ਤਾਜਾ ਖਬਰਾਂ
ਗੌਰਵ ਮੜੀਆ
ਕਪੂਰਥਲਾ, 19 ਸਿਤੰਬਰ- ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਸ਼ਹਿਰ ਵਾਸੀਆਂ ਨੂੰ ਸਥਾਨਕ ਬਾਜ਼ਾਰ ਤੋਂ ਹੀ ਆਪਣੀਆਂ ਜ਼ਰੂਰੀ ਵਸਤਾਂ ਖਰੀਦਣ ਦੀ ਅਪੀਲ ਕੀਤੀ ਹੈ।ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਨੇ ਕਿਹਾ ਕਿ ਅੱਜ ਦੇ ਸਮੇਂ ਚ ਆਨਲਾਈਨ ਖਰੀਦਦਾਰੀ ਸਾਡੇ ਸਾਰਿਆਂ ਦੇ ਜੀਵਨ ਦਾ ਅਹਿਮ ਹਿੱਸਾ ਬਣ ਗਈ ਹੈ।ਪਿੰਡ ਹੋਵੇ ਜਾਂ ਇੱਕ ਸ਼ਹਿਰ ਹਰ ਥਾਂ ਹੁਣ ਆਮ ਗੱਲ ਹੋ ਗਈ ਹੈ।ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਤੇ ਵੱਡੇ ਤੋਂ ਵੱਡਾ ਸਮਾਨ ਤੱਕ ਆਸਾਨੀ ਨਾਲ ਕੁਝ ਹੀ ਮਿੰਟਾਂ ਵਿੱਚ ਖਰੀਦ ਸਕਦੇ ਹੋ।ਆਨਲਾਈਨ ਐਪ ਖ਼ਰੀਦਦਾਰੀ ਦੇ ਲਈ ਆਕਰਸ਼ਕ ਆਫਰ ਅਤੇ ਇਨਾਮ ਦੇ ਕੇ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ।ਇਸ ਲਾਲਚ ਵਿੱਚ ਸ਼ਾਇਦ ਅੱਜ ਅਸੀਂ ਆਪਣੀ ਗੱਲੀ ਮੁਹੱਲੇ ਦੇ ਲਾਲਾ,ਗੁਪਤਾ ਅਤੇ ਅਗਰਵਾਲ ਦੀ ਦੁਕਾਨਾ ਨੂੰ ਭੁੱਲ ਗਏ।ਅਸੀਂ ਹਰ ਸਮੇਂ ਉਨ੍ਹਾਂ ਨੂੰ ਕੋਸਦੇ ਹਾਂ ਕਿ ਉਹ ਸਾਨੂੰ ਲੁੱਟਦੇ ਹਨ,ਉਹ ਸਾਡੇ ਤੋਂ ਵੱਧ ਪੈਸੇ ਲੈਂਦੇ ਹਨ।ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹੀ ਸਾਡੇ ਸਥਾਨਕ ਦੁਕਾਨਦਾਰ ਸਾਨੂੰ ਭੁੱਖੇ ਢਿੱਡ ਨਹੀਂ ਸੋਨ ਦਿੰਦੇ ਸਨ।ਪੈਸੇ ਨਹੀਂ ਹੋਣ ਤੇ ਵੀ ਉਧਾਰ ਸਾਮਾਨ ਦੇ ਦਿੰਦੇ ਸਨ ਅਤੇ ਇਹ ਵੀ ਕਹਿ ਦਿੰਦੇ ਸਨ ਕਿ ਜਦੋ ਹੋਣਗੇ ਪੈਸੇ ਦੇ ਦੇਣਾ।ਜਦੋਂ ਵੀ ਕਿਸੇ ਨੂੰ ਕੋਈ ਸਮੱਸਿਆ ਹੁੰਦੀ ਸੀ,ਤਾਂ ਉਹ ਉਨ੍ਹਾਂ ਨੂੰ ਪੈਸੇ ਵੀ ਉਧਾਰ ਦੇ ਦਿੰਦੇ ਸਨ ਸੀ,ਜੋ ਕਿ ਆਨਲਾਈਨ ਐਪ ਵਾਲੇ ਨਹੀਂ ਕਰਦੇ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਕੋਈ ਤਿਉਹਾਰ ਆਉਂਦਾ ਸੀ ਤਾਂ ਦਾਨ ਲੈਣ ਲਈ ਇਨ੍ਹਾਂ ਸਥਾਨਕ ਦੁਕਾਨਦਾਰਾਂ ਦੇ ਕੋਲ ਦਾਨ ਇਕੱਠਾ ਕਰਨ ਲਈ ਪਹੁੰਚ ਜਾਂਦੇ ਸਨ ਅਤੇ ਇਹ ਦੁਕਾਨਦਾਰ ਕਦੇ ਵੀ ਕਿਸੇ ਨੂੰ ਇਨਕਾਰ ਨਹੀਂ ਕਰਦੇ ਸਨ।