IMG-LOGO
ਹੋਮ ਪੰਜਾਬ : ਭੇਦਭਰੀ ਹਾਲਾਤ 'ਚ ਵਿਅਕਤੀ ਲਾਪਤਾ, ਪਰਿਵਾਰ ਸਦਮੇ 'ਚ

ਭੇਦਭਰੀ ਹਾਲਾਤ 'ਚ ਵਿਅਕਤੀ ਲਾਪਤਾ, ਪਰਿਵਾਰ ਸਦਮੇ 'ਚ

Admin user - Sep 20, 2024 11:57 AM
IMG

ਚੋਗਾਵਾਂ, 20 ਸਤੰਬਰ-  ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਕਸਬਾ ਚੋਗਾਵਾਂ ਦੇ ਦੁਕਾਨਦਾਰ ਦੀਪਕ ਕੁਮਾਰ ਦੇ ਲਾਪਤਾ ਹੋ ਜਾਣ ਦਾ ਮਸਲਾ ਅਜੇ ਸੁਲਝਿਆ ਨਹੀਂ ਸੀ ਤੇ ਹੁਣ ਕਸਬਾ ਲੋਪੋਕੇ ਤੋਂ ਸਤਨਾਮ ਸਿੰਘ ਪੁੱਤਰ ਕਸ਼ਮੀਰ ਸਿੰਘ (50) ਦੇ ਭੇਦ ਭਰੀ ਹਾਲਤ ਵਿਚ ਲਾਪਤਾ ਹੋ ਜਾਣ ਦੀ ਖਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਭਰਾ ਕਸ਼ਮੀਰ ਸਿੰਘ, ਜੋ ਤਿੰਨ ਬੱਚਿਆਂ ਦਾ ਬਾਪ ਹੈ। ਬੀਤੇ ਦਿਨ ਸਵੇਰੇ ਬਾਜ਼ਾਰ ਗਿਆ ਪਰ ਅਜੇ ਤੱਕ ਵਾਪਸ ਨਹੀਂ ਆਇਆ। ਅਸੀਂ ਰਿਸ਼ਤੇਦਾਰਾਂ ਤੇ ਹੋਰਨਾਂ ਜਗ੍ਹਾ ’ਤੇ ਉਸ ਦੀ ਕਾਫ਼ੀ ਭਾਲ ਕੀਤੀ, ਪਰ ਉਸ ਦਾ ਕੋਈ ਪਤਾ ਨਹੀਂ ਲੱਗਾ।। ਇਸ ੀਂਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ। ਆਏ ਦਿਨ ਕਸਬੇ ਵਿਚ ਵਿਅਕਤੀ ਲਾਪਤਾ ਹੋ ਜਾਣ ਕਰਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.