IMG-LOGO
ਹੋਮ ਪੰਜਾਬ : ਨੈਸ਼ਨਲ ਐਕਸ਼ਨ ਪਲਾਨ-ਐਂਟੀਮਾਈਕਰੋਬਾਇਲ ਪ੍ਰਤੀਰੋਧ (NAP-AMR) ਸੈਮੀਨਰ

ਨੈਸ਼ਨਲ ਐਕਸ਼ਨ ਪਲਾਨ-ਐਂਟੀਮਾਈਕਰੋਬਾਇਲ ਪ੍ਰਤੀਰੋਧ (NAP-AMR) ਸੈਮੀਨਰ

Admin user - Sep 22, 2024 03:08 PM
IMG

ਅੰਮ੍ਰਿਤਸਰ 22 ਸਤੰਬਰ 2024- ਹਸਤਪਾਲਾਂ ਵਿੱਚ ਐਂਟੀਬਾਇਉਟਿਕ ਦੇ ਵੱਧ ਰਹੇ ਪ੍ਰਤੀਰੋਧ ਨੂੰ ਰੋਕਣ ਲੱਈ, ਐਮ.ਐਮ.ਸੀ. ਦੇ ਅਧੀਨ ਨੈਸ਼ਨਲ ਐਕਸ਼ਨ ਪਲਾਨ-ਐਂਟੀਮਾਈਕਰੋਬਾਇਲ ਪ੍ਰਤੀਰੋਧ (NAP-AMR) ਦੇ ਸੈਮੀਨਰ ਦਾ ਆਯੋਜਨ 19 ਅਤੇ 20 ਸਤੰਬਰ, 2024 ਨੂੰ ਜੀ.ਐਮ.ਸੀ., ਅੰਮ੍ਰਿਤਸਰ ਦੇ ਮਾਈਕਰੋਬਾਇਓਲੋਜੀ ਵਿਭਾਗ ਦੁਆਰਾ ਕੀਤਾ ਗਿਆ ਸੀ ਤਾਂ ਜੋ ਇੱਕ ਰਾਸ਼ਟਰੀ ਮੈਡੀਕਲ ਪਹੁੰਚ ਦੇ ਤਹਿਤ ਰੋਗਾਣੂਨਾਸ਼ਕ ਪ੍ਰਤੀਰੋਧ ਦੇ ਵਧ ਰਹੇ ਰੁਝਾਨ ਬਾਰੇ ਸਿਹਤ ਸੰਭਾਲ ਕਰਮਚਾਰੀਆਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਇਸ ਸਮਾਗਮ ਦਾ ਉਦਘਾਟਨ ਵਾਈਸ ਪਿ੍ੰਸੀਪਲ ਡਾ: ਜੇ.ਪੀ ਅੱਤਰੀ ਅਤੇ ਮੈਡੀਕਲ ਸੁਪਰਡੈਂਟ ਡਾ: ਕਰਮਜੀਤ ਸਿੰਘ ਨੇ ਕੀਤਾ ਮਾਈਕਰੋਬਾਇਓਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਲਵੀਨਾ ਓਬਰਾਏ ਨੇ ਡਾਕਟਰਾਂ ਨੂੰ ਐਂਟੀਬਾਇਓਟਿਕਸ ਦੀ ਜ਼ਿਆਦਾ ਵਰਤੋਂ ਜਾਂ ਦੁਰਵਰਤੋਂ ਕਾਰਨ ਸਿਹਤ-ਸੰਭਾਲ ਅਦਾਰਿਆਂ ਵਿੱਚ ਐਂਟੀ-ਮਾਈਕ੍ਰੋਬਾਇਲ ਪ੍ਰਤੀਰੋਧ ਦੇ ਵਿਸ਼ਵਵਿਆਪੀ ਖਤਰੇ ਬਾਰੇ ਜਾਣੂ ਕਰਵਾਇਆਡਾ: ਅਜੈ ਛਾਬੜਾ, ਪ੍ਰੋਫੈਸਰ ਅਤੇ ਹੈੱਡ ਮੈਡੀਸਨ, , ਡਾ. ਸਪਨਾ, ਡਾ. ਸੁਰਿੰਦਰਪਾਲ, ਡਾ: ਇੰਦਰਪਾਲ ਕੌਰ ਡਾ: ਹਰਸਿਮਰਤ, ਡਾ. ਰਣਜੀਤ, ਡਾ. ਅਨੁਰਾਧਾ ਮਲਹੋਤਰਾ, ਡਾ: ਸਪਨਾ ਬੱਤਰਾ, ਡਾ. ਦੀਪਸ਼ਿਖਾ, ਡਾ: ਜਸਲੀਨ ਕੌਰ, ਡਾ. ਵਨੀਤ ਬੱਲ ਨੇ ਐਂਟੀਬਾਇਉਟਿਕ ਦੀ ਤਰਕਸੰਗਤ ਵਰਤੋਂ ਅਤੇ ਲਾਗ ਰੋਕਥਾਮ ਅਤੇ ਨਿਯੰਤਰਣ (ਆਈਪੀਸੀ) ਦਿਸ਼ਾ ਨਿਰਦੇਸ਼ਾਂ ਦੀ ਪਾਲਣਾ 'ਤੇ ਜ਼ੋਰ ਦਿੱਤਾ ਇਸ ਸਿਖਲਾਈ ਸੈਸ਼ਨ ਦੌਰਾਨ ਵੱਖ-ਵੱਖ ਵਿਭਾਗਾਂ ਦੇ ਫੈਕਲਟੀ, ਸੀਨੀਅਰ ਰੈਜੀਡੈਂਟ ਅਤੇ ਜੂਨੀਅਰ ਰੈਜੀਡੈਂਟ ਹਾਜ਼ਰ ਸਨ ਹਸਪਤਾਲਾਂ ਵਿੱਚ ਇੰਨਫੈਕਸਨ ਕੰਟਰੋਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਾਈਕਰੋਬਾਇਓਲੋਜੀ ਵਿਭਾਗ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਦੁਆਰਾ ਹੱਥਾਂ ਦੀ ਸਫਾਈ, ਡੋਨਿੰਗ ਅਤੇ ਡੌਫਿੰਗ ਆਫ਼ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀਪੀਈ), ਅਤੇ ਸਪਿਲ ਮੈਨੇਜਮੈਂਟ ਦਾ ਪ੍ਰਦਰਸ਼ਨ ਕੀਤਾ ਗਿਆ

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.