ਤਾਜਾ ਖਬਰਾਂ
ਗੌਰਵ ਮੜੀਆ
ਕਪੂਰਥਲਾ 20 ਸਿਤੰਬਰ- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ ਦੇਵੀ ਦਵਾਰਾ ਮੰਦਿਰ ਨਡਾਲਾ ਵਿੱਚ ਪੰਜ ਦਿਨਾਂ ਭਗਵਾਨ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ।ਜਿਸਦੇ ਦੂਸਰੇ ਦਿਵਸ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਆ ਸਾਧਵੀ ਸੁਸ਼੍ਰੀ ਰੁਪੇਸ਼ਵਰੀ ਭਾਰਤੀ ਜੀ ਨੇ ਸਤੀ ਪ੍ਰਸੰਗ ਦਾ ਵਰਣਨ ਕੀਤਾ। ਸਤੀ ਜੀ ਦੀ ਲਗਨ ਬਚਪਨ ਤੋਂ ਹੀ ਭਗਵਾਨ ਸ਼ਿਵ ਦੇ ਨਾਲ ਲੱਗੀ ਸੀ।ਇਸੇ ਲਗਨ ਦੇ ਪਰਿਣਾਮ ਸਵਰੂਪ ਓਹਨਾਂ ਨੂੰ ਆਪਣੇ ਜੀਵਨ ਵਿੱਚ ਭਗਵਾਨ ਸ਼ਿਵ ਦੀ ਪ੍ਰਾਪਤੀ ਹੋਈ।ਅਗਰ ਮਾਨਵ ਦੇ ਮਨ ਵਿੱਚ ਪ੍ਰਭੂ ਦੀ ਲਗਨ ਲਗ ਜਾਏ ਤਾਂ ਉਸਨੂੰ ਵੀ ਜੀਵਨ ਵਿੱਚ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ।ਇਹ ਪ੍ਰਭੂ ਦਾ ਸੁਭਾਅ ਹੈ ਕਿ ਕੋਈ ਵੀ ਵਿਅਕਤੀ ਚਾਹੇ ਓਹ ਕੈਸਾ ਵੀ ਕਿਉਂ ਨਾ ਹੋਵੇ ਉਸਨੂੰ ਆਸਰਾ ਦਿੰਦੇ ਹਨ। ਭਗਵਾਨ ਸ਼੍ਰੀ ਕ੍ਰਿਸ਼ਨ ਵੀ ਅਰਜੁਨ ਨੂੰ ਕਹਿੰਦੇ ਹਨ ਕਿ ਕੋਈ ਪਾਪੀ ਤੋਂ ਵੀ ਪਾਪੀ ਕਿਉਂ ਨਾ ਹੋਵੇ ਪਰ ਇਸ ਗਿਆਨ ਰੂਪੀ ਬੇੜੀ ਦੁਆਰਾ ਪਾਰ ਹੋ ਜਾਏਗਾ। ਕਥਾ ਦਾ ਵਾਚਨ ਕਰਦੇ ਹੋਏ ਸਾਧਵੀ ਜੀ ਨੇ ਕਿਹਾ ਕਿ ਭਸਮਾਸੁਰ ਨੇ ਪ੍ਰਭੂ ਕੋਲੋਂ ਵਰਦਾਨ ਪ੍ਰਾਪਤ ਕੀਤਾ ਸੀ ਕਿ ਮੈਂ ਜਿਸ ਦੇ ਸਿਰ ਉੱਪਰ ਹੱਥ ਰੱਖਾਂ ਉਹ ਓਸੇ ਸਮੇਂ ਭਸਮ ਹੋ ਜਾਵੇ।ਪ੍ਰਭੂ ਨੇ ਉਸਨੂੰ ਵਰਦਾਨ ਦੇ ਦਿੱਤਾ ਲੇਕਿਨ ਭਸਮਾਸੁਰ ਨੇ ਜਿਹਨਾਂ ਕੋਲੋਂ ਵਰਦਾਨ ਪ੍ਰਾਪਤ ਕੀਤਾ ਉਹਨਾਂ ਨੂੰ ਹੀ ਭਸਮ ਕਰਨ ਦੇ ਲਈ ਚਲ ਪਿਆ।ਠੀਕ ਇਹੀ ਕੰਮ ਅੱਜ ਇਨਸਾਨ ਕਰ ਰਿਹਾ ਹੈ ਜਿਸ ਪਰਮਾਤਮਾ ਨੇ ਸਾਨੂੰ ਸੁੰਦਰ ਜੀਵਨ ਦਿੱਤਾ ਅਤੇ ਜੀਵਨ ਨੂੰ ਸੁਰੱਖਿਅਤ ਕਰਨ ਦੇ ਲਈ ਸਾਡੇ ਚਾਰੋਂ ਔਰ ਸੁੰਦਰ ਵਾਤਾਵਰਨ ਦਿੱਤਾ।ਸਾਨੂੰ ਕੁਦਰਤ ਦੀ ਮਮਤਾ ਭਰੀ ਗੋਦ ਦਿੱਤੀ। ਪ੍ਰੰਤੂ ਇਨਸਾਨ ਨੇ ਭਸਮਾਸੁਰ ਦੀ ਤਰਾਂ ਸੁੰਦਰ ਵਰਦਾਨ ਦੇਣ ਵਾਲੀ ਕੁਦਰਤ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ।