ਤਾਜਾ ਖਬਰਾਂ
Bolda Punjab
ਗੁਰੂਹਰਸਹਾਏ 18 ਸਤੰਬਰ 2024,
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਬਲਾਕ ਗੁਰੂ ਹਰ ਸਹਾਏ ਦੀ ਮੀਟਿੰਗ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਅਗਵਾਈ ਹੇਠ ਸ਼੍ਰੀ ਭਜਨਗੜ੍ਹ ਗੋਲੂ ਕਾ ਮੋੜ ਹੋਈ | ਜਿਸ ਵਿੱਚ , ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਕੱਤਰ ਪ੍ਰਵੀਨ ਕੌਰ ਬਾਜੇ ਕੇ ਅਤੇ ਜ਼ਿਲਾ ਪ੍ਰੈੱਸ ਸਕੱਤਰ ਗੁਰਭੇਜ ਸਿੰਘ ਟਿੱਬੀ ਕਲਾਂ ਵੀ ਸ਼ਾਮਿਲ ਹੋਏ | ਮੀਟਿੰਗ ਵਿੱਚ ਸਰਬ ਸੰਮਤੀ ਨਾਲ 25 ਸਤੰਬਰ ਦੀ ਗੁਰਹਰਸਹਾਇ ਵਿਖੇ ਕੀਤੀ ਜਾ ਰਹੀ ਕਿਸਾਨ ਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਕਰਨ ਲਈ ਵਿਉਂਤਬੰਦੀ ਕੀਤੀ ਗਈ |
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਅੰਗਰੇਜ਼ ਸਿੰਘ ਬਲਾਕ ਖਜਾਨਚੀ ਨੇ ਦੱਸਿਆ ਕਿ ਇਸ ਕਿਸਾਨ ਪੰਚਾਇਤ ਵਿੱਚ ਜਥੇਬੰਦੀ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਨੈਸ਼ਨਲ ਕਿਸਾਨ ਲੀਡਰ ਡਾ ਦਰਸ਼ਨਪਾਲ ਜੀ ਮੁੱਖ ਤੌਰ ਤੇ ਸੰਬੋਧਨ ਕਰਨਗੇ | ਉਹਨਾਂ ਕਿਹਾ ਕਿ ਬਲਾਕ ਦੇ ਸੈਂਕੜੇ ਕਿਸਾਨ ਮਰਦ ਤੇ ਔਰਤਾਂ ਏਸ ਵਿੱਚ ਸ਼ਾਮਲ ਹੋਣਗੇ |
ਇਸ ਵਕਤ ਇਕੱਤਰ ਹੋਏ ਕਿਸਾਨਾਂ ਨੇ ਨਾਰਿਆਂ ਨਾਲ ਗੁਰੂ ਹਰ ਸਹਾਇ ਦੀ 25 ਸਤੰਬਰ ਵਾਲੀ ਕਿਸਾਨ ਪੰਚਾਇਤ ਵਿੱਚ ਵੱਡੀ ਸ਼ਮੂਲੀਅਤ ਕਰਨ ਦਾ ਭਰੋਸਾ ਦਵਾਇਆ | ਇਸ ਮੌਕੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਅੰਗਰੇਜ਼ ਸਿੰਘ ਬਲਾਕ ਖਜਾਨਚੀ ਅਮਰੀਕ ਸਿੰਘ ਸਰੂਪੇ ਵਾਲਾ ਇਕਾਈ ਪ੍ਰਧਾਨ ਗੁਰਤੇਜ ਸਿੰਘ ਸਰੂਪੇ ਵਾਲਾ ਸੁਰਿੰਦਰ ਸਿੰਘ ਸਰੂਪੇ ਵਾਲਾ ਗੁਰਨਾਮ ਸਿੰਘ ਜੁਵਾਏ ਸਿੰਘ ਵਾਲਾ ਗੁਰਦਿਆਲ ਸਿੰਘ ਬੋਹੜੀਆ ਕਿਸ਼ੋਰ ਸਿੰਘ ਜੀਤ ਸਿੰਘ।ਬੋਹੜ ਸਿੰਘ ਸੁਖਪਾਲ ਸਿੰਘ ਗੁਰਪਿੰਦਰ ਸਿੰਘ ਪਾਲ ਸਿੰਘ ਗੁਰਦਿਆਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ |ੇ
Get all latest content delivered to your email a few times a month.