ਉਹ ਆਪਣੀ ਸਮਰੱਥਾ ਦੇ ਅਨੁਸਾਰ ਦਾਨ ਵੀ ਦਿੰਦੇ ਸਨ।ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਲੋਕਲ ਦੁਕਾਨਦਾਰ ਹੀ ਸਾਡੀ ਸੰਸਕ੍ਰਿਤੀ ਦੇ ਪਹਿਰੇਦਾਰ ਸਨ।ਜਦੋਂ ਸਥਾਨਕ ਦੁਕਾਨਦਾਰ ਹੀ ਨਹੀਂ ਹੋਣਗੇ,ਤਾਂ ਹਰ ਤਿਉਹਾਰ ਤੇ ਵੱਡੇ ਪੱਧਰ ਤੇ ਪੂਜਾ-ਪਾਠ ਵਾਲੇ ਸਮਾਗਮ ਕਿਵੇਂ ਕਰਵਾਏ ਜਾਣਗੇ?ਜੋ ਕੋ ਅਰਬਾਂ ਰੁਪਏ ਦੇ ਕਾਰੋਬਾਰ ਵਾਲੀ ਇਹ ਆਨਲਾਈਨ ਕੰਪਨੀਆਂ ਨਹੀਂ ਕਰਦੀ ਹੈ।ਕਾਲੀਆ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਆਨਲਾਈਨ ਖਰੀਦਦਾਰੀ ਵਿੱਚ ਖਪਤਕਾਰਾਂ ਵਿੱਚ ਧੋਖਾਧੜੀ ਦੀਆਂ ਸ਼ਿਕਾਇਤਾਂ ਵਧੀਆਂ ਹਨ।ਤਿਉਹਾਰਾਂ ਦੌਰਾਨ ਧੋਖਾਧੜੀ ਕਰਨ ਲਈ ਕਈ ਈ-ਕਾਮਰਸ ਕੰਪਨੀਆਂ ਵੀ ਸਰਗਰਮ ਹੋ ਜਾਂਦੀਆਂ ਹਨ।ਇਸ ਸਮੇਂ ਕਈ ਅਜਿਹੀਆਂ ਕੰਪਨੀਆਂ ਸਰਗਰਮ ਹਨ,ਜਿੱਥੇ ਖਪਤਕਾਰਾਂ ਨੂੰ ਸਸਤਾ ਸਾਮਾਨ ਦਿਖਾ ਕੇ ਖਰਾਬ ਅਤੇ ਮਿਆਦ ਪੁੱਗ ਚੁੱਕਾ ਸਾਮਾਨ ਸਪਲਾਈ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਸਥਾਨਕ ਦੁਕਾਨਦਾਰਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ।ਤੁਸੀਂ ਖੁਦ ਦੇਖਿਆ ਹੋਵੇਗਾ ਕਿ ਪਿਛਲੇ ਦੋ-ਤਿੰਨ ਸਾਲਾਂ ਵਿੱਚ ਤੁਹਾਡੇ ਆਲੇ-ਦੁਆਲੇ ਬਹੁਤ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਹੋਣੀਆਂ ਨੇ।ਦੁਕਾਨਦਾਰਾਂ ਅਤੇ ਸੰਸਕ੍ਰਿਤੀ ਦੇ ਰਾਖਿਆਂ ਦੀ ਮਦਦ ਕਰੋ,ਉਨ੍ਹਾਂ ਤੋਂ ਖ਼ਰੀਦਦਾਰੀ ਕਰੋ,ਹੁਣ ਤਾਂ ਉਨ੍ਹਾਂ ਨੇ ਵੀ ਹੋਮ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.