ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 15 ਸਤੰਬਰ- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਬਲਾਕ ਘੱਲ ਖ਼ੁਰਦ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਜੱਜ ਸਿੰਘ ਸਾਂਦੇ ਹਾਸ਼ਮ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ, ਜ਼ਿਲ੍ਹਾ ਜਰਨਲ ਸਕੱਤਰ ਸੁਰਜੀਤ ਬਾਜੀਦਪੁਰ, ਜ਼ਿਲ੍ਹਾ ਖਜ਼ਾਨਚੀ ਜਤਿੰਦਰ ਰੌਫ਼ੀ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਭੇਜ ਸਿੰਘ ਟਿੱਬੀ ਕਲਾਂ ਵੀ ਸ਼ਾਮਿਲ ਹੋਏ। ਮੀਟਿੰਗ ਵਿਚ ਸਰਬਸੰਮਤੀ ਨਾਲ 25 ਸਤੰਬਰ ਦੀ ਗੁਰਹਰਸਹਾਏ ਵਿਖੇ ਕੀਤੀ ਜਾ ਰਹੀ ਕਿਸਾਨ ਪੰਚਾਇਤ ਵਿਚ ਵੱਡੀ ਗਿਣਤੀ ’ਚ ਕਿਸਾਨਾਂ ਦੀ ਸ਼ਮੂਲੀਅਤ ਕਰਨ ਲਈ ਵਿਉਂਤਬੰਦੀ ਕੀਤੀ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਜਤਿੰਦਰ ਰੌਫ਼ੀ ਨੇ ਦੱਸਿਆ ਕਿ ਇਸ ਕਿਸਾਨ ਪੰਚਾਇਤ ਵਿਚ ਜਥੇਬੰਦੀ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਨੈਸ਼ਨਲ ਕਿਸਾਨ ਲੀਡਰ ਡਾ: ਦਰਸ਼ਨਪਾਲ ਮੁੱਖ ਤੌਰ ਤੇ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਬਲਾਕ ਦੇ ਸੈਂਕੜੇ ਕਿਸਾਨ ਮਰਦ ਤੇ ਔਰਤਾਂ ਇਸ ਵਿਚ ਸ਼ਾਮਿਲ ਹੋਣਗੇ। ਇਸਦੇ ਨਾਲ ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਦੇ ਠੱਗ ਆਰ ਬੀ ਇਮੀਗ੍ਰੇਸ਼ਨ ਦੀ ਠੱਗੀ ਦੇ ਖ਼ਿਲਾਫ਼ 17 ਤਰੀਕ ਨੂੰ ਫਿਰੋਜ਼ਪੁਰ ਸ਼ਹਿਰ ਵਿੱਚ ਮਾਰਚ ਕਰਕੇ ਲੋਕਾਂ ਨੂੰ ਇਨ੍ਹਾਂ ਠੱਗਾਂ ਤੋਂ ਸੁਚੇਤ ਰਹਿਣ ਲਈ ਬੇਨਤੀ ਕੀਤੀ ਜਾਵੇਗੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਵੇਗੀ ਕਿ ਮੱਲਾਂਵਾਲਾ ਦੇ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੇ ਪੈਸੇ ਵਾਪਸ ਦਿਵਾਏ ਜਾਣ। ਇਸ ਵਕਤ ਇਕੱਤਰ ਹੋਏ ਕਿਸਾਨਾਂ ਨੇ ਨਾਅਰਿਆਂ ਨਾਲ ਗੁਰੂਹਰਸਹਾਏ ਦੀ 25 ਸਤੰਬਰ ਵਾਲੀ ਕਿਸਾਨ ਪੰਚਾਇਤ ਵਿਚ ਵੱਡੀ ਸ਼ਮੂਲੀਅਤ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਬਲਾਕ ਸਕੱਤਰ, ਜਸਬੀਰ ਸਿੰਘ ਬਲਾਕ ਵਿੱਤ ਸਕੱਤਰ, ਰਣਜੀਤ ਸਿੰਘ ਬਲਾਕ ਆਗੂ, ਹਰਜਿੰਦਰ ਸਿੰਘ ਬਲਾਕ ਆਗੂ, ਹਰਪ੍ਰੀਤ ਸਿੰਘ ਬਲਾਕ ਆਗੂ, ਬਾਜ ਸਿੰਘ ਬਲਾਕ ਆਗੂ, ਚੰਨਣ ਸਿੰਘ ਬਲਾਕ ਆਗੂ ਅਤੇ ਸੁਖਦੇਵ ਸਿੰਘ ਬਲਾਕ ਆਗੂ, ਇਕਾਈ ਆਗੂ ਅੰਗਰੇਜ ਸਿੰਘ ਸਾਂਦੇ ਹਾਸ਼ਮ, ਹਰਬੰਸ ਸਿੰਘ ਸਾਂਦੇ ਹਾਸ਼ਮ, ਗੁਰਮੇਲ ਸਿੰਘ ਸਾਂਦੇ ਹਾਸ਼ਮ, ਹਾਕਮ ਸਿੰਘ ਸਾਂਦੇ ਹਾਸ਼ਮ, ਨਿਰਭੈਅ ਸਿੰਘ ਸਾਂਦੇ ਹਾਸ਼ਮ, ਸਤਨਾਮ ਸਿੰਘ ਮੱਲਵਾਲ ਜਦੀਦ, ਕਰਨੈਲ ਸਿੰਘ ਮੱਲਵਾਲ ਜਦੀਦ, ਪ੍ਰਗਟ ਸਿੰਘ ਰੁਕਨਸ਼ਾਹ, ਜਸਪਾਲ ਸਿੰਘ ਰੁਕਨਸ਼ਾਹ, ਬਲਵਿੰਦਰ ਸਿੰਘ ਰੁਕਨਸ਼ਾਹ, ਮੁਖਤਿਆਰ ਸਿੰਘ ਰੁਕਨਸ਼ਾਹ, ਜਗਸੀਰ ਸਿੰਘ ਰੁਕਨਸ਼ਾਹ, ਸੁਖਜਿੰਦਰ ਸਿੰਘ ਰੁਕਨਸ਼ਾਹ, ਜਗਤਾਰ ਸਿੰਘ ਰੁਕਨਸ਼ਾਹ, ਸੁਖਦੇਵ ਸਿੰਘ ਯਾਰੇਸ਼ਾਹ, ਗੁਰਮੁਖ ਸਿੰਘ ਯਾਰੇਸ਼ਾਹ, ਸੁਖਦੇਵ ਰਾਜ ਨੂਰਪੁਰ ਸੇਠਾਂ, ਪਰਮਜੀਤ ਨੂਰਪੁਰ ਸੇਠਾਂ ਅਤੇ ਪਾਲਾ ਨੂਰਪੁਰ ਸੇਠਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।
Get all latest content delivered to your email a few times a month.