IMG-LOGO
ਹੋਮ ਪੰਜਾਬ : ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ...

ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕਰਵਾਏ ਜਾ ਰਹੇ ਵੱਖ-ਵੱਖ ਖੇਡ ਮੁਕਾਬਲੇ- ਗੁਰਪਾਲ ਇੰਡੀਅਨ

Admin user - Sep 18, 2024 02:44 PM
IMG

ਗੌਰਵ ਮੜੀਆ
ਕਪੂਰਥਲਾ,18 ਸਤੰਬਰ ਗੌਰਵ ਮੜੀਆ
 ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ 68ਵੀਂ ਤਿੰਨ ਦਿਨਾਂ ਸਟੇਟ ਪੱਧਰੀ ਅੰਡਰ - 14 ਸਾਲ( ਲੜਕੀਆਂ) ਖੋ- ਖੋ ਸਟੇਟ ਚੈਂਪੀਅਨਸ਼ਿਪ-2024 - 25 ਦੀ ਸ਼ੁਰੂਆਤ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਵਲੋਂ ਰਿਬਨ ਕੱਟ ਕੇ ਕੀਤੀ ਗਈ।

ਉਦਘਾਟਨ ਉਪਰੰਤ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਵੱਖ-ਵੱਖ ਬਲਾਕ ਪੱਧਰੀ ਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਖੇਡਾਂ ਨੂੰ ਹੁਲਾਰਾ ਦੇਣ ਲਈ  ਵਿੱਤੀ ਵਰ੍ਹੇ ਦੌਰਾਨ ਖੇਡਾਂ ਵਤਨ ਪੰਜਾਬ ਦੀਆਂ ਲਈ 30 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਾਂਸੀ ਦਾ ਤਗਮਾ ਜਿੱਤਣ ਵਾਲੇ ਭਾਰਤੀ ਹਾਕੀ ਟੀਮ ਦੇ  ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਤਿਆਰੀਆਂ ਲਈ ਦਿੱਤੇ 15 ਲੱਖ ਰੁਪਏ ਤੋਂ ਇਲਾਵਾ ਭਾਗ ਲੈਣ ਵਾਲੇ ਖਿਡਾਰੀਆਂ ਨੂੰ 15 ਲੱਖ ਰੁਪਏ ਦਿੱਤੇ ਗਏ ਹਨ।

ਜਿਲਾ ਸਿੱਖਿਆ ਅਫਸਰ ( ਸੈਕੰਡਰੀ) ਕਪੂਰਥਲਾ ਮੈਡਮ ਦਲਜਿੰਦਰ ਕੌਰ ਸਟੇਟ ਐਵਾਰਡੀ ਅਤੇ ਉਪ ਜਿਲਾ ਸਿੱਖਿਆ ਅਫਸਰ (ਸੈਕੰਡਰੀ ) ਰਜੇਸ਼ ਭੱਲਾ ਸਟੇਟ ਐਵਾਰਡੀ  ਦੀ ਅਗਵਾਈ ਅਤੇ ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ  ਦੀ ਦੇਖ ਰੇਖ ਹੇਠ ਅੱਜ 68ਵੀਂ  ਸਟੇਟ ਪੱਧਰੀ ਅੰਡਰ - 14 ਸਾਲ( ਲੜਕੀਆਂ) ਖੋ- ਖੋ ਸਟੇਟ ਚੈਂਪੀਅਨਸ਼ਿਪ - 2024 - 25 ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈਆਂ ਜਾਣਗੀਆਂ

