ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, AI ਸਤੰਬਰ- ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ ਯੂਨੀਅਨ ਏਟਕ ਬ੍ਰਾਂਚ ਫਿਰੋਜ਼ਪੁਰ ਦੀ ਤਿੰਨ ਸਾਲਾ ਚੋਣ ਸੈਂਟਰ ਬਾਡੀ ਤੋਂ ਆਏ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਅਤੇ ਡਿਪਟੀ ਜਨਰਲ ਸਕੱਤਰ ਗੁਰਜੰਟ ਸਿੰਘ ਕੋਕਰੀ ਦੀ ਅਗਵਾਈ ਵਿੱਚ ਸਰਬਸੰਮਤੀ ਨਾਲ ਕੀਤੀ ਗਈ। ਸੂਬਾ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਇਨਕਲਾਬ ਦਾ ਨਾਮ ਵਰਤ ਕੇ ਸੱਤਾ ਤੇ ਕਾਬਜ਼ ਹੋਈ ਹੈ। ਇਸ ਸਰਕਾਰ ਵੱਲੋਂ ਪੰਜਾਬ ਰੋਡਵੇਜ਼ ਅਤੇ ਪੀਆਰਟੀ ਸ ਮਹਿਕਮਿਆਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਕਿ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਮਹਿਕਮਿਆਂ ਵਿੱਚ ਪੁਨਰਗਠਨ ਦੇ ਨਾਮ ਪੋਸਟਾਂ ਖ਼ਤਮ ਕਰਨ ਬਾਰੇ ਵਿਚਾਰ ਕਰ ਰਹੀ ਹੈ ਜੋ ਕਿ ਜਥੇਬੰਦੀ ਵੱਲੋਂ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਵਾਰ ਵਾਰ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਨ ਦੀ ਬਜਾਏ ਮੁਲਤਵੀ ਕਰ ਰਿਹਾ ਹੈ, ਜਿਸਦੀ ਅਸੀਂ ਜਥੇਬੰਦੀ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਸੂਬਾ ਡਿਪਟੀ ਜਨਰਲ ਸਕੱਤਰ ਗੁਰਜੰਟ ਸਿੰਘ ਕੋਕਰੀ ਨੇ ਬੋਲਦਿਆਂ ਕਿਹਾ ਕਿ ਮੌਜ਼ੂਦਾ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਬਜਾਏ ਕੇਂਦਰ ਸਰਕਾਰ ਵੱਲੋਂ ਐਨਪੀਐੱਸ/ਯੂਪੀਐੱਸ ਪੈਨਸ਼ਨ ਸਕੀਮ ਮੁਲਾਜ਼ਮਾਂ ਤੇ ਧੱਕੇ ਨਾਲ ਲਾਗੂ ਕਰ ਰਹੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾਵੇਗਾ।ਇਸ ਤੋਂ ਬਾਅਦ ਡਿਪੂ ਫਿਰੋਜ਼ਪੁਰ ਦੀ ਨਵੀਂ ਆਗੂ ਟੀਮ ਚੁਣੀ ਗਈ, ਜਿਸ ਵਿੱਚ ਉਂਕਾਰ ਸਿੰਘ ਪ੍ਰਧਾਨ, ਅਰਜੁਨ ਚੋਪੜਾ ਸੀਨੀਅਰ ਮੀਤ ਪ੍ਰਧਾਨ, ਜਗਦੀਪ ਸਿੰਘ ਜਨਰਲ ਸਕੱਤਰ, ਅਮਿਤ ਕੈਸ਼ੀਅਰ, ਮੁਖਤਿਆਰ ਸਿੰਘ ਚੇਅਰਮੈਨ ਅਤੇ ਅਰਵਿੰਦਰ ਸਿੰਘ ਰੂਬੀ ਮੁੱਖ ਸਲਾਹਕਾਰ ਅਹੁਦੇਦਾਰ ਚੁਣੇ ਗਏ। ਇਸ ਮੌਕੇ ਪੈਨਸ਼ਨਰਜ਼ ਜਥੇਬੰਦੀ ਤੋਂ ਜਨਰਲ ਸਕੱਤਰ ਉਮ ਪ੍ਰਕਾਸ਼, ਮਲਕੀਅਤ ਚੰਦ ਪਾਸੀ, ਮਨਜਿੰਦਰ ਸਿੰਘ, ਹਰੀਸ਼ ਸਿੰਘ, ਪਵਨ, ਸੋਹਣ ਸਿੰਘ, ਰਾਜਪਾਲ ਬੇਰੀ, ਸੁਰਜੀਤ ਸਿੰਘ ਆਦਿ ਸਾਥੀ ਹਾਜ਼ਰ ਸਨ।
Get all latest content delivered to your email a few times a month.