IMG-LOGO
ਹੋਮ ਪੰਜਾਬ : ਬੀ.ਕੇ.ਯੂ. ਏਕਤਾ ਸਿੱਧੂਪੁਰ 18 ਸਤੰਬਰ ਨੂੰ ਕਰੇਗੀ ਵੱਡਾ ਐਕਸ਼ਨ

ਬੀ.ਕੇ.ਯੂ. ਏਕਤਾ ਸਿੱਧੂਪੁਰ 18 ਸਤੰਬਰ ਨੂੰ ਕਰੇਗੀ ਵੱਡਾ ਐਕਸ਼ਨ

Admin user - Sep 16, 2024 08:29 PM
IMG

ਬਾਲ ਕਿਸ਼ਨ

ਫ਼ਿਰੋਜ਼ਪੁਰ, 16 ਸਤੰਬਰ- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਥੇਬੰਦੀ ਵਲੋਂ ਡੀ.ਸੀ ਕੰਪਲੈਕਸ ਫ਼ਿਰੋਜ਼ਪੁਰ ਮੂਹਰੇ ਲਗਾਇਆ ਪੱਕਾ ਮੋਰਚਾ ਅੱਜ 65ਵੇਂ ਦਿਨ ਵੀ ਜਾਰੀ ਹੈ, ਜਿਸ ਵਿਚ ਅੱਜ ਕਿਸਾਨ ਆਗੂਆਂ ਵਲੋਂ ਮੀਟਿੰਗ ਕਰਕੇ ਵੱਡੇ ਫ਼ੈਸਲੇ ਲਏ ਗਏ। ਮੋਰਚੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਗੁਰਸੇਵਕ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਮਮਦੋਟ, ਇਕਬਾਲ ਸਿੰਘ ਸੱਪਾਵਾਲੀ ਜ਼ਿਲ੍ਹਾ ਪ੍ਰਧਾਨ ਪੂਰਬੀ, ਪਰਮਜੀਤ ਸਿੰਘ ਭੁੱਲਰ ਵਾਈਸ ਜ਼ਿਲ੍ਹਾ ਪ੍ਰਧਾਨ, ਸਾਬ ਸਿੰਘ ਯੂਥ ਆਗੂ ਜ਼ਿਲ੍ਹਾ ਫ਼ਿਰੋਜ਼ਪੁਰ ਆਦਿ ਨੇ ਕਿਹਾ ਕਿ ਮੋਰਚੇ ’ਚ ਪਿਛਲੇ 24 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਦਾਰਾ ਸਿੰਘ ਨੂੰ ਜ਼ਬਰਨ ਫ਼ਿਰੋਜ਼ਪੁਰ ਪ੍ਰਸ਼ਾਸਨ ਵਲੋਂ ਚੁੱਕ ਕੇ ਕੱਲ੍ਹ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਸ ਵਿਚ ਦਾਰਾ ਸਿੰਘ ਵਲੋਂ ਜਾਰੀ ਕੀਤਾ ਮਰਨ ਵਰਤ ਹਸਪਤਾਲ ਵਿਚ ਵੀ ਜਾਰੀ ਹੈ, ਜਦੋਂ ਕਿ ਦਾਰਾ ਸਿੰਘ ਨੂੰ ਧੱਕੇ ਨਾਲ ਪ੍ਰਸ਼ਾਸ਼ਨ ਵਲੋਂ ਫੜ ਕੇ ਇਲਾਜ ਕੀਤਾ ਜਾ ਰਿਹਾ ਹੈ, ਪਰ ਦਾਰਾ ਸਿੰਘ ਇਸ ਗੱਲ ’ਤੇ ਅੱਜ ਵੀ ਅੜਿ੍ਹਆ ਹੋਇਆ ਹੈ ਕਿ ਜਿਨ੍ਹੀ ਦੇਰ ਫ਼ਿਰੋਜ਼ਪੁਰ ਪ੍ਰਸ਼ਾਸਨ ਵਲੋਂ ਸਾਡੀਆਂ ਮੰਗਾਂ ਮੰਨ ਨਹੀਂ ਲਈਆ ਜਾਂਦੀਆਂ, ਉਨ੍ਹੀ ਦੇਰ ਮਰਨ ਵਰਤ ਸਮਾਪਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਆਗੂਆਂ ਵਲੋਂ ਫ਼ੈਸਲਾ ਲਿਆ ਗਿਆ ਕਿ ਮਿਤੀ 18 ਸਤੰਬਰ ਦਿਨ ਬੁੱਧਵਾਰ ਵਾਲੇ ਦਿਨ ਕਿਸਾਨਾਂ ਵਲੋਂ ਬਹੁ–ਗਿਣਤੀ ਵਿਚ ਟਰੈਕਟਰ–ਟਰਾਲੀਆਂ ਅਤੇ ਬੀਬੀਆਂ ਬੱਚਿਆਂ ਸਮੇਤ ਵੱਡਾ ਇਕੱਠ ਕਰਕੇ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਸਮੇਂ ਕਿਸਾਨ ਆਗੂ ਗੁਰਸੇਵਕ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਮਮਦੋਟ, ਇਕਬਾਲ ਸਿੰਘ ਸੱਪਾਵਾਲੀ ਜ਼ਿਲ੍ਹਾ ਪ੍ਰਧਾਨ ਪੂਰਬੀ, ਪਰਮਜੀਤ ਸਿੰਘ ਭੁੱਲਰ ਵਾਈਸ ਜ਼ਿਲ੍ਹਾ ਪ੍ਰਧਾਨ, ਸਾਬ ਸਿੰਘ ਯੂਥ ਆਗੂ ਜ਼ਿਲ੍ਹਾ ਫ਼ਿਰੋਜ਼ਪੁਰ, ਰਣਜੀਤ ਸਿੰਘ ਪ੍ਰੈੱਸ ਸਕੱਤਰ, ਮਲਕੀਤ ਸਿੰਘ ਫ਼ੌਜੀ, ਬਲਵੀਰ ਸਿੰਘ ਝੋਕ ਸਲਾਹਕਾਰ ਫ਼ਿਰੋਜ਼ਪੁਰ, ਜੱਜ ਸਿੰਘ ਹਾਮਦ ਸਲਾਹਕਾਰ ਬਲਾਕ ਮਮਦੋਟ, ਮੇਜਰ ਸਿੰਘ, ਬਲਕਾਰ ਸਿੰਘ, ਡਾ: ਸਤਪਾਲ ਸਿੰਘ, ਰਾਜਬੀਰ ਸਿੰਘ, ਬਗੀਚ ਚੰਦ ਬੱਟੀ, ਬਲਵਿੰਦਰ ਸਿੰਘ, ਫ਼ੌਜਾ ਸਿੰਘ, ਜਥੇਦਾਰ ਸਰਵਣ ਸਿੰਘ, ਬਾਵਾ ਸਿੰਘ ਆਦਿ ਆਗੂ ਹਾਜ਼ਰ ਸਨ। 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.