ਤਾਜਾ ਖਬਰਾਂ
ਪੰਜਾਬ ਮੰਤਰੀ ਮੰਡਲ ਵਿੱਚ ਫੇਰ ਬਦਲ ਦੇ ਮਾਮਲੇ ਸਬੰਧੀ ਵੱਡੀ ਖਬਰ ਸਾਂਝੀ ਕਰਦੇਆਂ ਦੱਸ ਰਹੇ ਹਾਂ ਕਿ 4 ਵਜ਼ੀਰਾਂ ਤੋਂ ਅਸਤੀਫੇ ਲੈ ਲਏ ਗਏ ਹਨ l
ਕੈਬਨਟ ਵਜ਼ੀਰ ਬਲਕਾਰ ਸਿੰਘ, ਚੇਤਨ ਸਿੰਘ ਜੌੜਾ ਮਾਜਰਾ, ਅਨਮੋਲ ਗਗੜ ਮਾਨ
ਅਤੇ ਬ੍ਰਹਮ ਸ਼ੰਕਰ ਜਿੰਪਾ ਨੇ ਆਪਣੇ ਕੈਬਨਟ ਮੰਤਰੀ ਦੇ ਅਹੁਦੇ ਤੋਂ ਅਸਤੀਫੇ ਦੇ ਦਿੱਤੇ ਹਨ l
ਇਸ ਤੋਂ ਇਲਾਵਾ ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਸਿੰਘ ਸੌਂਦ, ਬਰਿੰਦਰ ਗੋਇਲ ਅਤੇ
ਮਹਿੰਦਰ ਭਗਤ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣਗੇ। ਰਾਜ ਭਵਨ ਵਿੱਚ ਸ਼ਾਮ 5 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ।
ਹਾਲਾਂਕਿ ਇੱਕ ਹੋਰ ਵਿਧਾਇਕ ਨੂੰ ਵੀ ਮੰਤਰੀ ਬਣਾਏ ਜਾਣ ਦੇ ਚਰਚੇ ਹਨ, ਜਿਸ ਦਾ ਨਾਮ ਹਾਲੇ ਸਰਕਾਰ ਵੱਲੋਂ ਗੁਪਤ ਰੱਖਿਆ ਗਿਆ ਹੈ।
Get all latest content delivered to your email a few times a month.