ਮੈਡਮ ਦਲਜਿੰਦਰ ਕੌਰ ਸਟੇਟ ਐਵਾਰਡੀ , ਰਜੇਸ਼ ਭੱਲਾ ਸਟੇਟ ਐਵਾਰਡੀ, ਡੀ ਐਮ ( ਸਪੋਰਟਸ ) ਸੁਖਵਿੰਦਰ ਸਿੰਘ ਖੱਸਣ ,ਆਲ ਓਵਰ ਇੰਚਾਰਜ਼ ਪ੍ਰਿੰਸੀਪਲ ਅਮਰੀਕ ਸਿੰਘ ਨੰਡਾ ਜਨਰਲ ਸਕੱਤਰ ਜ਼ਿਲਾ ਟੂਰਨਾਮੈਂਟ ਕਮੇਟੀ, " ਆਪ " ਆਗੂ ਪਰਵਿੰਦਰ ਸਿੰਘ ਢੋਟ, ਕੰਵਰ ਇਕਬਾਲ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ ਭਾਣੋ ਲੰਗਾ, ਪ੍ਰਿੰਸੀਪਲ ਕੁਲਬੀਰ ਸਿੰਘ, ਸੁਖਦੇਵ ਸਿੰਘ ਪਹਿਲਵਾਨ, ਸੁਖਦੇਵ ਸਿੰਘ ਰਿੰਕੂ, ਐਡਵੋਕੇਟ ਮਨਦੀਪ ਸਿੰਘ, ਮਨਜਿੰਦਰ ਸਿੰਘ ਥਿੰਦ, ਆਕਾਸ਼ ਕੁਮਾਰ ਸ਼ਾਹ ,ਅਮਰੀਕ ਸਿੰਘ ਢਿੱਲੋ ਅਨਿਲ ਕੁਮਾਰ ਨਾਹਰ ,ਪ੍ਰਿੰਸੀਪਲ ਨਵਚੇਤਨ ਸਿੰਘ, ਪ੍ਰਿੰਸੀਪਲ ਤਜਿੰਦਰਪਾਲ ਸਿੰਘ  ਤੋਂ ਇਲਾਵਾ ਅਮਰੀਕ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗੋਪੀ , ਐਡਵੋਕੇਟ ਮਨਦੀਪ ਸਿੰਘ ,ਅਨਿਲ ਕੁਮਾਰ, ਸੁਖਦੇਵ ਸਿੰਘ ਰਿੰਕੂ, ਗੁਰਬਿੰਦਰ ਸਿੰਘ ਸਾਹੀ, ਪਹਿਲਵਾਨ ਸੁਖਦੇਵ ਸਿੰਘ ਸਾਹੀਵਾਲ ਤੇ ਆਕਾਸ਼ ਕੁਮਾਰ ਮੌਜੂਦ ਸਨ।

         ਉਕਤ ਖੋ  ਖੋ ਸਟੇਟ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਲੈਕ : ਮਨਜਿੰਦਰ ਸਿੰਘ , ਲੈਕ:  ਸਰਜੀਤ ਸਿੰਘ ਥਿੰਦ, ਸਟੇਟ ਐਵਾਰਡੀ ਦਿਨੇਸ਼ ਸ਼ਰਮਾ, ਲੈਕ: ਸਾਜਨ ਕੁਮਾਰ, ਜਗਦੀਪ ਸਿੰਘ ਵਡਾਲਾ ਕਲਾਂ, ਨਰਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਬਿਧੀਪੁਰ ,ਕੁਲਵੀਰ ਕਾਲੀ ਟਿੱਬਾ ,ਅਜੀਤਪਾਲ ਸਿੰਘ ਟਿੱਬਾ, ਜਤਿੰਦਰ ਸਿੰਘ ਸ਼ੈਲੀ, ਜਗੀਰ ਸਿੰਘ, ਦਿਨੇਸ਼ ਆਨੰਦ ਆਦਿ ਦੀ ਅੰਪਾਇਰਿੰਗ ਹੇਠ ਕਰਵਾਏ ਗਏ ਖੋ ਖੋ ਖੇਡ ਦੇ ਲੀਗ ਮੈਚਾਂ ਦੌਰਾਨ ਮਾਨਸਾ ਜਿਲ੍ਹੇ ਨੇ ਐਸ ਏ ਐਸ ਨਗਰ ਮੋਹਾਲੀ ਨੂੰ , ਫਰੀਦਕੋਟ ਨੇ ਬਰਨਾਲਾ ਨੂੰ, ਸ੍ਰੀ ਮੁਕਤਸਰ ਸਾਹਿਬ ਨੇ ਬਠਿੰਡਾ ਨੂੰ , ਪਟਿਆਲਾ ਨੇ ਫਿਰੋਜ਼ਪੁਰ ਨੂੰ, ਗੁਰਦਾਸਪੁਰ ਨੇ ਅੰਮ੍ਰਿਤਸਰ ਨੂੰ, ਲੁਧਿਆਣਾ ਨੇ ਫਾਜਿਲਕਾ ਨੂੰ , ਸੰਗਰੂਰ ਨੇ ਫਤਿਹਗੜ੍ਹ ਸਾਹਿਬ ਨੂੰ, ਜਲੰਧਰ ਨੇ ਕਪੂਰਥਲਾ ਨੂੰ  ਅਤੇ ਹੁਸ਼ਿਆਰਪੁਰ ਨੇ ਐਸ ਬੀ ਐਸ ਨਗਰ ਨੂੰ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.