IMG-LOGO
ਹੋਮ ਪੰਜਾਬ : ਨਵਾਂ ਮੰਤਰੀ ਹਰਦੀਪ ਸਿੰਘ ਮੁੰਡੀਆਂ ਕਰੋੜਪਤੀ ਹੈ, ਦੇਖੋ ਪਿੱਛੋਕੜ

ਨਵਾਂ ਮੰਤਰੀ ਹਰਦੀਪ ਸਿੰਘ ਮੁੰਡੀਆਂ ਕਰੋੜਪਤੀ ਹੈ, ਦੇਖੋ ਪਿੱਛੋਕੜ

Admin user - Sep 23, 2024 08:35 AM
IMG

  ਜਗਦੀਸ਼ ਥਿੰਦ
 ਚੰਡੀਗੜ੍ਹ 23 ਸਤੰਬਰ 2024,

ਪੰਜਾਬ ਮੰਤਰੀ ਮੰਡਲ ਵਿੱਚ ਬਤੌਰ ਕੈਬਨਟ ਮੰਤਰੀ ਸ਼ਾਮਿਲ ਹੋਣ ਜਾ ਰਹੇ ਹਰਦੀਪ ਸਿੰਘ ਮੁੰਡੀਆਂ ਸਾਹਨੇਵਾਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋ ਨੂੰ ਵੱਡੇ ਫਰਕ ਨਾਲ ਹਰਾ ਕੇ ਵਿਧਾਨ ਸਭਾ ਪਹੁੰਚੇ ।
 ਆਪ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ ਨੇ 61 51 5 ਵੋਟਾਂ ਲਈਆਂ ਜਦ ਕਿ ਸ਼ਰਨਜੀਤ ਢਿੱਲੋ ਸਿਰਫ 15193 ਵੋਟਾਂ ਤੇ ਹੀ ਸਿਮਟ ਗਏ।
  1993 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਉਹਨਾਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ।
  ਜਾਇਦਾਦ ਵਿੱਚ ਉਹਨਾਂ 536035 36 ਦੀ ਜਾਇਦਾਦ ਦਾ ਖੁਲਾਸਾ ਕੀਤਾ ਜਦ ਕਿ 1468676 ਦੀਆਂ ਦੇਣਦਾਰੀਆਂ ਵੀ ਦਰਸਾਈਆਂ ਗਈਆਂ।
 ਪਿੰਡ ਕੂਮ ਕਲਾਂ, ਮਿਆਨੀ, ਚੌਂਤਾ, ਗਰਚਾ,ਭੜਿਆਲ ਵਿੱਚ ਵਾਹੀ ਯੋਗ ਜਮੀਨ ਹੈ ।
 ਇਸ ਦੇ ਨਾਲ ਹੀ ਜੰਡਿਆਲੀ ਪਿੰਡ ਵਿੱਚ ਨੌਨ ਐਗਰੀਕਲਚਰ ਰਕਬਾ ਹੈ ।
 ਚੰਡੀਗੜ੍ਹ ਮੇਨ ਰੋਡ ਉੱਪਰ 7 ਦੀਪ ਹੋਟਲ ਵੀ ਹੈ ਜਿਸ ਦੀ ਕੀਮਤ 71 ਲੱਖ ਰੁਪਏ ਦਰਸਾਈ ਗਈ ਹੈ ।

 
 ਉਹਨਾਂ ਖਿਲਾਫ ਪਿਛਲੇ ਸਮਿਆਂ ਵਿੱਚ ਜਿਹੜੀਆਂ ਐਫ ਆਈ ਆਰ ਦਰਜ ਕੀਤੀਆਂ ਗਈਆਂ ਸੀ ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ :-

  charges related to Punishment for voluntarily causing hurt (IPC Section-323)
1 charges related to Rioting, armed with deadly weapon (IPC Section-148)
1 charges related to Every member of unlawful assembly guilty of offence committed in prosecution of common object (IPC Section-149)
1 charges related to Mischief causing damage to the amount of fifty rupees (IPC Section-427)
 ਸਨ ।
  ਉਹਨਾਂ ਨੂੰ  ਪੰਜਾਬ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਦਾ ਸੱਦਾ ਪੱਤਰ ਮਿਲਿਆ ਹੈ।
 ਸੰਗਰੂਰ ਦੀ ਲੋਕ ਸਭਾ ਉਪ ਚੋਣ ਹੋਵੇ, ਜਲੰਧਰ ਦੀ ਵਿਧਾਨ ਸਭਾ ਉਪ ਚੋਣ ਹੋਵੇ, ਗੁਜਰਾਤ ਦੀਆਂ ਚੋਣਾਂ ਹੋਣ ਜਾਂ ਫਿਰ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਹੋਣ ਹਰਦੀਪ ਸਿੰਘ ਮੁੰਡੀਆਂ ਮੁੱਖ ਮੰਤਰੀ ਪੰਜਾਬ ਅਤੇ ਕੇਂਦਰੀ ਕਮਾਂਡ ਦੇ  ਮੋਢੇ ਨਾਲ ਮੋਢਾ ਜੋੜ ਕੇ ਪ੍ਰਚਾਰ ਕਰਦੇ ਦਿਖਾਈ ਦਿੰਦੇ ਰਹੇ ਹਨ  ।
  ਮੀਤ ਹੇਅਰ ਦੇ ਅਸਤੀਫੇ ਅਤੇ ਚਾਰ ਮੰਤਰੀਆਂ ਦੇ ਰਿਜਾਇਨ ਤੋਂ ਬਾਅਦ ਪੰਜਾਬ ਦੇ ਵੱਡੇ ਮੰਤਰਾਲੇ ਮੰਤਰੀਆਂ ਦੀ ਉਡੀਕ ਕਰ ਰਹੇ ਸੀ, ਦੇਖੋ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਇਸ ਨਵੇਂ ਵਜ਼ੀਰ ਦੇ ਹਿੱਸੇ ਕਿਹੜੇ ਮਹਿਕਮੇ ਆਉਂਦੇ ਹਨ ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.