IMG-LOGO
ਹੋਮ ਪੰਜਾਬ : ਚਿੱਟਾ ਵੇਚਣ ਵਾਲੀ ਔਰਤ ਸਮੇਤ ਤਿੰਨ ਖਿਲਾਫ ਕਤਲ ਦਾ ਮੁਕਦਮਾ...

ਚਿੱਟਾ ਵੇਚਣ ਵਾਲੀ ਔਰਤ ਸਮੇਤ ਤਿੰਨ ਖਿਲਾਫ ਕਤਲ ਦਾ ਮੁਕਦਮਾ ਦਰਜ਼ ,ਓਵਰਡੋਜ਼ ਕਾਰਣ ਨੌਜਵਾਨ ਮੌਤ

Admin user - Dec 03, 2022 11:03 AM
IMG

 Bolda Punjab
ਜਲਾਲਾਬਾਦ/ ਫਾਜਿਲਕਾ 3 ਦਸੰਬਰ , ਚਿੱਟੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਬੱਚੇ ਦੀ ਮੌਤ ਲਈ ਕਥਿਤ ਤੌਰ ਜਿੰਮੇਵਾਰ ਤਿੰਨ ਵੱਖ - ਵੱਖ ਪਿੰਡਾਂ ਨਾਲ ਸਬੰਧਤ ਨਸ਼ੇ ਦੇ ਸੌਦਾਗਰਾਂ ਖਿਲਾਫ਼ ਕਤਲ ਦਾ ਮੁਕੱਦਮਾ ਦਰਜ਼ ਹੋਇਆ ਹੈ ।
DSP ਜਾਲਾਲਾਬਾਦ ਅਤੁਲ ਸੋਨੀ PPS ਦੀ ਆਮਦ ਤੋਂ ਬਾਅਦ ਨਸ਼ੇ ਦੇ ਧੰਦੇ ਵਿੱਚ ਲੱਗੇ ਅਨਸਰਾਂ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਜਾਰੀ ਹੈ ।
ਪੁਲਿਸ ਥਾਣਾ ਸਿਟੀ ਜਲਾਲਾਬਾਦ ਅਧੀਨ ਪਿੰਡ ਜੱਲਾ ਲੱਖੇ ਕੇ ਹਿਠਾੜ ਦੇ ਜਸਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਨੌਜਵਾਨ ਲੜਕੇ ਲਵਪ੍ਰੀਤ ਸਿੰਘ ਦੀ ਚਿੱਟੇ ਦੀ ਓਵਰਡੋਜ ਕਾਰਨ ਮੌਤ ਹੋਈ ਹੈ ।
ਸੁਰਜੀਤ ਸਿੰਘ ਅਨੁਸਾਰ ਮਿਤੀ 1 ਦਸੰਬਰ ਨੂੰ ਸਵੇਰੇ 10--11 ਵਜੇ ਉਸ ਦਾ ਪੁੱਤਰ ਲਵਪ੍ਰੀਤ ਸਿੰਘ ਘਰ ਤੋਂ ਗਿਆ ਪਰ ਰਾਤ ਨੂੰ ਵਾਪਸ ਨਹੀਂ ਆਇਆ ।
2 ਦਸੰਬਰ 2022 ਨੂੰ ਸਵੇਰੇ 8.45 ਤੇ ਸੰਦੀਪ ਪੁੱਤਰ ਵਰਿਆਮ ਵਾਸੀ ਜੱਲੇ ਕੇ ਕੇ ਹਿਠਾੜ ਨੇ ਦੱਸਿਆ ਕਿ ਲਵਪ੍ਰੀਤ ਦੀ ਲਾਸ਼ ਟਿਉਬਵੈਲ ਦੀ ਕੋਠੀ ਕੋਲ ਪਈ ਹੈ ।
ਮੁਦੱਈ  ਦਾ ਲੜਕਾ ਲਵਪ੍ਰੀਤ ਅਜੈ ਸਿੰਘ ਉਰਫ ਅਜੀ ਪੁਤਰ ਪ੍ਰੀਤਮ ਸਿੰਘ ਵਾਸੀ ਸੁਖੇਰਾ ਬੋਦਲਾ ਕੋਲ ਚਿੱਟਾ ਲੈਣ ਜਾਂਦਾ ਸੀ । ਇਸ ਤੇ ਲਵਪ੍ਰੀਤ ਅਜੈ ਸਿੰਘ ਉਰਫ ਅਜੀ ਪੁਤਰ ਪ੍ਰੀਤਮ ਸਿੰਘ ਵਾਸੀ ਸੁਖੇਰਾ ਬੋਦਲਾ, ਸਵਰਨਾ ਰਾਣੀ ਪਤਨੀ ਹਰਨਾਮ ਸਿੰਘ ਵਾਸੀ ਫੱਤੂ ਵਾਲਾ ਅਤੇ ਰਾਜ ਉਰਫ ਰਾਜੂ ਪੁਤਰ ਬਿਸ਼ੰਬਰ ਸਿੰਘ ਵਾਸੀ ਚੱਕ ਖੀਵਾ ਖਿਲਾਫ਼ IPC ਦੀ ਧਾਰਾ 304, 34 ਅਪਰਾਧਿਕ ਮੁਕੱਦਮਾ ਦਰਜ਼ ਹੋਇਆ ਹੈ ।
ਤਫਤੀਸ਼ ਅਧਿਕਾਰੀ ਬਲਕਾਰ ਸਿੰਘ ਅਨੁਸਾਰ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ ।
ਇੱਥੇ ਦੱਸਣਾ ਬਣਦਾ ਹੈ ਕਿ ਧਾਰਾ 304 , 34 IPC  ਅਜਿਹੇ ਜੁਰਮ ਵਿੱਚ ਲਗਦੀ ਹੈ ਜਿੱਥੇ ਉਹ ਕੰਮ ਜੋ ਕਿਸੇ ਨੂੰ ਮੌਤ ਦੇਣ ਲਈ ਕੀਤਾ ਗਿਆ ਹੋਵੇ ।
ਇਸ ਵਿੱਚ ਉਮਰ ਕੈਦ , 10 ਸਾਲ ਕੈਦ ਦੀ ਸਜਾ ਦੇ ਨਾਲ ਆਰਥਿਕ ਦੰਡ ਦੇਣ ਦਾ ਪ੍ਰਾਵਧਾਨ ਹੈ ।

See FIR Copy

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.