IMG-LOGO
ਹੋਮ ਪੰਜਾਬ : ਸਰਕਾਰੀ ਕੈਟਲ ਪੌਂਡ ਸਲੇਮ ਸ਼ਾਹ ਵਿਖੇ ਬੇਸਹਾਰਾ ਜਾਨਵਰਾਂ ਲਈ ਲਗਾਇਆ...

ਸਰਕਾਰੀ ਕੈਟਲ ਪੌਂਡ ਸਲੇਮ ਸ਼ਾਹ ਵਿਖੇ ਬੇਸਹਾਰਾ ਜਾਨਵਰਾਂ ਲਈ ਲਗਾਇਆ ਗਿਆ ਮੈਡੀਕਲ ਕੈਂਪ

Admin user - Sep 22, 2024 02:54 PM
IMG

ਜਗਦੀਸ਼ ਥਿੰਦ
ਫਾਜਿਲਕਾ, 22 ਸਤੰਬਰ- ਪਸ਼ੂ ਪਾਲਣ ਵਿਭਾਗ ਵੱਲੋਂ ਸਰਕਾਰੀ ਕੈਟਲ ਪੌਂਡ ਸਲੇਮ ਸ਼ਾਹ ਵਿਖੇ ਰੱਖੇ ਜਾ ਰਹੇ ਬੇਸਹਾਰਾ ਜਾਨਵਰਾਂ ਲਈ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਜਾਨਵਰਾਂ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਹ ਕੈਂਪ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਐਸਵੀ ਮਨਦੀਪ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਲਗਾਤਾਰ ਸਰਕਾਰੀ ਕੈਟਲ ਪੌਂਡ ਵਿੱਚ ਆਪਣੇ ਵੈਟਰਨਰੀ ਅਫਸਰ ਰਾਹੀਂ ਪਸ਼ੂਆਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਸਮੇਂ ਸਮੇਂ ਤੇ ਵਿਸ਼ੇਸ਼ ਕੈਂਪ ਵੀ ਲਾਏ ਜਾਂਦੇ ਹਨ ਇਸ ਤੋਂ ਬਿਨਾਂ ਜਰੂਰਤ ਅਨੁਸਾਰ ਵੈਟਰਨਰੀ ਅਫਸਰ ਵੱਲੋਂ ਲਗਾਤਾਰ ਗਊਸ਼ਾਲਾ ਵਿੱਚ ਵਿਜਿਟ ਕੀਤਾ ਜਾਂਦਾ ਹੈ। ਇਸ ਮੌਕੇ ਵੈਟਰਨਰੀ ਅਫਸਰ ਡਾ ਅੰਕਿਤਾ ਧੂਰੀਆ, ਡਾ ਲੇਖਿਕਾ ਗੌੜ, ਡਾ ਅਮਰਜੀਤ, ਡਾ ਸਾਹਿਲ ਸੇਤੀਆ ਅਤੇ ਵੈਟਰਨਰੀ ਇੰਸਪੈਕਟਰ ਸ੍ਰੀ ਸੁਰਿੰਦਰ ਕੁਮਾਰ, ਸ੍ਰੀ ਸੋਮ ਪ੍ਰਕਾਸ਼,ਕੈਂਟਲ ਪਾਊਂਡ ਮੈਂਬਰ ਸ੍ਰੀ ਨਰੇਸ਼ ਕੁਮਾਰ ਚਾਵਲਾ,ਸ੍ਰੀ ਰਾਕੇਸ਼ ਕੁਮਾਰ ਹਾਜਰ ਸਨ

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.