IMG-LOGO
ਹੋਮ ਰਾਸ਼ਟਰੀ: ਬ੍ਰੇਕਿੰਗ, ਕੇਜਰੀਵਾਲ ਨੇ LG ਨੂੰ ਸੌਂਪਿਆ ਅਸਤੀਫਾ, ਜਾਣੋ ਪਿੱਛੋਂਕੜ

ਬ੍ਰੇਕਿੰਗ, ਕੇਜਰੀਵਾਲ ਨੇ LG ਨੂੰ ਸੌਂਪਿਆ ਅਸਤੀਫਾ, ਜਾਣੋ ਪਿੱਛੋਂਕੜ

Admin user - Sep 17, 2024 05:22 PM
IMG

  Bolda Punjab

    ਨਵੀਂ ਦਿੱਲੀ, 17 ਸਤੰਬਰ 2024- ਦਿੱਲੀ ਦੇ ਸੀ ਐੱਮ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਸ਼ਾਮ ਨੂੰ ਅਸਤੀਫਾ ਦੇ ਦਿੱਤਾ ਹੈ। ਕੇਜਰੀਵਾਲ ਲੈਫਟੀਨੈਂਟ ਗਵਰਨਰ ਭਵਨ ਗਏ ਅਤੇ ਆਪਣਾ ਅਸਤੀਫਾ ਲੈਫਟੀਨੈਂਟ ਗਵਰਨਰ ਨੂੰ ਸੌਂਪ ਦਿੱਤਾ। 'ਆਪ' ਨੇਤਾ ਆਤਿਸ਼ੀ ਮਾਰਲੇਨਾ ਦਿੱਲੀ ਦੀ ਨਵੀਂ ਮੁੱਖ ਮੰਤਰੀ ਹੋਵੇਗੀ।  ਵਿਧਾਇਕਾਂ ਨੇ ਮੀਟਿੰਗ ਵਿੱਚ ਉਨ੍ਹਾਂ ਨੂੰ ਆਪਣਾ ਆਗੂ ਚੁਣ ਲਿਆ ਹੈ।  ਅਰਵਿੰਦ ਕੇਜਰੀਵਾਲ (ਜਨਮ 16 ਅਗਸਤ 1968) ਵਿੱਚ ਹੋਇਆ
ਉਹ ਇੱਕ ਭਾਰਤੀ ਸਿਆਸਤਦਾਨ ਅਤੇ ਸਮਾਜ ਸੁਧਾਰਕ ਹਨ। ਇਹ ਦਿੱਲੀ ਦੇ 8ਵੇਂ ਅਤੇ ਮੌਜੂਦਾ ਮੁੱਖ ਮੰਤਰੀ ਸਨ। ਇਸ ਤੋਂ ਪਹਿਲਾਂ ਵੀ ਉਹ ਦਿੱਲੀ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। 28 ਦਸੰਬਰ 2013 ਨੂੰ ਉਹਨਾਂ ਨੇ ਇਸ ਅਹੁਦੇ ਦੀ ਸਹੁੰ ਚੁੱਕੀ ਸੀ l ਉਹਨਾਂ ਉੱਪਰ ਸ਼ਰਾਬ ਪਾਲਿਸੀ ਵਿੱਚ ਗਬਨ ਕਰਨ ਦੇ ਦੋਸ਼ ਲੱਗੇ ਹਨ l
ਆਪਣੀਆਂ ਸਮਾਜਿਕ ਅਤੇ ਰਾਜਨੀਤਕ ਗਤੀਵਿਧੀਆਂ ਸ਼ੁਰੂ ਕਰਨ ਤੋਂ ਪਹਿਲਾਂ ਇਹ ਇੰਡੀਅਨ ਰੇਵੇਨਿਊ ਸਰਵਿਸ ਦੇ ਅਧਿਕਾਰੀ ਸੀ। ਉਹ ਇੱਕ ਸਮਾਜਕ ਕਰਮਚਾਰੀ ਰਹੇ ਹਨ ਅਤੇ ਸਰਕਾਰ ਵਿੱਚ ਜਿਆਦਾ ਪਾਰਦਰਸ਼ਤਾ ਲਿਆਉਣ ਲਈ ਸੰਘਰਸ਼ ਕਰਦੇ ਰਹੇ ਹਨ। ਉਹਨਾਂ ਨੂੰ 2006 ਵਿੱਚ ਉੱਤਮ ਅਗਵਾਈ ਲਈ ਰਮਨ ਮੈਗਸੇਸੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ , ਕਿਉਂਕਿ ਉਹਨਾਂ ਨੇ ਭਾਰਤ ਦੇ ਸੂਚਨਾ ਦਾ ਅਧਿਕਾਰ ਕਾਨੂੰਨ, 2005 ਜਾਂ ਸੂਚਨਾ ਅਧਿਕਾਰ ਅਰਥਾਤ ਸੂਚਨਾ ਕਨੂੰਨ ਦੇ ਅੰਦੋਲਨ ਨੂੰ ਜ਼ਮੀਨੀ ਪੱਧਰ ਉੱਤੇ ਸਰਗਰਮ ਕੀਤਾ ਸੀ ਅਤੇ ਸਰਕਾਰ ਨੂੰ ਜਨਤਾ ਦੇ ਪ੍ਰਤੀ ਜਵਾਬਦੇਹ ਬਣਾ ਕੇ ਸਭ ਤੋਂ ਗਰੀਬ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਨਾਲ ਲੜਨ ਲਈ ਸਮਰਥ ਬਣਾਉਣ ਹੇਤੁ ਸਮਾਜਕ ਅੰਦੋਲਨ ਕੀਤਾ ਸੀ।

