ਤਾਜਾ ਖਬਰਾਂ
ਮੁਹੰਮਦ ਇਸਮਾਈਲ ਏਸ਼ੀਆ
ਦਿੱਲੀ /ਮਾਲੇਰਕੋਟਲਾ 3 ਦਸੰਬਰ 2022 , ਦਿੱਲੀ ਹਾਈ ਕੋਰਟ ਦਿੱਲੀ ਵਕਫ਼ ਬੋਰਡ ਦੀ ਉਸ ਪਟੀਸ਼ਨ 'ਤੇ ਸੁਣਵਾਈ 'ਚ ਮਰਕਜ਼ ਨੂੰ ਮੁੜ ਖੋਲ੍ਹਣ ਦਾ ਨਿਰਦੇਸ਼ ਦੇਣ ਦੀ ਮੰਗ ਨੂੰ ਲੈ ਕੇ ਦਿੱਲੀ ਪੁਲਿਸ ਨੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੂੰ ਨਿਜ਼ਾਮੂਦੀਨ ਮਰਕਜ਼, ਉਸ ਮਸਜਿਦ ਦੀਆਂ ਚਾਬੀਆਂ ਸੌਂਪਣ ਵਿੱਚ ਕੋਈ ਇਤਰਾਜ਼ ਨਹੀਂ ਹੈ, ਜਿੱਥੇ ਮਾਰਚ 2020 ਵਿੱਚ ਇੱਕ ਧਾਰਮਿਕ ਸਭਾ ਵਿੱਚ ਸ਼ਾਮਲ ਹੋਣ ਵਾਲੇ ਕਈ ਲੋਕ ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਮੁਹੰਮਦ ਸਾਦ ਕਾਂਧਲਵੀ ਨੂੰ ਕੋਵਿਡ-19 ਨਾਲ ਸੰਕਰਮਿਤ ਹੋਏ ਸਨ। ਜਿਸ ਨੂੰ ਲੈ ਕੇ ਅੱਜ ਨਿਜ਼ਾਮੂਦੀਨ ਮਰਕਜ਼ ਦੀਆਂ ਚਾਬੀਆਂ ਮਰਕਜ਼ ਦੇ ਪ੍ਰਬੰਧਕ ਮੋਲਾਨਾ ਮੁਹੰਮਦ ਯੂਸਫ ਸਲੋਨੀ ਨੂੰ ਦਿੱਲੀ ਪੁਲਿਸ ਨੇ ਸੋਪ ਦਿਤੀਆ ਗਈਆਂ ।
ਦੱਸ਼ਣਾ ਬਣਦਾ ਹੈ ਕਿ ਜਸਟਿਸ ਜਸਮੀਤ ਸਿੰਘ ਨੇ ਆਪਣੇ ਹੁਕਮ ਵਿੱਚ ਦਿੱਲੀ ਪੁਲਿਸ ਨੂੰ ਪਾਈ ਝਾੜ ਤੋ ਬਾਦ ਇਹ ਕਾਰਵਾਈ ਸਾਹਮਣੇ ਆਈ ਹੈ।
Get all latest content delivered to your email a few times a month.