IMG-LOGO
ਹੋਮ ਪੰਜਾਬ : ਕ੍ਰਿਸਮਿਸ ਮਸੀਹੀ ਮੇਲਾ 06 ਨਵੰਬਰ 2024 ਨੂੰ ਮਨਾਇਆ ਜਾਵੇਗਾ -...

ਕ੍ਰਿਸਮਿਸ ਮਸੀਹੀ ਮੇਲਾ 06 ਨਵੰਬਰ 2024 ਨੂੰ ਮਨਾਇਆ ਜਾਵੇਗਾ - ਪਾਸਟਰ ਦਿਓਲ

Admin user - Sep 20, 2024 11:03 AM
IMG

ਗੌਰਵ ਮੜੀਆ
ਕਪੂਰਥਲਾ, 20 ਸਿਤੰਬਰ- ਪਿਛਲੇ ਕੁੱਝ ਸਾਲ ਪਹਿਲਾਂ ਮੁੱਖ ਪਾਸਟਰ ਹਰਪ੍ਰੀਤ ਦਿਓਲ ਜੀ ਦੇ ਉਪਰਾਲੇ ਸਦਕੇ ਪੰਜਾਬ ਅੰਦਰ ਮਸੀਹੀ ਸਮਾਜ ਨੂੰ ਲੈ ਕੇ ਚੱਲ ਰਹੇ ਕੁੱਝ ਮੁੱਦਿਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਇਤਿਹਾਸਕ ਕਦਮ ਦੀ ਸ਼ੁਰੂਆਤ ਕਰਦਿਆਂ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਓਸ ਦੇ ਦੁਆਰਾ ਮਸੀਹੀ ਸਮਾਜ ਲਈ ਵਿਚਾਰੇ ਗਏ ਮੁੱਦਿਆਂ ਦੀ ਸ਼ਲਾਘਾ ਪੰਜਾਬ ਦੇ ਮਸੀਹੀ ਸਮਾਜ ਵਲੋਂ ਹੀ ਨਹੀਂ ਸਗੋਂ ਜੰਮੂ-ਕਸ਼ਮੀਰ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਆਦਿ ਵੱਡੇ ਸ਼ਹਿਰਾਂ ਨੇ ਵੀ ਇਸ ਪਲੇਟ ਫਾਰਮ ਤੇ ਖੜ੍ਹੇ ਹੋ ਕੇ ਮਸੀਹੀ ਸਮਾਜ ਦੀ ਤਰਜਮਾਨੀ ਕਰਦਿਆਂ ਇਸ ਪ੍ਰਬੰਧਕ ਕਮੇਟੀ ਦਾ ਖੁੱਲੇ ਦਿਲ ਨਾਲ਼ ਸਵਾਗਤ ਕੀਤਾ।ਪਿਛਲੇ ਦਿਨੀਂ ਪੀ.ਸੀ.ਪੀ.ਸੀ. ਦੀ ਇੱਕ ਅਹਿਮ ਮੀਟਿੰਗ ਪਾਸਟਰ ਧਰਮਿੰਦਰ ਬਾਜਵਾ ਜੀ ਦੀ ਅਗਵਾਈ ਵਿੱਚ ਬੁਲਾਈ ਗਈ।ਜਿਸ ਵਿੱਚ ਕੌਰ ਕਮੇਟੀ ਦੇ ਮੈਂਬਰ ਤੇ ਮਸੀਹੀ ਸਮਾਜ ਦੇ ਆਗੂਆਂ ਨੇ ਇੱਕ ਵਾਰ ਫਿਰ ਕ੍ਰਿਸਮਿਸ ਮਸੀਹੀ ਮੇਲਾ 6 ਨਵੰਬਰ 2024 ਨੂੰ ਖੋਜੇਵਾਲਾ ਦੀ ਧਰਤੀ ਤੇ ਮਨਾਉਣ ਦਾ ਐਲਾਨ ਕੀਤਾ।ਇਸ ਮੌਕੇ ਪੰਜਾਬ ਭਰ ਤੋਂ ਨਹੀਂ ਸਗੋ ਕਈ ਸਟੇਟਾਂ ਤੋਂ ਸੰਗਤਾਂ  ਕ੍ਰਿਸਮਿਸ ਮੌਕੇ ਮਸੀਹੀ ਮੇਲੇ ਤੇ ਪਹੁੰਚਣਗੀਆਂ।ਸਾਰੀਆਂ ਮਸੀਹੀ ਕਲੀਸੀਆਵਾਂ ਨੂੰ ਇਸ ਮਸੀਹੀ ਮੇਲੇ ਵਿੱਚ ਪਹੁੰਚ ਕੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਨੂੰ ਮਨਾਉਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਇਹ ਕ੍ਰਿਸਮਿਸ ਮੇਲਾ ਪੰਜਾਬ ਦੀਆਂ ਪੀ.