IMG-LOGO
ਹੋਮ ਪੰਜਾਬ : ਨੌਜਵਾਨ ਤੇ ਉਸ ਦੇ ਦੋਸਤਾਂ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰਨ...

ਨੌਜਵਾਨ ਤੇ ਉਸ ਦੇ ਦੋਸਤਾਂ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

Admin user - Sep 17, 2024 05:22 PM
IMG

ਬਾਲ ਕਿਸ਼ਨ

ਫ਼ਿਰੋਜ਼ਪੁਰ, 17 ਸਤੰਬਰ- ਬੀਤੇ ਦਿਨ ਗਵਾਲ ਵੰਸ਼ ਮੰਦਿਰ ’ਚ ਇੱਕ ਨੌਜਵਾਨ ਅਤੇ ਉਸਦੇ ਦੋਸਤਾਂ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਖਮੀ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਕੁੱਟਮਾਰ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਕੈਂਟ ਫ਼ਿਰੋਜ਼ਪੁਰ ਦੇ ਸਹਾਇਕ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਸਾਹਿਲ ਪੁੱਤਰ ਬੰਸੀ ਲਾਲ ਵਾਸੀ ਮਕਾਨ ਨੰਬਰ 62 ਗਵਾਲ ਮੰਡੀ ਫ਼ਿਰੋਜ਼ਪੁਰ ਛਾਉਣੀ ਨੇ ਦੱਸਿਆ ਕਿ ਗਣੇਸ਼ ਉਤਸਤ ਕਾਰਨ ਉਹ ਬੀਤੀ ਰਾਤ ਗਵਾਲ ਵੰਸ਼ ਮੰਦਰ ’ਚ ਬੈਠਾ ਸੀ, ਜਿਥੇ ਮੁਲਜ਼ਮ ਮਾਨਵ ਪੁੱਤਰ ਸੋਨੂੰ, ਸ਼ੁਭਮ ਪੁੱਤਰ ਗੋਸਾ, ਅਮਿਤ ਪੁੱਤਰ ਦਰਸ਼ਨ, ਬਾਬੂ ਪੁੱਤਰ ਇੰਦਰ ਅਤੇ ਦੇਬੂ ਪੁੱਤਰ ਬੁੱਲਾ ਵਾਸੀਅਨ ਗਵਾਲ ਟੋਲੀ ਕੈਂਟ ਫਿਰੋਜ਼ਪੁਰ ਨੇ ਉਸ ਦੀ ਕੁੱਟਮਾਰ ਕੀਤੀ। ਪੀੜਤ ਨੇ ਦੱਸਿਆ ਕਿ ਇਸ ਦੌਰਾਨ ਜਦੋਂ ਉਸ ਦੇ ਦੋਸਤਾਂ ਸਾਹਿਲ ਅਤੇ ਰਮਨ ਕੁਮਾਰ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ’ਚ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.