ਦਿੱਲੀ ਵਿਧਾਨਸਭਾ ਚੋਣਾਂ 2015

ਇਸ ਵਿੱਚ ਕੇਜਰੀਵਾਲ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ ਹੂੰਝਾ-ਫੇਰ ਜਿੱਤ ਵਿਖਾਉਂਦੇ ਹੋਏ ਸ਼ਾਨਦਾਰ ਕਾਮਯਾਬੀ ਹਾਸਿਲ ਕੀਤੀ ਅਤੇ 70 ਵਿੱਚੋਂ 67 ਸੀਟਾਂ ਜਿੱਤੀਆਂ। ਇਹ ਪਾਰਟੀ ਦੀ ਇੱਕ ਇਤਿਹਾਸਕ ਜਿੱਤ ਸੀ।ਪਰ ਕੇਜਰੀਵਾਲ ਦਿੱਲੀ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਮਰਥ ਰਹੇ ਹਨ। ਉਹ ਜਨਤਾ ਦਾ ਧਿਆਨ ਆਪਣੀ ਅਸਫਲਤਾ ਤੇ ਪਰਦਾ ਪਾਉਣ ਲਈ ਕਦੀ ਪ੍ਰਧਾਨ ਮੰਤਰੀ ਮੋਦੀ ਨਾਲ ਉਲਝਦੇ ਹਨ ਤੇ ਕਦੀ ਲੈਫ ਗਵਰਨਰ  ਨਾਲ। ਉਹਨਾੰ ਦੇ ਕਈ ਵਿਧਾਇਕ ਭਿ੍ਸਟਾਚਾਰ ਦੇ ਦੋਸਾੰ ਨਾਲ ਉਲਝ ਰਹੇ ਹਨ।
ਨਿਵਾਸ ਦੇ ਨਵੀਨੀਕਰਨ

ਅਪ੍ਰੈਲ 2023 ਦੇ ਅਖੀਰ ਵਿੱਚ, ਦੋਸ਼ ਸਾਹਮਣੇ ਆਏ ਕਿ ਕੇਜਰੀਵਾਲ ਨੇ ਦਿੱਲੀ ਵਿੱਚ ਆਪਣੀ ਰਿਹਾਇਸ਼ ਦੇ ਨਵੀਨੀਕਰਨ ਲਈ ਜਨਤਕ ਫੰਡਾਂ ਦੀ ਦੁਰਵਰਤੋਂ ਕੀਤੀ ਹੈ। 29 ਅਪ੍ਰੈਲ 2023 ਨੂੰ ਜਾਂਚ ਦਾ ਐਲਾਨ ਕੀਤਾ ਗਿਆ ਸੀ।

