ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 20 ਸਤੰਬਰ- ਸਰਕਾਰੀ ਮੱਛੀ ਪੂੰਗ ਫਾਰਮ ਮੱਲਵਾਲ ਵਿਖੇ ਇਕ ਰੋਜਾ ਟਰੇਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਮੱਛੀ ਪਾਲਣ ਦੇ ਕਿੱਤੇ ਨਾਲ ਜੁੜੇ ਮੱਛੀ ਪਾਲਕਾਂ ਵਲੋਂ ਕਿਸਾਨਾਂ ਨੂੰ ਮੱਛੀ ਪਾਲਣ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਮੱਛੀ ਪਾਲਣ ਦੇ ਨਾਲ-ਨਾਲ ਹੋਰ ਸਹਾਇਕ ਧੰਦਿਆ ਬਾਰੇ ਵੱਖ-ਵੱਖ ਵਿਸ਼ਾ ਮਾਹਿਰਾਂ ਵਲੋਂ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਸਾਵਨਦੀਪ ਸ਼ਰਮਾ ਪ੍ਰੋਜੈਕਟ ਡਾਇਰੈਕਟਰ ਆਤਮਾ ਫ਼ਿਰੋਜ਼ਪੁਰ ਤੇ ਡਾ: ਮਨੀਸ਼ ਕੁਮਾਰ ਸਹਾਇਕ ਪ੍ਰੋਫ਼ੈਸਰ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਅਤੇ ਡਾ: ਮੋਕਸ਼ੀ ਸ਼ਰਮਾ ਜਿਊਲੋਜੀ ਡਿਪਾਰਟਮੈਂਟ ਦੇਵ ਸਮਾਜ ਕਾਲਜ ਫਾਰ ਵੂਮੈਨ ਵਲੋਂ ਇਕ ਰੌਜ਼ਾ ਟਰੇਨਿੰਗ ਕੈਂਪ ਵਿਚ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਮੱਛੀ ਪਾਲਣ ਵਿਭਾਗ ਦੀਆਂ ਚਾਲੂ ਸਕੀਮਾਂ ਬਾਰੇ ਜਾਣਕਾਰੀ ਸ੍ਰੀ ਗੁਲਾਬ ਸਿੰਘ ਸੀਨੀਅਰ ਮੱਛੀ ਪਾਲਣ ਅਫ਼ਸਰ ਫ਼ਿਰੋਜ਼ਪੁਰ ਵਲੋਂ ਦਿੱਤੀ ਗਈ, ਜਿਸ ਵਿਚ ਨਵਾਂ ਮੱਛੀ ਤਲਾਬ, ਕਿਵੇਂ ਪੁੱਟਣਾ ਹੈ ਅਤੇ ਇਸ ਦੀ ਕਿਸ ਤਰ੍ਹਾਂ ਦੇਖ–ਭਾਲ ਕਰਨੀ ਹੈ, ਮੱਛੀ ਵੇਚਣ ਲਈ ਸਾਈਕਲ, ਮੋਟਰਸਾਈਕਲ ਵਿਦ ਆਈਸ ਬਾਕਸ, ਥ੍ਰੀ ਵੀਲ੍ਹਰ ਆਦਿ ਰਾਹੀਂ ਮੱਛੀ ਨੂੰ ਕਿਵੇ ਬਾਜ਼ਾਰ ਵਿਚ ਵੇਚਿਆ ਜਾਣਾ ਹੈ, ਇਸ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀ ਹਰਿੰਦਰਜੀਤ ਸਿੰਘ ਬਾਵਾ, ਸਹਾਇਕ ਡਾਇਰੈਕਟਰ ਮੱਛੀ ਪਾਲਣ ਫ਼ਿਰੋਜ਼ਪੁਰ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਨੂੰ ਸਮਾਪਤ ਕੀਤਾ ਗਿਆ।
Get all latest content delivered to your email a few times a month.