IMG-LOGO
ਹੋਮ ਪੰਜਾਬ : ਰੇਲ ਗੱਡੀਆਂ ਵਿਚ ਬਿਨਾਂ ਟਿਕਟ ਸਫ਼ਰ ਕਰਨ ਵਾਲੇ 94 ਰੇਲਵੇ...

ਰੇਲ ਗੱਡੀਆਂ ਵਿਚ ਬਿਨਾਂ ਟਿਕਟ ਸਫ਼ਰ ਕਰਨ ਵਾਲੇ 94 ਰੇਲਵੇ ਯਾਤਰੀਆਂ ਤੋਂ ਕਰੀਬ 54 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ

Admin user - Sep 15, 2024 08:38 PM
IMG

ਬਾਲ ਕਿਸ਼ਨ

ਫ਼ਿਰੋਜ਼ਪੁਰ, 15 ਸਤੰਬਰ- ਰੇਲਵੇ ਬੋਰਡ ਅਤੇ ਮੁੱਖ ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਰੇਲ ਗੱਡੀਆਂ ਵਿਚ ਅਣਅਧਿਕਾਰਤ ਵੈਂਡਿੰਗ ਨੂੰ ਰੋਕਣ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸੰਦਰਭ ਵਿਚ ਅੱਜ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਵਲੋਂ ਰੇਲ ਗੱਡੀ ਨੰਬਰ 18237 (ਕੋਰਬਾ-ਅੰਮ੍ਰਿਤਸਰ ਛੱਤੀਸਗੜ੍ਹ ਐਕਸਪ੍ਰੈਸ) ਅਤੇ ਰੇਲਗੱਡੀ ਨੰਬਰ 14505 (ਅੰਮ੍ਰਿਤਸਰ-ਅੰਮ੍ਰਿਤਸਰ) ਵਿੱਚ ਅਣਅਧਿਕਾਰਤ ਵੈਂਡਿੰਗ ਨੂੰ ਰੋਕਣ ਲਈ ਇੱਕ ਵਿਸ਼ੇਸ਼ ਨਿਰੀਖਣ ਕੀਤਾ ਗਿਆ। ਜਾਂਚ ਦੌਰਾਨ ਕਮਰਸ਼ੀਅਲ ਇੰਸਪੈਕਟਰ ਜਲੰਧਰ ਸਿਟੀ ਨਿਤੇਸ਼ ਸਮੇਤ ਟਿਕਟ ਚੈਕਿੰਗ ਸਟਾਫ਼ ਵੀ ਉਨ੍ਹਾਂ ਦੇ ਨਾਲ ਮੌਜ਼ੂਦ ਸੀ। ਜਾਂਚ ਦੌਰਾਨ ਗੱਡੀ ਨੰਬਰ 18237 ਵਿਚ 2 ਅਣਅਧਿਕਾਰਤ ਵਿਕਰੇਤਾ ਫੜੇ ਗਏ। ਉਸ ਵਿਰੁੱਧ ਅਗਲੀ ਕਾਰਵਾਈ ਲਈ ਰੇਲਵੇ ਐਕਟ ਦੀ ਧਾਰਾ 144 ਤਹਿਤ ਉਸ ਨੂੰ ਆਰਪੀਐਫ ਹਵਾਲੇ ਕਰ ਦਿੱਤਾ ਗਿਆ ਹੈ।ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੋਵਾਂ ਰੇਲ ਗੱਡੀਆਂ ਵਿੱਚ ਚੱਲ ਰਹੀ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਪੈਂਟਰੀ ਕਾਰ ਅਤੇ ਡੱਬਿਆਂ ਵਿੱਚ ਸਫਾਈ ਦਾ ਜਾਇਜ਼ਾ ਲਿਆ, ਟਰੇਨ ਨੰਬਰ 18237 ਵਿੱਚ 3 ਵਿਕਰੇਤਾ ਅਜਿਹੇ ਪਾਏ ਗਏ ਜਿਨ੍ਹਾਂ ਕੋਲ ਵੈਧ ਮੈਡੀਕਲ ਸਰਟੀਫਿਕੇਟ ਨਹੀਂ ਸਨ। ਹੈੱਡਕੁਆਰਟਰ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਤਹਿਤ ਉਨ੍ਹਾਂ ਨੇ ਟਿਕਟ ਚੈਕਿੰਗ ਸਟਾਫ਼ ਨਾਲ ਮਿਲ ਕੇ ਦੋਵਾਂ ਟਰੇਨਾਂ ਵਿੱਚ ਤਿੱਖੀ ਟਿਕਟ ਚੈਕਿੰਗ ਕੀਤੀ। ਬਿਨਾਂ ਟਿਕਟ ਅਤੇ ਬੇਨਿਯਮੀ ਨਾਲ ਸਫ਼ਰ ਕਰਨ ਵਾਲੇ 94 ਰੇਲਵੇ ਯਾਤਰੀਆਂ ਤੋਂ ਕਰੀਬ 54 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.