ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 20 ਸਤੰਬਰ–ਜੇ.ਐਮ.ਆਈ.ਸੀ ਫ਼ਿਰੋਜ਼ਪੁਰ ਦੀ ਅਦਾਲਤ ਵਲੋਂ ਜਾਰੀ ਹੁਕਮਾਂ ਅਨੁਸਾਰ ਪੁਲਿਸ ਥਾਣਾ ਛਾਉਣੀ ਫ਼ਿਰੋਜ਼ਪੁਰ ਨੇ ਇਕ ਵਿਅਕਤੀ ਖ਼ਿਲਾਫ਼ ਭਗੌੜਾ ਹੋਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਛਾਉਣੀ ਫ਼ਿਰੋਜ਼ਪੁਰ ਦੇ ਸਬ ਇੰਸਪੈਕਟਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਸੁਖਬੀਰ ਸਿੰਘ ਪਾਰਟਨਰ ਐਮ.ਐਸ.ਈਕੋ ਗ੍ਰੀਨ ਫੂਡ ਸਟੋਰੇਜ਼ ਵਾਸੀ ਛਾਉਣੀ ਨੂੰ ਐਨਏ ਐਕਟ ਤਹਿਤ ਪੀਓ ਘੋਸ਼ਿਤ ਕਰਕੇ ਉਸ ਦੇ ਖਿਲਾਫ ਭਗੌੜਾ ਹੋਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਸੂਚਨਾ ਅਦਾਲਤ ਨੂੰ ਦੇਣ ਦੇ ਹੁਕਮ ਦਿੱਤੇ ਗਏ ਹਨ। ਜਿਸ ’ਤੇ ਪੁਲਿਸ ਨੇ ਅਦਾਲਤੀ ਪੱਤਰ ਦੇ ਆਧਾਰ ’ਤੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.