ਤਾਜਾ ਖਬਰਾਂ
ਗੌਰਵ ਮੜੀਆ
ਭੁਲੱਥ/ਕਪੂਰਥਲਾ 18 ਸਿਤੰਬਰ 2024 , ਮੈਂਬਰਸਿਪ ਮੁਹਿੰਮ ਤੇ ਸੇਵਾ ਪਖਵਾੜਾ ਦੇ ਤਹਿਤ ਪਾਰਟੀ ਹਾਈਕਮਾਂਡ ਵਲੋਂ ਉਲੀਕੇ ਗਏ ਪ੍ਰੋਗਰਾਮ ਨੂੰ ਸਫਲ ਬਣਾਉਣ ਤੇ ਰਣਨੀਤੀ ਤੈਅ ਕਰਨ ਲਈ ਮੰਗਲਵਾਰ ਨੂੰ ਹਲਕਾ ਭੁਲੱਥ ਦੇ ਭਾਜਪਾ ਆਗੂਆਂ ਦੇ ਇੱਕ ਵਿਸ਼ੇਸ਼ ਮੀਟਿੰਗ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਹੋਈ।ਇਸ ਮੌਕੇ ਤੇ ਖੋਜੇਵਾਲ ਨੇ ਅਹੁਦੇਦਾਰਾਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਸਾਰੇ ਮਿਲਕੇ ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਨਾਲ ਜੋੜਨ ਲਈ ਕੰਮ ਕਰਨ।ਉਨ੍ਹਾਂਨੇ ਨੌਜਵਾਨਾਂ ਨੂੰ ਭਾਜਪਾ ਨਾਲ ਜੁੜ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਸ਼ੁਰੂ ਕੀਤੀ ਗਈ ਮੈਂਬਰਸ਼ਿਪ ਮੁਹਿੰਮ ਦਾ ਮਕਸਦ ਕੋਈ ਮੈਂਬਰਸ਼ਿਪ ਨੂੰ ਰੀਨਿਊ ਕਰਨਾ ਜਾਂ ਗਿਣਤੀ ਵਧਾਉਣਾ ਨਹੀਂ ਹੈ,ਸਗੋਂ ਦੇਸ਼ ਦੀ ਤਰੱਕੀ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨਾ ਹੈ।ਸਾਡੇ ਸਾਰਿਆਂ ਲਈ ਦੇਸ਼ ਸਭ ਤੋਂ ਪਹਿਲਾਂ ਹੈ।ਇਸ ਲਈ ਦੇਸ਼ ਦੀ ਤਰੱਕੀ ਤੇ ਮਜ਼ਬੂਤੀ ਲਈ ਸਾਰੇ ਦੇਸ਼ ਵਾਸੀਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਨਮ ਦਿਨ ਨੂੰ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ ਹੈ ਅਤੇ ਇਸ ਦੇ ਤਹਿਤ ਪੂਰੇ ਦੇਸ਼ ਵਿਚ ਸੇਵਾ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਸੇਵਾ,ਸੁਸ਼ਾਸ਼ਨ ਅਤੇ ਗਰੀਬ ਕਲਿਆਣ ਲਈ ਵਚਨਬੱਧ ਹੈ।