ਤਾਜਾ ਖਬਰਾਂ
Bolda Punjab
ਗੁਰੂ ਹਰਸਹਾਏ / ਫਿਰੋਜਪੁਰ 5 ਦਸੰਬਰ , ਪਿੰਡ ਚੱਕ ਜਮਾਲਗੜ ( ਛੋਟਾ ਪੰਜੇ ਕੇ ) ਦੀ ਸਰਪੰਚ ਰਾਜ ਰਾਣੀ ਦੀ ਸ਼ਿਕਾਇਤ ਉੱਪਰ 16 ਮਰਦ ਔਰਤਾਂ ਖਿਲਾਫ ਧੋਖਾਧੜੀ ਦਾ ਅਪਰਾਧਿਕ ਮੁਕੱਦਮਾ ਦਰਜ਼ ਕੀਤਾ ਗਿਆ ਹੈ ।
SSP FAZILKA ਦੀ ਅਪਰੂਵਲ ਬਾਅਦ ਦਰਜ ਹੋਏ ਮੁਕੱਦਮੇ ਵਿੱਚ ਦੋਸ਼ ਹੈ ਕਿ ਸਰਪੰਚ ਰਾਜ ਰਾਣੀ ਦੀ ਮੋਹਰ ਬਣਾਉਣ ਬਾਅਦ ਜਾਅਲੀ ਦਸਤਖਤਾਂ ਰਾਹੀਂ ਕੈਟਲ ਸ਼ੈੱਡ ਦੇ ਫਾਰਮ ਤਸਦੀਕ ਕੀਤੇ ਗਏ ।
ਮਨਰਗਾ ਦੇ ਮਸਟਰੋਲ ਪਰ ਮਿਤੀ 04-11-2020 ਤੋਂ 19 - 11-2020 ਤੱਕ ਜਾਅਲੀ ਹਾਜਰੀਆਂ ਦੋਸ਼ੀਅਨ ਵੱਲੋਂ ਪਾ ਕੇ ਵੱਖ - ਵੱਖ ਬੈਂਕਾਂ ਵਿੱਚ ਪਵਾ ਕੇ ਮਨਰੇਗਾ ਦੇ ਕਰੀਬ 68117- ਰੁਪਏ ਖੁਰਦ ਬੁਰਦ ਕੀਤੇ ਗਏ ।
ਇਸ ਤਰਾ IPC ਦੀ ਧਾਰਾ 420 , 465 , 468 , 471 ,120 B ਅਧਿਨ ਮੁਕੱਦਮਾ ਦਰਜ ਕਰਕੇ ਸੋਹਨ ਲਾਲ , ਆਤਮਾ ਦੇਵੀ , ਬਲਵਿੰਦਰ ਕੁਮਾਰ , ਗੁਰਦਾਸ ਰਾਮ , ਸੁਨੀਤਾ ਰਾਣੀ , ਸ਼ਮਿੰਦਰ ਸਿੰਘ , ਰਜਿੰਦਰ ਕੁਮਾਰ , ਸਰਬਜੀਤ ਕੌਰ , ਗੁਰਮੀਤ ਕੌਰ , ਸੁਖਦੇਵ ਸਿੰਘ , ਭਗਵਾਨ ਕੌਰ , ਕੁਲਵੰਤ ਸਿੰਘ , ਰੋਹਿਤ ਕੁਮਾਰ , ਗੁਰਦੀਪ ਸਿੰਘ ਬਲਵੀਰ ਚੰਦ ਅਤੇ ਕਸ਼ਮੀਰਾ ਬਾਈ ਸਾਰੇ ਵਾਸੀ ਚੱਕ ਜਮਾਲਗੜ ਖਿਲਾਫ ਕਾਰਵਾਈ ਹੋਈ ਹੈ ।
ਮਾਮਲੇ ਦੀ ਤਫ਼ਤੀਸ਼ ASI ਸਵਰਨ ਸਿੰਘ ਪੁਲਿਸ਼ ਥਾਣਾ ਅਮੀਰ ਖਾਸ ਕਰ ਰਿਹਾ ਹੈ ।
See copy of FIR

Get all latest content delivered to your email a few times a month.