ਸੀ.ਪੀ.ਸੀ ਨਾਲ਼ ਸੰਬੰਧਿਤ ਸਾਰੀਆਂ ਚਰਚਾਂ ਵਲੋਂ ਮਿਲ ਕੇ ਮਨਾਇਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਕਈ ਤਰ੍ਹਾਂ ਦੀਆਂ ਅਹਿਮ ਵਿਚਾਰਾਂ ਵੀ ਕੀਤੀਆਂ ਗਈਆਂ।ਇਸ ਮੌਕੇ ਪਾਸਟਰ ਲੱਖਵਿੰਦਰ ਮੱਟੂ ਜਨਰਲ ਸੈਕਟਰੀ ਪੀ.ਸੀ.ਪੀ.ਸੀ ਟਾਂਡਾ ਉੜਮੁੜ ਹੁਸ਼ਿਆਰਪੁਰ, ਬਿਸ਼ਪ ਡੇਵਿਡ ਭਾਰਤੀ ਪੀ.ਆਰ.ਓ ਪੀ.ਸੀ.ਪੀ.ਸੀ ਬਠਿੰਡਾ, ਪਾਸਟਰ ਕਰਨ ਵਰਮਾ ਖਜ਼ਾਨਚੀ ਪੀ.ਸੀ.ਪੀ.ਸੀ ਗੁਰਦਾਸਪੁਰ, ਪਾਸਟਰ ਦੀਪਕ ਮੈਥਿਊ ਸੀਨੀਅਰ ਐਡਵਾਈਜ਼ਰ ਪੀ.ਸੀ.ਪੀ.ਸੀ ਅੰਮ੍ਰਿਤਸਰ, ਪਾਸਟਰ ਕੁਲਦੀਪ ਮੈਥਿਊ ਸੀਨੀਅਰ ਐਡਵਾਈਜ਼ਰ ਪੀ.ਸੀ.ਪੀ.ਸੀ ਫਿਰੋਜ਼ਪੁਰ, ਬਿਸ਼ਪ ਸੈਮੁਅਲ ਸੋਨੀ ਮੀਡੀਆ ਇੰਚਾਰਜ ਪੀ.ਸੀ ਪੀ.ਸੀ ਫਤਿਹਗੜ੍ਹ ਚੂੜੀਆਂ,ਬਿਸ਼ਪ ਰਮਨ ਐਡਵਾਈਜ਼ਰ ਪੀ.ਸੀ.ਪੀ.ਸੀ ਅੰਮ੍ਰਿਤਸਰ, ਪਾਸਟਰ ਕਿਰਪਾਲ ਸਿੰਘ ਪੁਰੇਵਾਲ ਇੰਚਾਰਜ ਪੀ.ਸੀ ਪੀ.ਸੀ ਗੁਰਦਾਸਪੁਰ, ਪਾਸਟਰ ਰਾਜਵਿੰਦਰ ਮਸੀਹ ਐਡਵਾਈਜ਼ਰ ਪੀ.ਸੀ.ਪੀ.ਸੀ ਅੰਮ੍ਰਿਤਸਰ, ਪਾਸਟਰ ਵਿਲੀਅਮ ਐਡਵਾਈਜ਼ਰ ਪੀ.ਸੀ.ਪੀ.ਸੀ ਗੁਰਦਾਸਪੁਰ, ਪਾਸਟਰ ਹਰਦੇਵ ਐਡਵਾਈਜ਼ਰ ਪੀ.ਸੀ.ਪੀ.ਸੀ ਗੁਰਦਾਸਪੁਰ, ਪਾਸਟਰ ਵੀਰੂ ਐਡਵਾਈਜ਼ਰ ਪੀ.ਸੀ.ਪੀ.ਸੀ ਗੁਰਦਾਸਪੁਰ, ਪਾਸਟਰ ਬਸੰਤ ਐਡਵਾਈਜ਼ਰ ਪੀ.ਸੀ.ਪੀ.ਸੀ ਫਿਰੋਜ਼ਪੁਰ, ਪਾਸਟਰ ਜੱਜ ਭੱਟੀ ਐਡਵਾਈਜ਼ਰ ਪੀ.ਸੀ.ਪੀ.ਸੀ ਫਿਰੋਜ਼ਪੁਰ, ਪਾਸਟਰ ਵਿਜੇ ਐਡਵਾਈਜ਼ਰ ਪੀ.ਸੀ.ਪੀ.ਸੀ ਗੁਰਦਾਸਪੁਰ, ਪ੍ਰਧਾਨ ਦਵਿੰਦਰ ਪੀ.ਸੀ.ਪੀ.ਸੀ ਮਾਲਵਾ ਜੋਨ ਬਠਿੰਡਾ, ਪਾਸਟਰ ਅਮਰ ਚੰਦ ਐਡਵਾਈਜ਼ਰ ਪੀ.ਸੀ.ਪੀ.ਸੀ ਟਾਂਡਾ ਉੜਮੁੜ ਹੁਸ਼ਿਆਰਪੁਰ,ਪਾਸਟਰ ਅਮਨ ਪੋਲ ਬਠਿੰਡਾ,ਪਾਸਟਰ ਐਲਵਿਨ ਬਠਿੰਡਾ,ਪਾਸਟਰ ਸ਼ਸ਼ੀ ਭੱਟੀ ਫਿਰੋਜ਼ਪੁਰ, ਪਾਸਟਰ ਜੋਨੀ ਐਡਵਾਈਜ਼ਰ ਗੁਰਦਾਸਪੁਰ ਆਦਿ ਮੌਜੂਦ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.