ਪ੍ਰਧਾਨ ਮੰਤਰੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿਚ ਸੇਵਾ ਅਤੇ ਗਰੀਬ ਕਲਿਆਣ ਨੂੰ ਸਰਵਉਚ ਪਹਿਲ ਦੇ ਰੂਪ ਵਿਚ ਦੇਸ਼ ਵਾਸੀਆਂ ਨੇ ਅਨੁਭਵ ਕੀਤਾ ਹੈ।ਉਨ੍ਹਾਂ ਪ੍ਰਤੀ ਸਮਾਜ ਦੇ ਸਮੁੱਚੇ ਵਰਗਾਂ ਵਿਚ ਵਿਆਪਕ ਜਨਸਮਰਥਨ ਹੈ।ਉਨ੍ਹਾਂ ਕਿਹਾ ਕਿ ਇਸ ਪਖਵਾੜੇ ਵਿਚ ਭਾਜਪਾ ਵਰਕਰਾਂ ਵਲੋਂ ਸੇਵਾ ਦੇ ਵੱਖ-ਵੱਖ ਕੰਮ ਕੀਤੇ ਜਾਣਗੇ।ਸਰਕਾਰ ਦੀ ਸੇਵਾ ਅਤੇ ਗਰੀਬ ਕਲਿਆਣ ਦੀਆਂ ਨੀਤੀਆਂ ਕਾਰਨ ਪੂਰੇ ਦੇਸ਼ ਵਿਚ ਪੀਐਮ ਮੋਦੀ ਪ੍ਰਤੀ ਜਨਤਾ ਦੇ ਮਨ ਵਿਚ ਵਿਸ਼ਵਾਸ਼ ਹੋਰ ਵੀ ਜ਼ਿਆਦਾ ਡੂੰਘਾ ਹੋਇਆ ਹੈ। ਸੇਵਾ ਪਖਵਾੜੇ ਦੇ ਤਹਿਤ ਵੱਖ-ਵੱਖ ਸੇਵਾ ਕੰਮਾਂ ਰਾਹੀਂ ਪਾਰਟੀ ਜਨਸਰੋਕਾਰ ਦੇ ਕੰਮਾਂ ਨਾਲ ਜੁੜੀ ਹੈ।ਇਸ ਮੌਕੇ ਤੇ ਹਲਕਾ ਭੁਲੱਥ ਦੇ ਕਨਵੀਨਰ ਰਮੇਸ਼ ਚੰਦਰ ਮੰਡਲ ਪ੍ਰਧਾਨ ਭੁਲੱਥ ਹੀਰਕ ਜੋਸ਼ੀ, ਸੁਭਾਸ਼ ਚੰਦਰ ਦੱਤਾ,ਮੰਡਲ ਪ੍ਰਧਾਨ ਦੋਨਾਂ ਸਰਬਜੀਤ ਸਿੰਘ ਦਿਉਲ,ਧਰਮਪਾਲ ਸ਼ਾਰਦਾ,ਹਰਵਿੰਦਰ ਸਿੰਘ,ਸਤਨਾਮ ਸਿੰਘ,ਅਨਿਲ ਦੱਤਾ,ਮੋਹਨ ਲਾਲ, ਰਮਨਦੀਪ ਸਿੰਘ,ਰੋਸ਼ਨ ਲਾਲ,ਦਵਿੰਦਰ ਵਰਮਾ,ਕੁਸ਼ਲ ਸ਼ਰਮਾ,ਚਰਨਜੀਤ ਚੋਪੜਾ,ਪਰਮਜੀਤ ਸਿੰਘ,ਸ਼ੈਲੀ ਸੇਠੀ, ਰਾਜਿੰਦਰ ਕੁਮਾਰ,ਬਲਵੀਰ ਸਿੰਘ, ਹੀਰਾ ਸਿੰਘ,ਪਰਮਜੀਤ,ਮਨੀ ਕੁਮਾਰ,ਵਿਪਿਨ ਕੁਮਾਰ,ਕਾਕਾ ਸ਼ਰਮਾ,ਰਾਜਾ ਰਾਮ, ਗੁਰਮੀਤ ਸਿੰਘ,ਪੁਰਸ਼ੋਤਮ ਲਾਲਪ੍ਰੇਮ ਕੁਮਾਰ,ਕੁਲਦੀਪ ਸ਼ਰਮਾ ਆਦਿ ਬਹੁਤ ਸਾਰੇ ਭਾਜਪਾ ਮੈਂਬਰ ਹਾਜ਼ਰ ਸਨ।
Get all latest content delivered to your email a few times a month.