ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 16 ਸਤੰਬਰ- ਅੱਜ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇਵਾਲਾ ਫਿਰੋਜਪਰ ਵਿਖੇ ਮਨੋਵਿਗਿਆਨਿਕ ਦਿਨ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਮਨੋਵਿਗਿਆਨਿਕ ਦਿਵਸ ਤੇ ਸਾਰਿਆਂ ਨੂੰ ਮਨੋਵਿਗਿਆਨਿਕ ਵਿਸ਼ੇ ਨਾਲ ਸਬੰਧਤ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਜਿਸ ਦੌਰਾਨ ਵਿਦਿਆਰਥੀਆਂ ਵੱਲੋਂ ਡਾਇਗਰਾਮ ਬਣਾ ਕੇ, ਸਕਿੱਟ ਅਤੇ ਨਾਟਕ ਆਦਿ ਪੇਸ਼ ਕਰਕੇ ਮਨੋਵਿਗਿਆਨਿਕ ਵਿਸ਼ੇ ਨਾਲ ਸਬੰਧਤ ਹੋਣ ਵਾਲੀਆ ਸਮੱਸਿਆਵਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਸੈਮੀਨਰ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਨੇਬ ਸਿੰਘ (ਸਹਿ ਮਹਾ ਮੰਤਰੀ ਆਲ ਇੰਡੀਆ ਸੀਮਾ ਜਾਗਰਣ ਮੰਚ) ਸ਼ਾਮਲ ਹੋਏ, ਉਨ੍ਹਾਂ ਵੱਲੋਂ ਵਿਦਿਆਰਥੀਆ ਨੂੰ ਇੱਕ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਗਿਆ। ਧਰਮਪਾਲ ਬਾਂਸਲ (ਡਾਈਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇਵਾਲਾ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜ਼ਪਰ) ਵੱਲੋਂ ਵਿਦਿਆਰਥੀਆਂ ਦੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ ਅਤੇ ਆਪਣੇ ਵਿਚਾਰ ਪ੍ਰਗਟ ਕਰਦਿਆ ਕਿਹਾ ਕਿ ਅਜਿਹੇ ਸੈਮੀਨਰ ਸਮੇਂ ਸਮੇਂ ਤੇ’ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਆਪਣੇ ਕਿੱਤੇ ਮੁਤਾਬਿਕ ਬੱਚਿਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਮਿਲਦੀ ਰਹੇ ਅਤੇ ਉਨ੍ਹਾਂ ਦੇ ਵਿਸ਼ਵਾਸ਼ ਵਿੱਚ ਵਾਧਾ ਹੁੰਦਾ ਰਹੇ । ਜੇਕਰ ਅਸੀਂ ਦਿਮਾਗੀ ਤੌਰ ਤੇ ਤੰਦਰੁਸਤ ਹਾਂ ਤਾਂ ਹੀ ਅਸੀਂ ਸਰੀਰਕ ਤੌਰ ’ਤੇ ਤੰਦਰੁਸਤ ਰਹਿ ਸਕਦੇ ਹਾਂ । ਅੱਜ ਦੀ ਭੱਜਦੌੜ ਦੀ ਜ਼ਿੰਦਗੀ ਵਿੱਚ ਚਿੰਤਾ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਜ਼ਿੰਦਗੀ ਦੀਆਂ ਰੋਜ਼ ਦੀਆਂ ਚਿੰਤਾਵਾ ਸਾਨੂੰ ਮਾਨਸਿਕ ਰੋਗੀ ਬਣਾ ਰਹੀਆਂ ਹਨ। ਧਰਮਪਾਲ ਬਾਂਸਲ ਵੱਲੋਂ ਵਿਦਿਆਰਥੀਆਂ ਨੂੰ ਮਾਨਸਿਕ ਚਿੰਤਾ ਤੋਂ ਦੂਰ ਰਹਿਣ ਲਈ ਕਿਹਾ ਗਿਆ ਕਿਉਂਕਿ ਜੇਕਰ ਨੌਜਵਾਨ ਪੀੜੀ ਚਿੰਤਾ ਤੋਂ ਦੂਰ ਰਹੇਗੀ ਤਾਂ ਉਹ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਇਸ ਤੋਂ ਦੂਰ ਰੱਖੇਗੀ ਅਤੇ ਪਰਿਵਾਰਿਕ ਮੈਂਬਰ ਆਪਣੇ ਆਲੇ-ਦੁਆਲੇ ਨੂੰ ਚਿੰਤਾ ਤੋਂ ਦੂਰ ਰੱਖਣਗੇ ਅਤੇ ਇਹ ਕੜੀ ਅੱਗੇ ਦੀ ਅੱਗੇ ਚੱਲਦੀ ਜਾਵੇਗੀ। ਵਿਦਿਆਰਥੀਆਂ ਵੱਲੋਂ ਸੈਮੀਨਾਰ ਵਿੱਚ ਮਾਨਸਿਕ ਬਿਮਾਰੀਆ ਬਾਰੇ ਡਾਇਗਰਾਮ ਬਣਾ ਕੇ ਜਾਣਕਾਰੀ ਦਿੱਤੀ ਗਈ ਕਿ ਇਹ ਕਿਵੇਂ ਹੁੰਦੀਆਂ ਹਨ, ਵੱਧਦੀਆ ਹਨ ਜਾ ਇਨ੍ਹਾਂ ਦਾ ਇਲਾਜ ਕਿਸ ਤਰ੍ਹਾਂ ਸੰਭਵ ਹੈ। ਨੁੱਕੜ ਨਾਟਕ ਰਾਹੀ ਵਿਦਿਆਰਥੀਆਂ ਵੱਲੋਂ ਵਹਿਮਾ ਭਰਮਾ ਤੋਂ ਦੂਰ ਰਹਿਣ ਬਾਰੇ ਵੀ ਸਮਝਾਇਆ ਗਿਆ। ਸੈਮੀਨਾਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਦਾ ਸਮੂਹ ਸਟਾਫ ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਸੰਜੀਵ ਮਾਨਕੋਟਾਲਾ, ਇੰਦਰਜੀਤ ਕੌਰ, ਯਮਖਮ, ਅੰਜਨੀ, ਗੁਰਦੀਪ ਕੌਰ, ਮੁਸਕਾਨ, ਅਮਨਦੀਪ ਕੌਰ, ਜਗਦੇਵ ਸਿੰਘ, ਸੰਗੀਤਾ ਹਾਂਡਾ, ਗੁਰਮੀਤ ਕੌਰ, ਖੁਸ਼ਪਾਲ ਕੌਰ, ਸ਼ੰਤੋਸ਼ ਰਾਣੀ, ਗੁਰਪ੍ਰੀਤ ਕੌਰ, ਗੀਤਾਂਜਲੀ, ਅਮਨਦੀਪ ਕੌਰ, ਹਰਵਿੰਦਰ ਕੌਰ, ਅਰਸ਼ਦੀਪ ਕੌਰ, ਅਮਨਦੀਪ ਕੌਰ, ਸੰਜੀਵੀਨੀ, ਬਾਸਿਤ ਸਯਦ, ਰਮਨਦੀਪ ਸਿੰਘ, ਬਲਵਿੰਦਰ ਕੌਰ ,ਗਗਨਦੀਪ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ ਆਂਚਲ, ਸੁਮਿਤ (ਪੰਜਾਬ ਪ੍ਰਮੁੱਖ ਸਰਹੱਦੀ ਲੋਕ ਸੇਵਾ ਸਮਿਤੀ), ਸ਼ਿਵ ਰਾਮ (ਜ਼ਿਲ੍ਹਾ ਮਹਾਮੰਤਰੀ ਸਰਹੱਦੀ ਲੋਕ ਸੇਵਾ ਸਮਿਤੀ) ਆਦਿ ਸ਼ਾਮਲ ਸਨ।
Get all latest content delivered to your email a few times a month.