IMG-LOGO
ਹੋਮ ਪੰਜਾਬ : ਪੰਜ ਵਿਅਕਤੀਆਂ ਨੇ ਮੱਝਾਂ ਦੇ ਵਪਾਰੀ ਦੀ ਕੁੱਟਮਾਰ ਕਰਕੇ ਕੀਤਾ...

ਪੰਜ ਵਿਅਕਤੀਆਂ ਨੇ ਮੱਝਾਂ ਦੇ ਵਪਾਰੀ ਦੀ ਕੁੱਟਮਾਰ ਕਰਕੇ ਕੀਤਾ ਜ਼ਖਮੀਂ

Admin user - Sep 20, 2024 06:53 PM
IMG

ਬਾਲ ਕਿਸ਼ਨ
 

ਫ਼ਿਰੋਜ਼ਪੁਰ, 20 ਸਤੰਬਰ- ਥਾਣਾ ਮਮਦੋਟ ਦੀ ਪੁਲਿਸ ਨੇ ਘੁਮਿਆਰਾਂ ਵਾਲਾ ਚੌਂਕ ਵਿਚ ਇਕ ਮੱਝ ਦੇ ਵਪਾਰੀ ਦੀ ਕੁੱਟਮਾਰ ਕਰਨ ਅਤੇ ਉਸਦੀ ਜੇਬ੍ਹ ਵਿਚੋਂ 19500 ਰੁਪਏ ਦੀ ਨਗਦੀ ਖੋਹਣ ਦੇ ਦੋਸ਼ ਵਿਚ ਵੱਖ-ਵੱਖ ਧਾਰਾਵਾਂ ਤਹਿਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮਮਦੋਟ ਦੇ ਸਹਾਇਕ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਅਰਸ਼ਦੀਪ ਸਿੰਘ ਪੁੱਤਰ ਜੈਪਾਲ ਸਿੰਘ ਵਾਸੀ ਵਾਰਡ ਨੰਬਰ 8 ਮਮਦੋਟ ਨੇ ਦੱਸਿਆ ਕਿ ਉਹ ਮੱਝਾਂ ਦਾ ਵਪਾਰ ਕਰਦਾ ਹੈ ਅਤੇ ਬੀਤੇ ਦਿਨ ਜਦੋਂ ਉਹ ਪਿੰਡ ਬਰੇਕੇ ਤੋਂ ਪੈਸੇ ਲੈ ਕੇ ਆ ਰਿਹਾ ਸੀ, ਜਦ ਮਮਦੋਟ ਨੇੜੇ ਪਹੁੰਚਿਆਂ ਤਾਂ ਮੁਲਜ਼ਮ ਭਾਰਤ ਭੂਸ਼ਨ ਪੁੱਤਰ ਰਮੇਸ਼ ਕੁਮਾਰ, ਕਮਲ ਭੂਸ਼ਨ ਪੁੱਤਰ ਰਮੇਸ਼ ਕੁਮਾਰ, ਰਾਜ ਕੁਮਾਰ ਪੁੱਤਰ ਪਿਆਰੇ ਲਾਲ, ਮੰਗਤ ਰਾਮ ਪੁੱਤਰ ਦਰਸ਼ਨ ਲਾਲ ਅਤੇ ਪਵਨ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਪਿੰਡ ਖੁੰਦੜ ਉਤਾੜ ਮਮਦੋਟ ਨੇ ਉਸ ਨੂੰ ਰੋਕ ਕੇ ਉਸ ਦੀ ਕੁੱਟਮਾਰ ਕਰਕੇ ਉਸ ਦਾ ਮੋਟਰਸਾਈਕਲ ਖੋਹ ਲਿਆ। ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮਾਂ ਨੇ ਹਥਿਆਰਾਂ ਨਾਲ ਘਰ ਵਿੱਚ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਜੇਬ ਵਿੱਚੋਂ 19500 ਰੁਪਏ ਵੀ ਖੋਹ ਲਏ। ਮਾਮਲੇ ਦੀ ਜਾਂਚ ਕਰ ਰਹੇ ਬਲਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ’ਚ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.