ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 19 ਸਤੰਬਰ–ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਬਿਨਾਂ ਕਿਸੇ ਭੇਦਭਾਵ ਤੋਂ ਪਾਰਦਰਸ਼ੀ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਹਲਕਾ ਗੁਰੂਹਰਸਹਾਏ ਦਾ ਕੋਈ ਵੀ ਪਿੰਡ ਵਿਕਾਸ ਪੱਖੋਂ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਅਤੇ ਹਲਕਾ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ਹਲਕੇ ਦੇ ਵੱਖ–ਵੱਖ ਪਿੰਡਾਂ ਅੰਦਰ ਲੱਖਾ ਰੁਪਏ ਦੀ ਗ੍ਰਾਂਟ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਮੌਕੇ ਨਾਲ ਗੱਲਬਾਤ ਕਰਦਿਆਂ ਕੀਤਾ। ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਸੂਬੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਹੱਦੀ ਖੇਤਰਾਂ ਵਿਚ ਪਹਿਲ ਦੇ ਆਧਾਰ ’ਤੇ ਕੰਮ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਰਵਾਇਤੀ ਪਾਰਟੀਆਂ ਜੋ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੇ ਕੰਮ ਨਹੀਂ ਕਰਵਾ ਸਕੀਆਂ ਅਤੇ ਲੋਕਾਂ ਨੂੰ ਆਪਸ ਵਿਚ ਲੜਾਉਣ ਦਾ ਕੰਮ ਕਰਕੇ ਰਾਜਨੀਤੀ ਕਰਦੀਆਂ ਰਹੀਆਂ ਹਨ। ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਪਿੰਡ ਛਾਂਗਾ ਰਾਏ ਉਤਾੜ ਪਿੰਡ ਛਾਂਗਾ ਰਾਏ ਹਿਠਾੜ (ਝੁੱਗੇ ਮੇਹਰ ਸਿੰਘ ਵਾਲੇੇ) ਪਿੰਡ ਪਾਲੇ ਚੱਕ ਤੋਂ ਇਲਾਵਾ ਕਰੀਂ ਕਲਾ ਅੰਦਰ ਇਟਰਲੋਕਿਗ ਟਾਈਲ ਨਾਲ ਸੜਕਾਂ ਅਤੇ ਗਲੀਆਂ ਨਾਲੀਆਂ ਦੇ ਨੀਂਹ ਪੱਥਰ ਰੱਖੇ ਗਏ ਹਨ ਅਤੇ ਉਨ੍ਹਾਂ ਦਾ ਕੰਮ ਜੰਗੀ ਪੱਧਰ ਚੱਲ ਰਿਹਾ ਹੈ। ਇਸ ਮੌਕੇ ਨਿੱਜੀ ਸਕੱਤਰ ਬਚਿੱਤਰ ਸਿੰਘ ਲਾਡੀ, ਬੀ.ਡੀ.ਪੀ.ਓ ਪ੍ਰਤਾਪ ਸਿੰਘ, ਦਲਬੀਰ ਸਿੰਘ, ਲੱਡੂ ਸਰਪੰਚ,ਆਪ ਆਗੂ ਸੰਦੀਪ ਸਿੰਘ ਝੁੱਗੇ ਛਿੱਲੀਆ, ਸਤਨਾਮ ਚਾਂਦੀ, ਜੇ ਈ ਗਗਨਦੀਪ ਸਿੰਘ, ਜੇ.ਈ ਹਰਮੀਤ ਸਿੰਘ, ਸੈਕਟਰੀ ਸੁਖਦੀਪ ਸਿੰਘ, ਸੈਕਟਰੀ ਮੋਹਣ ਲਾਲ, ਗੁਰਮੇਜ ਸਿੰਘ ਝੰਡਾ ਆਪ ਆਗੂ, ਸੋਨੂੰ ਸਿੰਘ, ਰਾਜ ਸਿੰਘ, ਦਲੇਰ ਸਿੰਘ, ਸ਼ੇਰ ਸਿੰਘ, ਜੰਗ ਸਿੰਘ, ਹੀਰਾ ਸਿੰਘ, ਕੁਲਵੰਤ ਸਿੰਘ, ਕਰਤਾਰ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਲਟੀਅਰ ਮੌਜੂਦ ਸਨ।
Get all latest content delivered to your email a few times a month.