ਤਾਜਾ ਖਬਰਾਂ
ਸ਼ਬਦੀਸ਼ ਥਿੰਦ
ਜਲੰਧਰ, 21 ਸਤੰਬਰ-ਜਲੰਧਰ ਦੇ ਥਾਣਾ 3 ਅਧੀਨ ਆਉਂਦੇ ਐਮ.ਬੀ.ਡੀ. ਬੁੱਕ ਦੀ ਬਿਲਡਿੰਗ ਨਾਲ ਬਣੇ ਬਰਫ ਵਾਲੇ ਕਾਰਖਾਨੇ ਵਿਚੋਂ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਭਗਦੜ ਮਚ ਗਈ। ਗੈਸ ਲੀਕ ਹੋਣ ਦੌਰਾਨ ਦਮੋਰੀਆ ਪੁਲ ਦੇ ਆਲੇ-ਦੁਆਲੇ ਲੰਘਣ ਵਾਲੇ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਫੈਕਟਰੀ ਤੋਂ ਕਿਹੜੀ ਗੈਸ ਲੀਕ ਹੋਈ ਹੈ, ਇਸ ਦੀ ਅਜੇ ਪੁਸ਼ਟੀ ਨਹੀਂ ਹੋਈ। ਗੈਸ ਲੀਕ ਹੋਣ ਤੋਂ ਬਾਅਦ ਪੂਰਾ ਇਲਾਕਾ ਸੀਲ ਕਰ ਦਿੱਤਾ ਹੈ। ਫੈਕਟਰੀ ਅੰਦਰ ਵੀ ਅਜੇ ਕਾਫੀ ਲੋਕ ਫਸੇ ਹਨ।
Get all latest content delivered to your email a few times a month.