IMG-LOGO
ਹੋਮ ਪੰਜਾਬ : ਵਿਸ਼ਵਕਰਮਾ ਜੀ ਬ੍ਰਹਿਮੰਡ ਦੇ ਪਹਿਲੇ ਸ਼ਿਲਪਕਾਰ,ਆਰਕੀਟੈਕਟ ਅਤੇ ਇੰਜੀਨੀਅਰ ਹਨ-ਖੋਜੇਵਾਲ

ਵਿਸ਼ਵਕਰਮਾ ਜੀ ਬ੍ਰਹਿਮੰਡ ਦੇ ਪਹਿਲੇ ਸ਼ਿਲਪਕਾਰ,ਆਰਕੀਟੈਕਟ ਅਤੇ ਇੰਜੀਨੀਅਰ ਹਨ-ਖੋਜੇਵਾਲ

Admin user - Sep 17, 2024 04:55 PM
IMG

ਗੌਰਵ ਮੜੀਆ 
ਕਪੂਰਥਲਾ 17 ਸਿਤੰਬਰ- ਮੰਗਲਵਾਰ ਨੂੰ ਭਗਵਾਨ ਵਿਸ਼ਵਕਰਮਾ ਪੂਜਾ ਸਮਿਤੀ ਮੁਹੱਲਾ ਅਜੀਤ ਨਗਰ ਵਲੋਂ ਨਜ਼ਦੀਕ ਡੀਟੀਓ  ਦਫ਼ਤਰ ਅਜੀਤ ਨਗਰ ਵਿਖੇ 22ਵਾਂ ਸ਼੍ਰੀ ਵਿਸ਼ਕਰਮਾ ਪੂਜਾ ਦਾ ਮਹਾਂ ਉਤਸਵ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਨਤਮਸਤਕ ਹੋਕੇ ਸ਼੍ਰਿਸ਼ਟੀ ਕਰਤਾ ਭਗਵਾਨ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਲਿਆ ਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ।ਇਸ ਦੌਰਾਨ ਖੋਜੇਵਾਲ ਨੇ ਆਪਣੇ ਸੰਬੋਧਨ ਚ ਕਿਹਾ ਕਿ ਇਸ ਸੁੰਦਰ ਸੰਸਾਰ ਦੀ ਰਚਨਾ ਭਗਵਾਨ ਬ੍ਰਹਮਾ ਨੇ ਆਪਣੇ ਪੁੱਤਰ ਵਿਸ਼ਵਕਰਮਾ ਜੀ ਨਾਲ ਮਿਲ ਕੇ ਕੀਤੀ ਸੀ।ਖੋਜੇਵਾਲ ਨੇ ਕਿਹਾ ਕਿ ਵਿਸ਼ਵਕਰਮਾ ਜੀ ਬ੍ਰਹਿਮੰਡ ਦੇ ਪਹਿਲੇ ਸ਼ਿਲਪਕਾਰ,ਆਰਕੀਟੈਕਟ ਅਤੇ ਇੰਜੀਨੀਅਰ ਹਨ।ਧਾਰਮਿਕ ਗ੍ਰੰਥਾਂ ਅਨੁਸਾਰ ਜਦੋਂ ਭਗਵਾਨ ਬ੍ਰਹਮਾ ਨੇ ਬ੍ਰਹਿਮੰਡ ਦੀ ਰਚਨਾ ਕੀਤੀ ਤਾਂ ਉਨ੍ਹਾਂ ਨੇ ਇਸ ਦੇ ਨਿਰਮਾਣ ਦੀ ਜ਼ਿੰਮੇਵਾਰੀ ਭਗਵਾਨ ਵਿਸ਼ਵਕਰਮਾ ਨੂੰ ਦਿੱਤੀ। ਸ਼ਾਸਤਰਾਂ ਦੇ ਅਨੁਸਾਰ,ਭਗਵਾਨ ਵਿਸ਼ਵਕਰਮਾ ਭਗਵਾਨ ਬ੍ਰਹਮਾ ਦੇ ਸੱਤਵੇਂ ਪੁੱਤਰ ਹਨ।ਹਰ ਸਾਲ ਵਿਸ਼ਵਕਰਮਾ ਪੂਜਾ ਦੇ ਮੌਕੇ ਤੇ ਛੋਟੇ-ਵੱਡੇ ਅਦਾਰਿਆਂ, ਫੈਕਟਰੀਆਂ ਅਤੇ ਖਾਸ ਤੌਰ ਤੇ ਨਿਰਮਾਣ ਕਾਰਜ ਨਾਲ ਸਬੰਧਤ ਸੰਦਾਂ,ਮਸ਼ੀਨਾਂ ਅਤੇ ਦੁਕਾਨਾਂ ਦੀ ਪੂਜਾ ਕੀਤੀ ਜਾਂਦੀ ਹੈ।ਉਨ੍ਹਾਂ ਨੇ ਕਿਹਾ ਵਿਸ਼ਵਕਰਮਾ ਜੀ ਨੂੰ ਸਾਜ਼ਾਂ ਦਾ ਦੇਵਤਾ ਵੀ ਮੰਨਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਰਾਵਣ ਦੀ ਲੰਕਾ ਵੀ ਭਗਵਾਨ ਵਿਸ਼ਵਕਰਮਾ ਜੀ ਨੇ ਹੀ ਬਣਾਈ ਸੀ,ਜਿਸ ਤੇ ਸਾਰੇ ਉਦਯੋਗ ਭਗਵਾਨ ਵਿਸ਼ਵਕਰਮਾ ਦੀ ਦੇਖ-ਰੇਖ ਚ ਚੱਲਦੇ ਹਨ।ਸਾਨੂੰ ਸਾਰਿਆਂ ਨੂੰ ਭਗਵਾਨ ਵਿਸ਼ਵਕਰਮਾ ਦੀ ਪੂਜਾ ਕਰਕੇ ਆਪਣੇ ਸੰਸਾਰ ਨੂੰ ਸੁੰਦਰਬਣਾਉਣਾ ਚਾਹੀਦਾ ਹੈ।ਇਸ ਮੌਕੇ ਤੇ ਸੰਤੋਸ਼ ਸਿੰਘ,ਆਸ਼ੀਸ਼ ਮਹਿਤਾ,ਸੂਰਜ ਪਾਸਵਾਨ,ਲਕਸ਼ਮਣ ਸ਼ਰਮਾ,ਅਜੈ ਸਿੰਘ,ਬਬਲੂ ਮਹਿਤਾ,ਸੰਜੇ ਸ਼ਰਮਾ,ਮਨੋਜ  ਸ਼ਰਮਾ ਆਦਿ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.