ਨੇ ਪਹਿਲਾ, ਪਰਮਪ੍ਰੀਤ ਕੌਰ ਅਜੀਜ ਵਾਲੀ ਨੇ ਦੂਜਾ ਅਤੇ ਸੋਨਮਦੀਪ ਕੌਰ ਗੁਰੂ ਰਾਮਦਾਸ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। 200 ਮੀ. ਮੁੰਡਿਆਂ ਦੀ ਦੌੜ ਵਿੱਚ ਵਿਕਰਮਜੀਤ ਗੁਰੂ ਰਾਮਦਾਸ ਸਕੂਲ ਨੇ ਪਹਿਲਾ, ਮਨਜਿੰਦਰ ਲੂੰਬੜੀ ਵਾਲਾ ਨੇ ਦੂਜਾ ਅਤੇ ਬਲਕੀਰਤ ਸਿੰਘ ਗੁਰੂ ਰਾਮਦਾਸ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ 200 ਮੀ. ਕੁੜੀਆਂ ਦੀ ਦੌੜ ਰਵਨੀਤ ਕੌਰ ਗੁਰੂ ਰਾਮਦਾਸ ਸਕੂਲ, ਖੁਸ਼ੀ ਸ਼ਾਹਦੀਨ ਵਾਲਾ ਅਤੇ ਹੁਸਨਪ੍ਰੀਤ ਮੋਹਕਮ ਖਾਂ ਵਾਲਾ ਨੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿ ਕੇ ਜਿੱਤੀ। 400 ਮੀ. ਮੁੰਡਿਆਂ ਦੀ ਦੌੜ ਵਿੱਚ ਪਰਵੇਜ਼ ਲੂੰਬੜੀ ਵਾਲਾ ਪਹਿਲੇ ਸਥਾਨ ਤੇ ਰਿਹਾ ਜਦੋਂ ਕਿ ਗੁਰਸੇਵਕ ਸਿੰਘ ਗੁਰੂ ਰਾਮਦਾਸ ਸਕੂਲ ਦੂਜੇ ਅਤੇ ਸਮਰ ਦਸਤੂਲ ਸਾਹਿਬ ਤੀਜੇ ਸਥਾਨ ਤੇ ਰਹੇ। 400 ਮੀ. ਕੁੜੀਆਂ ਦੀ ਦੌੜ ਵਿੱਚ ਜੈਸਮੀਨ ਕੌਰ ਗੁਰੂ ਰਾਮਦਾਸ ਸਕੂਲ, ਹੁਸਨਪ੍ਰੀਤ ਮੋਹਕਮ ਖਾਂ ਵਾਲਾ ਅਤੇ ਪ੍ਰਿਯੰਕਾ ਸ਼ਾਹਦੀਨ ਵਾਲਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਸ਼ਾਟਪੁਟ (ਗੋਲਾ ਸੁੱਟਣ) ਦੇ ਮੁਕਾਬਲੇ ਵਿੱਚ ਮੁੰਡਿਆਂ ਵਿੱਚੋਂ ਦਿਲਜਾਨ ਦਸਤੂਲ ਸਾਹਿਬ ਵਾਲਾ ਨੇ ਪਹਿਲਾ, ਹਰਮਨ ਸਿੰਘ ਗੁਰੂ ਰਾਮਦਾਸ ਸਕੂਲ ਨੇ ਦੂਜਾ ਅਤੇ ਮਨਜਿੰਦਰ ਲੂੰਬੜੀ ਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਕੁੜੀਆਂ ਦੇ ਸ਼ਾਟਪੁਟ ਦੇ ਮੁਕਾਬਲੇ ਵਿੱਚ ਕਾਜਲ ਮੋਹਕਮ ਖਾਂ ਵਾਲਾ, ਏਕਮਨੂਰ ਕੌਰ ਗੁਰੂ ਰਾਮਦਾਸ ਸਕੂਲ ਅਤੇ ਪਲਕ ਅਜੀਜ ਵਾਲੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੰਮੀ ਛਾਲ ਦੇ ਮੁੰਡਿਆਂ ਦੇ ਮੁਕਾਬਲੇ ਵਿੱਚ ਰਣਬੀਰ ਸਿੰਘ ਲੂੰਬੜੀ ਵਾਲਾ ਨੇ ਪਹਿਲਾ, ਪਰਵੇਜ਼ ਲੂੰਬੜੀ ਵਾਲਾ ਨੇ ਦੂਜਾ ਅਤੇ ਗੁਰਦਿੱਤ ਸਿੰਘ ਸ਼ਾਹਦੀਨ ਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਕੁੜੀਆਂ ਵਿੱਚੋਂ ਰਵਨੀਤ ਕੌਰ ਗੁਰੂ ਰਾਮਦਾਸ ਸਕੂਲ, ਸੰਜਨਾ ਮੋਹਕਮ ਖਾਂ ਵਾਲਾ ਅਤੇ ਖੁਸ਼ੀ ਸ਼ਾਹਦੀਨ ਵਾਲਾ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਮਾਅਰਕਾ ਮਾਰਿਆ। ਕੁਸ਼ਤੀਆਂ ਦੇ 25 ਕਿਲੋ ਭਾਰ ਵਰਗ ਵਿੱਚ ਵਾਰਿਸ ਲੂੰਬੜੀ ਵਾਲਾ ਨੇ ਪਹਿਲਾ, ਮਨਵੀਰ ਅਜੀਜ ਵਾਲੀ ਨੇ ਦੂਜਾ ਅਤੇ ਗੁਰਦਿੱਤ ਸਿੰਘ ਲੂੰਬੜੀ ਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। 28 ਕਿਲੋ ਭਾਰ ਵਰਗ ਵਿੱਚ ਲੂੰਬੜੀ ਵਾਲਾ ਦੇ ਮਹਿਕਦੀਪ ਅਤੇ ਪ੍ਰਿੰਸ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਜਦੋਂ ਕਿ ਤੀਜੇ ਸਥਾਨ ਤੇ ਸਹਿਜਦੀਪ ਸਿੰਘ ਗੁਰੂ ਰਾਮਦਾਸ ਸਕੂਲ ਰਿਹਾ। 30 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਪ੍ਰਿੰਸ ਮੋਹਕਮ ਖਾਂ ਵਾਲਾ, ਦੂਜਾ ਸਥਾਨ ਸੇਵਕ ਸਿੰਘ ਗੁਰੂ ਰਾਮਦਾਸ ਸਕੂਲ ਅਤੇ ਤੀਜਾ ਸਥਾਨ ਦਿਲਜਾਨ ਦਸਤੂਲ ਸਾਹਿਬ ਵਾਲਾ ਨੇ ਪ੍ਰਾਪਤ ਕੀਤਾ। 32 ਕਿਲੋ ਭਾਰ ਵਰਗ ਵਿੱਚ ਏਕਮਪ੍ਰੀਤ ਸਿੰਘ ਲੂੰਬੜੀ ਵਾਲਾ ਨੇ ਪਹਿਲਾ ਅਤੇ ਤਰਨਬੀਰ ਸਿੰਘ ਗੁਰੂ ਰਾਮਦਾਸ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਮੈਡਲਾਂ ਦੀ ਵੰਡ ਮੁੱਖ ਮਹਿਮਾਨ ਸੰਤੋਖ ਸਿੰਘ, ਐਸ.ਡੀ.ਓ. ਪੀ.ਐਸ.ਪੀ.ਸੀ.ਐਲ ਫ਼ਿਰੋਜ਼ਪੁਰ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰੂ ਰਾਮਦਾਸ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਅਤੇ ਪ੍ਰਿੰਸੀਪਲ ਖੁਸ਼ਵੰਤ ਸਿੰਘ, ਸੁਖਵਿੰਦਰ ਕੌਰ ਹੈੱਡ ਟੀਚਰ, ਮੁਨੀਸ਼ ਗੁਪਤਾ ਈ.ਟੀ.ਟੀ. ਅਧਿਆਪਕ, ਅਜੀਤਪਾਲ ਸਿੰਘ ਈ.ਟੀ.ਟੀ. ਅਧਿਆਪਕ, ਇੰਦੂ ਬਾਲਾ ਈ.ਟੀ.ਟੀ. ਅਧਿਆਪਕਾ, ਕਰੰਸੀ ਈ.ਟੀ.ਟੀ. ਅਧਿਆਪਕਾ, ਸੁਰਿੰਦਰ ਸਿੰਘ ਬੀ.ਆਰ.ਸੀ. ਸਤੀਏ ਵਾਲਾ, ਨਵਦੀਪ ਸਿੰਘ ਈ.ਟੀ.ਟੀ. ਅਧਿਆਪਕ, ਕੁਲਜੀਤ ਕੌਰ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ, ਗੁਰਜਿੰਦਰ ਸਿੰਘ ਅਤੇ ਹਾਜ਼ਰ ਸਨ।
Get all latest content delivered to your email a few times a month.