ਆਪਣੇ ਹੀ ਪ੍ਰਾਣ ਦਾਇਕ ਤੱਤਵ ਜਿਹਨਾਂ ਦੇ ਬਿਨਾ ਵਿਅਕਤੀ ਪਲ ਭਰ ਵੀ ਜੀਵਿਤ ਨਹੀਂ ਰਹਿ ਸਕਦਾ ਉਸਨੂੰ ਹੀ ਦੂਸ਼ਿਤ ਕਰਨ ਲਈ ਤੁਲਿਆ ਹੋਇਆ ਹੈ। ਸਾਧਵੀ ਜੀ ਨੇ ਕਿਹਾ ਕਿ ਅੱਜ ਭਾਰਤ ਦੀਆਂ ਬਹੁਤ ਸਾਰੀ ਨਦੀਆਂ ਗੰਦੇ ਨਾਲੇ ਦਾ ਰੂਪ ਧਾਰਨ ਕਰ ਚੁੱਕੀਆਂ ਹਨ।ਇਹਨਾਂ ਵਿੱਚ ਉੱਤਰੀ ਭਾਰਤ ਦੀਆਂ ਦੋ ਪ੍ਰਸਿੱਧ ਨਦੀਆਂ ਗੰਗਾ ਅਤੇ ਯਮੁਨਾ ਨਦੀ ਵੀ ਸ਼ਾਮਿਲ ਹਨ। ਅੱਜ ਮਨੁੱਖ ਬਹੁਤ ਕਰੂਰਤਾ ਨਾਲ ਕੁਦਰਤ ਨੂੰ ਨਸ਼ਟ ਕਰ ਰਿਹਾ ਹੈ। ਸੱਭਿਅਤਾ ਦੀਆਂ ਇਮਾਰਤਾਂ ਖੜ੍ਹੀਆਂ ਕਰਨ ਲਈ ਉਹ ਕੁਦਰਤ ਨੂੰ ਅੰਗ ਭੰਗ ਕਰਨ ਲਈ ਉਤਾਰੂ ਹੈ।ਜਿਸਦੇ ਫਲਸਰੂਪ ਕਦੀ ਹੜ੍ਹ ਤੇ ਕਦੇ ਮਹਾਂਮਾਰੀ,ਪ੍ਰਦੂਸ਼ਣ,ਗਲੋਬਲ ਵਾਰਮਿੰਗ।ਇਹਨਾਂ ਵਿਚੋਂ ਇਕ ਨਾ ਇਕ ਅੱਜ ਸੁਰਖੀਆਂ ਵਿੱਚ ਛਾਈ ਰਹਿੰਦੀ ਹੈ।ਇਸ ਲਈ ਇਹ ਧਰਤੀ ਜੋ ਸਾਡੀ ਮਾਂ ਹੈ,ਸਾਨੂੰ ਇਸਦੇ ਪ੍ਰਤੀ ਫ਼ਰਜ਼ ਨੂੰ ਨਹੀਂ ਭੁੱਲਣਾ ਚਾਹੀਦਾ।ਅੱਜ ਮਨੁੱਖ ਨੂੰ ਸਹੀ ਦਿਸ਼ਾ ਦੀ ਜ਼ਰੂਰਤ ਹੈ।ਦਿਸ਼ਾ ਸਹੀ ਹੋਣ ਨਾਲ ਦਸ਼ਾ ਖੁਦ ਹੀ ਸੁਧਰ ਜਾਂਦੀ ਹੈ। ਇਸ ਦੌਰਾਨ ਸਰਦਾਰ ਮੇਜਰ ਸਿੰਘ ਜੀ (ਜੈ ਮਾਤਾ ਚਿੰਤਪੁਰਨੀ ਵੈਲਫੇਅਰ ਐਂਡ ਸਪੋਰਟਸ ਕਲੱਬ ਬਾਮੂਵਾਲ ਸਮਸਤ ਕਮੇਟੀ ਮੈਂਬਰ), ਸਰਦਾਰ ਸਰਬਜੀਤ ਸਿੰਘ ਅੰਜੂ ਜੀ(ਸਰਪੰਚ), ਸ਼੍ਰੀ ਜਵਾਹਰ ਲਾਲ ਜੀ (ਮਾਤਾ ਚਿੰਤਪੁਰਨੀ ਕਮੇਟੀ ਨਡਾਲਾ), ਸ਼੍ਰੀ ਰਾਕੇਸ਼ ਸੁਦਾਨਾ ਜੀ, ਸ਼੍ਰੀ ਰਾਜੇਸ਼ ਸੁਦਾਨਾ ਜੀ, ਸ਼੍ਰੀ ਚੈਂਕੀ ਸੁਦਾਨਾ ਜੀ(ਸੁਦਾਨਾ ਕਲਾਥ ਹਾਊਸ ਬੇਗੋਵਾਲ), ਸ਼੍ਰੀ ਅਰੁਣ ਕੁਮਾਰ ਜੀ, ਸ਼੍ਰੀ ਆਸ਼ੂ ਸਭਰਵਾਲ ਜੀ, ਸ਼੍ਰੀ ਸੰਦੀਪ ਕੁਮਾਰ ਜੀ (ਮਾਤਾ ਵੈਸ਼ਨੋ ਦੇਵੀ ਲੰਗਰ ਕਮੇਟੀ ਨਡਾਲਾ), ਸ਼੍ਰੀ ਰਾਜਿੰਦਰ ਕੁਮਾਰ ਜੀ,ਸਵਾਮੀ ਰਣਜੀਤਾਨੰਦ ਜੀ,ਸਾਧਵੀ ਸੰਦੀਪ ਭਾਰਤੀ ਜੀ ਮੌਜੂਦ ਰਹੇ। ਕਥਾ ਦੇ ਅੰਤ ਵਿੱਚ ਪ੍ਰਭੂ ਦੀ ਪਾਵਨ ਆਰਤੀ ਦਾ ਗਾਇਨ ਕੀਤਾ ਗਿਆ।
Get all latest content delivered to your email a few times a month.