ਸੀ ਬੀ ਆਈ ਵਰਤਮਾਨ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਾਊਸ ਕੰਪਲੈਕਸ ਦੀ ਮੁਰੰਮਤ 'ਤੇ ਖਰਚੇ ਗਏ 52.71 ਕਰੋੜ ਰੁਪਏ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਕਥਿਤ ਤੌਰ 'ਤੇ ਇੱਕ ਪਰਦੇ ਦੀ ਲਾਗਤ 7.94 ਲੱਖ ਰੁਪਏ ਦੱਸੀ ਜਾਂਦੀ ਹੈ, ਵਿਜੀਲੈਂਸ ਵਿਭਾਗ ਇਸ ਸਮੇਂ ਫੰਡਾਂ ਦੀ ਦੁਰਵਰਤੋਂ ਅਤੇ ਵਿੱਤੀ ਬੇਨਿਯਮੀਆਂ ਦੀ ਪੈਰਵੀ ਕਰ ਰਿਹਾ ਹੈ।
ਮੀਡੀਆ ਫਿਕਸਿੰਗ

ਮਾਰਚ 2014 ਵਿੱਚ, ਪੱਤਰਕਾਰ ਪੁੰਨਿਆ ਪ੍ਰਸੂਨ ਬਾਜਪਾਈ ਨਾਲ ਇੱਕ ਇੰਟਰਵਿਊ ਦੇ ਇੱਕ ਲੀਕ ਹੋਏ ਵੀਡੀਓ ਵਿੱਚ, ਕੇਜਰੀਵਾਲ ਨੇ ਆਪਣੇ ਅਸਤੀਫੇ ਦੀ ਤੁਲਨਾ ਭਗਤ ਸਿੰਘ ਦੇ ਬਲੀਦਾਨ ਨਾਲ ਕਰਕੇ ਅਤੇ ਉਦਯੋਗਾਂ ਦੇ ਨਿੱਜੀਕਰਨ 'ਤੇ ਇੰਟਰਵਿਊ ਦੇ ਕੁਝ ਹਿੱਸੇ ਨੂੰ ਛੱਡ ਕੇ ਆਪਣੇ ਇੰਟਰਵਿਊ ਨੂੰ ਅੱਗੇ ਵਧਾਉਣ ਲਈ ਬਾਜਪਾਈ ਨੂੰ ਨਿਰਦੇਸ਼ ਦਿੰਦੇ ਹੋਏ ਦੇਖਿਆ ਸੀ। ਉਸ ਨੂੰ ਮੱਧ-ਵਰਗ ਵਿਰੋਧੀ ਚਿਤਰਿਆ ਜਾਵੇਗਾ। ਬਾਅਦ ਵਿੱਚ, ਜਦੋਂ ਇੰਟਰਵਿਊ ਦਾ ਪ੍ਰਸਾਰਣ ਕੀਤਾ ਗਿਆ ਤਾਂ ਇਹ ਪਾਇਆ ਗਿਆ ਕਿ ਪੁਣਯ ਪ੍ਰਸੂਨ ਬਾਜਪਾਈ ਨੇ ਅਸਲ ਵਿੱਚ ਨਿਰਦੇਸ਼ਾਂ ਦੀ ਪਾਲਣਾ ਕੀਤੀ ਸੀ ਅਤੇ ਉਸਦੀ ਪੱਤਰਕਾਰੀ ਇਮਾਨਦਾਰੀ ਅਤੇ ਨੈਤਿਕਤਾ 'ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਵਿਵਾਦ ਨੂੰ ਉਸ ਸਮੇਂ ''ਮੀਡੀਆ ਫਿਕਸਿੰਗ'' ਕਿਹਾ ਜਾਂਦਾ ਸੀ।
   ਹੁਣ ਜਦੋਂ ਸੁਪਰੀਮ ਕੋਰਟ ਵੱਲੋਂ ਜਮਾਨਤ ਮੌਕੇ ਹੁਕਮ ਕੀਤੇ ਕਿ ਉਹ ਬਤੌਰ ਮੁੱਖ ਮੰਤਰੀ ਇੱਕ ਹੱਦ ਤੱਕ ਹੀ ਕੰਮ ਕਰ ਸਕਣਗੇ ਤਾਂ ਉਸਨੇ ਅਸਤੀਫ਼ਾ ਦੇ ਕੇ " ਜਨਤਾ ਦੀ ਅਦਾਲਤ ਵਿੱਚ " ਜਾਣ ਦੀ ਗੱਲ ਕਹਿ ਕਿ ਅਸਤੀਫ਼ਾ ਦੇ ਦਿੱਤਾ l

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.